GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਕਬਿਤ ਸਵਯੇ ਭਾਈ ਗੁਰਦਾਸ ਜੀ
ਅੰਗ 561
Display Settings
ਜੈਸੇਕਿਰਤਾਸਗਰਜਾਤਜਲਬੂੰਦਪਰੀਘ੍ਰਿਤਸਨਬੰਧਜਲਮਧਸਾਵਧਾਨਹੈ
ਜਿਵੇਂ ਕਾਗਜ਼ ਪਾਣੀ ਦੀ ਛਿੱਟ ਪੈਂਦਿਆਂ ਗਲ ਜਾਂਦਾ ਹੈ ਪਰ ਜੇ ਕਾਗਜ਼ ਨੂੰ ਘਿਉ ਨਾਲ ਥਿੰਧਾ ਕਰ ਦਿੱਤਾ ਜਾਵੇ ਤਾਂ ਪਾਣੀ ਵਿਚ ਗਲਦਾ ਨਹੀਂ।
Just as paper perishes or decays when water falls on it, but when smeared with fat, tolerates the effect of water superbly.
ਜੈਸੇਕੋਟਭਾਰਤੂਲਤਨਕਚਿਨਗਜਰੈਤੇਲਮੇਲਦੀਪਕਮੈਂਬਾਤੀਬਿਦਮਾਨਹੈ
ਜਿਵੇਂ ਕ੍ਰੋੜਾਂ ਗੰਢਾਂ ਰੂੰ ਦੀਆਂ ਥੋੜੀ ਜਿਹੀ ਅੱਗ ਦੀ ਚੰਗਿਆੜੀ ਨਾਲ ਝੱਟ ਸੜ ਜਾਂਦੀਆਂ ਹਨ, ਪਰ ਜੇ ਰੂੰ ਬੱਤੀ ਬਣਾ ਕੇ ਤੇਲ ਨਾਲ ਮਿਲਾ ਕੇ ਦੀਵੇ ਵਿਚ ਪਾ ਦੇਈਏ ਤਾਂ ਉਹ ਦੇਰ ਤਕ ਮੌਜੂਦ ਰਹਿੰਦੀ ਹੈ।
Just as millions of bales of cotton get destroyed with a spark of fire, but when associated with oil as a wick, gives out light and lives longer.
ਜੈਸੇਲੋਹੋਬੂਡਜਾਤਸਲਲਮੈਂਡਾਰਤਹੀਕਾਸਟਪ੍ਰਸੰਗਗੰਗਸਾਗਰਮਾਨਹੈ
ਜਿਵੇਂ ਪਾਣੀ ਵਿਚ ਪਾਉਂਦਿਆਂ ਹੀ ਲੋਹਾ ਡੁੱਬ ਜਾਂਦਾ ਹੈ ਪਰ ਲੱਕੜ ਦੀ ਸੰਗਤ ਨਾਲ ਲੋਹਾ ਗੰਗਾ ਤੇ ਸਾਗਰ ਨੂੰ ਡੋਬਣਹਾਰ ਨਹੀਂ ਮੰਨਦਾ ਭਾਵ ਤਰ ਜਾਂਦਾ ਹੈ।
Just as iron sinks as soon as it is thrown in water, but when attached with wood, it floats and disregards the waters of river Ganges or even sea.
ਤੈਸੇਜਮਕਾਲਬ੍ਯਾਲਸਗਲਸੰਸਾਰਗ੍ਰਾਸੈਸਤਿਗੁਰਭੇਟਤਹੀਦਾਸਨਦਸਾਨਹੈ।੫੬੧।
ਤਿਵੇਂ ਜਮਕਾਲ ਰੂਪੀ ਅਜ਼ਦਹਾ ਸਾਰੇ ਸੰਸਾਰ ਨੂੰ ਡੱਸਦਾ ਹੈ, ਪਰ ਸਤਿਗੁਰੂ ਨੂੰ ਮਿਲਦਿਆਂ ਹੀ ਉਹੋ ਜਮਕਾਲ ਦਾਸਾਂ ਦਾ ਦਾਸ ਹੋ ਜਾਂਦਾ ਹੈ ॥੫੬੧॥
Similarly death-like snake is swallowing everyone. But once consecration from the Guru in the form of Naam is obtained, then the angel of death becomes slave of the slaves. (561)