GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਕਬਿਤ ਸਵਯੇ ਭਾਈ ਗੁਰਦਾਸ ਜੀ
ਅੰਗ 562
Display Settings
ਜੈਸੇਖਾਂਡਚੂਨਘ੍ਰਿਤਹੋਤਘਰਬਿਖੈਪੈਪਾਹੁਨਾਕੈਆਏਪੂਰੀਕੈਖੁਵਾਇਖਾਈਐ
ਜਿਵੇਂ ਖੰਡ, ਆਟਾ, ਘਿਉ ਘਰ ਵਿਚ ਹੁੰਦੇ ਹਨ, ਪਰ ਪ੍ਰਾਹੁਣੇ ਦੇ ਆਇਆਂ ਉਨ੍ਹਾਂ ਤੋਂ ਪੂਰੀ ਆਦਿ ਬਣਾ ਕੇ ਖੁਆਈ ਤੇ ਖਾਈਦੀ ਹੈ।
Just as flour, sugar and oil are kept at home, and on arrival of some guests, sweet dishes are prepared, served and eaten.
ਜੈਸੇਚੀਰਹਾਰਮੁਕਤਾਕਨਕਆਭਰਨਪੈਬ੍ਯਾਹੁਕਾਜਸਾਜਿਤਨਸੁਜਨਦਿਖਾਈਐ
ਜਿਵੇਂ ਸੁੰਦਰ ਬਸਤਰ, ਮੋਤੀਆਂ ਦੇ ਹਾਰ ਤੇ ਸੋਨੇ ਦੇ ਗਹਿਣੇ ਪਾਸ ਤਾਂ ਹੁੰਦੇ ਹਨ, ਪਰ ਵਿਆਹ ਕਾਜ ਆਦਿ ਸਮੇਂ ਉਹ ਤਨ ਨਾਲ ਸਜਾ ਕੇ ਸੱਜਣਾਂ ਮਿਤ੍ਰਾਂ ਨੂੰ ਦਿਖਾਈਦੇ ਹਨ।
Just as beautiful dresses, pearl necklace and gold jewellery are in possession but are worn on special occasions like marriage and are shown to others.
ਜੈਸੇਹੀਰਾਮਾਨਿਕਅਮੋਲਹੋਤਹਾਟਹੀਮੈਂਗਾਹਕੈਦਿਖਾਇਬਿੜਤਾਬਿਸੇਖਪਾਈਐ
ਜਿਵੇਂ ਹੀਰੇ ਤੇ ਅਮੋਲਕ ਲਾਲ ਰਤਨ ਹੱਟ ਵਿਚ ਹੁੰਦੇ ਹੀ ਹਨ, ਪਰ ਗਾਹਕਾਂ ਨੂੰ ਦਿਖਾਕੇ ਵੇਚਣ ਨਾਲ ਬਹੁਤਾ ਲਾਭ ਪਾਈਦਾ ਹੈ।
Just as valuable pearls and jewels are kept in the shop, but shopkeeper shows them to the customer to sell and earn profit.
ਤੈਸੇਗੁਰਬਾਨੀਲਿਖਪੋਥੀਬਾਂਧਿਰਾਖੀਅਤਮਿਲਗੁਰਸਿਖਪੜਿਸੁਨਿਲਿਵਲਾਈਐ।੫੬੨।
ਤਿਵੇਂ ਗੁਰਬਾਣੀ ਦੀਆਂ ਪੋਥੀਆਂ ਲਿਖਕੇ ਜਿਲਦ ਬੰਨ੍ਹ ਕੇ ਰਖੀਦੀਆਂ ਹਨ, ਪਰ ਗੁਰਸਿੱਖਾਂ ਦੇ ਮਿਅਣ ਤੇ ਉਨ੍ਹਾਂ ਨੂੰ ਪੜ੍ਹੀ ਸੁਣੀਦਾ ਹੈ ਤਾਂ ਪ੍ਰਮਾਤਮਾ ਨਾਲ ਲਿਵ ਲਾਈਦੀ ਹੈ ॥੫੬੨॥
Similarly Gurbani is written in a book form, it is bound and preserved. But when the Sikhs of Guru assemble in a congregation, that book is read and heard and it helps one attach the mind in the holy feet of the Lord.