GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਕਬਿਤ ਸਵਯੇ ਭਾਈ ਗੁਰਦਾਸ ਜੀ
ਅੰਗ 580
Display Settings
ਜੈਸੇਤਿਲਪੀੜਤੇਲਕਾਢੀਅਤਕਸਟੁਕੈਤਾਂਤੇਹੋਇਦੀਪਕਜਰਾਏਉਜਿਯਾਰੋਜੀ
ਜਿਵੇਂ ਬੜੇ ਜਤਨ ਨਾਲ ਤਿਲ ਪੀੜ ਕੇ ਤੇਲ ਕੱਢੀਦਾ ਹੈ ਤਾਂ ਉਸ ਤੋਂ ਦੀਵਾ ਜਗਾਉਣ ਨਾਲ ਚਾਨਣਾ ਹੁੰਦਾ ਹੈ ਜੀ।
Just as oil is extracted with much effort and when that oil is put in a lamp and lit, spreads light.
ਜੈਸੇਰੋਮਰੋਮਕਰਿਕਾਟੀਐਅਜਾਕੋਤਨਤਾਂਕੀਤਾਤਬਾਜੈਰਾਗਰਾਗਨੀਸੋਪਿਆਰੋਜੀ
ਜਿਵੇਂ ਟੋਟੇ ਟੋਟੇ ਕਰ ਕੇ ਬੱਕਰੀ ਦਾ ਸਰੀਰ ਕੱਟੀਦਾ ਹੈ ਤਾਂ ਉਸ ਦੀਆਂ ਆਂਦਰਾਂ ਲੈ ਕੇ ਉਸ ਤੋਂ ਤੰਦੀ ਬਣਾਈਦੀ ਹੈ, ਜਿਸ ਤੋਂ ਪਿਆਰੇ ਰਾਗ ਤੇ ਰਾਗਣੀਆਂ ਵਜਾਈਦੇ ਹਨ।
Just as a goat's meat is cut into pieces while the strings made of its intestines are used in musical instruments that produce melodies in various Ragas.
ਜੈਸੇਤਉਉਟਾਇਦਰਪਨਕੀਜੈਲੋਸਟਸੇਤੀਤਾਂਤੇਕਰਗਹਿਮੁਖਦੇਖਤਸੰਸਾਰੋਜੀ
ਜਿਵੇਂ ਮਿੱਟੀ ਰੇਤ ਨੂੰ ਪਿਘਲਾ ਕੇ ਸ਼ੀਸ਼ਾ ਬਣਾਈਦਾ ਹੈ ਇਸ ਤੋਂ ਸਾਰਾ ਸੰਸਾਰ ਉਸ ਨੂੰ ਹੱਥ ਵਿਚ ਫੜ ਉਸ ਵਿਚ ਮੂੰਹ ਵੇਖਦਾ ਹੈ।
Just as a lump of special sand is melted and turned into glass and the whole world holds it in hand to see their face.
ਤੈਸੇਦੂਖਭੂਖਸੁਧਸਾਧਨਾਕੈਸਾਧਭਏਤਾਹੀਤੇਜਗਤਕੋਕਰਤਨਿਸਤਾਰੋਜੀ।੫੮੦।
ਤਿਵੇਂ ਇਸਨਾਨ ਦੁੱਖ ਭੁੱਖ ਤੇ ਸੁੱਧ ਸਾਧਨਾ ਕਰ ਕੇ ਸਾਧ ਬਣਦਾ ਹੈ, ਇਸੇ ਕਰ ਕੇ ਉਹ ਸੰਸਾਰ ਦਾ ਪਾਰ ਉਤਾਰਾ ਕਰ ਸਕਦਾ ਹੈ ॥੫੮੦॥
Similarly, one living through all sufferings and tribulations obtains Naam from the True Guru and practices it to discipline one's mind; and with success in penance becomes a person of high virtues. He attaches the worldly people with the True Guru.