ਜੈਸੇਪੀਤਸ੍ਵੇਤਸ੍ਯਾਮਅਰਨਵਰਨਿਰੂਪਅਗ੍ਰਭਾਗਿਰਾਖੈਆਂਧਰੋਨਕਛੁਦੇਖਹੈ।
ਜਿਵੇਂ ਪੀਲਾ, ਚਿੱਟਾ, ਕਾਲਾ, ਲਾਲ ਰੰਗ ਤੇ ਕਈ ਤਰ੍ਹਾਂ ਦਾ ਰੂਪ ਅੰਨ੍ਹੇ ਦੇ ਅੱਗੇ ਰਖੀਏ ਤਾਂ ਅੰਨ੍ਹਾ ਕੁਛ ਭੀ ਨਹੀਂ ਦੇਖ ਸਕਦਾ।
Just as yellow, red, black and white coloured articles placed before a blind person means nothing to him. He can not see them.
ਜੈਸੇਰਾਗਰਾਗਨੀਔਨਾਦਬਾਦਆਨਗੁਨਗਾਵਤਬਜਾਵਤਨਬਹਰੋਪਰੇਖਹੈ।
ਜਿਵੇਂ ਬੋਲੇ ਅੱਗੇ ਰਾਗ ਰਾਗਣੀ ਤੇ ਸੰਗੀਤ ਦੀ ਪ੍ਰਬੀਨਤਾਈ ਦੱਸਣ ਵਾਲੇ ਹੋਰ ਵਾਜੇ ਗਾਵੇਂ ਤੇ ਵਜਾਏ ਜਾਣ ਤਾਂ ਬੋਲਾ ਪਰਖ ਨਹੀਂ ਸਕਦਾ।
Just as a deaf cannot judge the expertise of a person who plays musical instruments, sings or performs other singing related acts.
ਜੈਸੇਰਸਭੋਗਬਹੁਬਿੰਜਨਪਰੋਸੈਆਗੈਬ੍ਰਿਥਾਵੰਤਜੰਤਨਾਹਿਰੁਚਿਤਬਿਸੇਖਹੈ।
ਜਿਵੇਂ ਬੀਮਾਰ ਅੱਗੇ ਰਸਦਾਇਕ ਭੋਗ ਰਖੇ ਜਾਣ ਜਾਂ ਬੜੇ ਰਸਦਾਇਕ ਭੋਜਨ ਪਰੋਸੇ ਜਾਣ ਤਾਂ ਉਹ ਦੁਖੀ ਜੀਵ ਉਨ੍ਹਾਂ ਵਲ ਮੂਲੋਂ ਰੁਚੀ ਨਹੀਂ ਕਰਦਾ।
Just as a sick person when served with dainty dishes, pays scant attention towards them.
ਤੈਸੇਗੁਰਦਰਸਬਚਨਪ੍ਰੇਮਨੇਮਨਿਧਮਹਿਮਾਨਜਾਨੀਮੋਹਿਅਧਮਅਭੇਖਹੈ।੬੦੦।
ਤਿਵੇਂ ਗੁਰੂ ਦੇ ਦਰਸ਼ਨ, ਬਚਨ, ਪ੍ਰੇਮ ਤੇ ਨੇਮ ਦੀ ਜੋ ਨਿਧੀ ਹੈ, ਮੈਂ ਨੀਚ ਤੇ ਬੁਰੇ ਭੇਸ ਵਾਲੇ ਨੇ ਉਸ ਦੀ ਮਹਿਮਾ ਨਹੀਂ ਜਾਣੀ ॥੬੦੦॥
Similarly, I who is low and wear a hypocrite garb have not appreciated the value of the words of True Guru which are priceless treasure for fulfilling the pledges and promises of love. (600)