GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਕਬਿਤ ਸਵਯੇ ਭਾਈ ਗੁਰਦਾਸ ਜੀ
ਅੰਗ 579
Display Settings
ਸੁਤਨਕੇਪਿਤਾਅਰਭ੍ਰਾਤਨਕੇਭ੍ਰਾਤਾਭਏਭਾਮਨਭਤਾਰਹੇਤਜਨਨੀਕੇਬਾਰੇਹੈਂ
ਮੇਰੇ ਪ੍ਰੀਤਮ ਪੁਤ੍ਰਾਂ ਦੇ ਪਿਤਾ ਅਤੇ ਭਰਾਵਾਂ ਦੇ ਭਰਾ ਹਨ, ਇਸੀ ਤਰ੍ਹਾਂ ਆਪਣੀ ਇਸਤ੍ਰੀ ਦੇ ਪਿਆਰੇ ਪਤੀ ਅਤੇ ਮਾਤਾ ਦੇ ਲਾਡਲੇ ਬਾਲਕ ਹਨ।
My wondrous beloved master is son of sons, brother of brothers, beloved husband of wife and mother of child.
ਬਾਲਕਕੈਬਾਲਬੁਧਿਤਰੁਨਸੈਤਰੁਨਾਈਬ੍ਰਿਧਸੈਬ੍ਰਿਧਬਿਵਸਥਾਬਿਸਥਾਰੇਹੈਂ
ਬਾਲਕਾਂ ਨਾਂਲ ਉਹ ਬਾਲ ਬੁਧਿ ਵਾਲੇ ਭਾਵ ਭੋਲੇ ਭਾਲੀ ਹੋ ਕੇ ਵਰਤਦੇ ਹਨ, ਜੁਆਨਾਂ ਨਾਲ ਉਹ ਜੁਆਨ ਉਮਰਾ ਵਾਲੇ ਹੋ ਕੇ ਵਰਤਦੇ ਹਨ, ਤੇ ਬ੍ਰਿਧਾਂ ਨਾਲ ਬ੍ਰਿਧ ਅਵਸਥਾ ਦਾ ਵਰਤਾਉ ਕਰਦੇ ਹਨ।
He is childlike with children, youngman among the youth, old with elderly people.
ਦ੍ਰਿਸਟਕੈਰੂਪਰੰਗਸੁਰਤਕੈਨਾਦਬਾਦਨਾਸਕਾਸੁਗੰਧਿਰਸਰਸਨਾਉਚਾਰੇਹੈਂ
ਨਜ਼ਰ ਵਿਚ ਰੂਪ ਰੰਗ ਹੋ ਕੇ ਕੰਨਾਂ ਵਿਚ ਨਾਦ ਤੇ ਵਾਜੇ ਦੀ ਆਵਾਜ਼ ਹੋ ਕੇ, ਨਾਸਕਾ ਲਈ ਸੁਗੰਧੀ ਹੋ ਕੇ ਰਸਨਾ ਉਤੇ ਸੁਆਦ ਅਰ ਉਚਾਰਣ ਰੂਪ ਹੋ ਕੇ ਵਿਆਪ ਰਹੇ ਹਨ।
He is beautiful to look at, listener of the musical melodies, relishers of fragrances and utterer of sweet words with his tongue.
ਘਟਿਅਵਘਟਿਨਟਵਟਅਦਭੁਤਗਤਿਪੂਰਨਸਕਲਭੂਤਸਭਹੀਤੈਨ੍ਯਾਰੇਹੈ।੫੭੯।
ਸਰੀਰਾਂ ਵਿਚ ਜਾਂ ਸਰੀਰਾਂ ਤੋਂ ਬਾਹਰ ਭਾਵ ਅੰਦਰ ਬਾਹਰ ਉਹ ਨਟ ਦੀ ਗੋਲੀ ਤਰ੍ਰਾਂ ਅਚਰਜ ਗਤੀ ਰੱਖਦੇ ਹਨ, ਸਾਰੇ ਸਰੀਰ ਧਾਰੀਆਂ ਵਿਚ ਪੂਰਨ ਹਨ ਤੇ ਫਿਰ ਸਭ ਤੋਂ ਨਿਆਰੇ ਹਨ ॥੫੭੯॥
Like a performer of strange acts, the beloved master is existing in strange form both in and out of the bodies. He is present in all bodies and yet is separate from all. (579)