ਜੈਸੇਜੋਧਾਜੁਧਸਮੈਸਸਤ੍ਰਸਨਾਹਿਸਾਜਿਲੋਭਮੋਹਤਯਾਗਿਬੀਰਖੇਤਬਿਖੈਜਾਤਹੈ।
ਜਿਵੇਂ ਜੁੱਧ ਵੇਲੇ ਯੋਧਾ ਸ਼ਸਤ੍ਰ ਤੇ ਸੰਜਅ ਸਜਾਉਂਦਾ ਹੈ ਤੇ ਲੋਭ ਮੋਹ ਛੱਡ ਕੇ ਸੂਰਮਾ ਬਣ ਕੇ ਮੈਦਾਨਿ ਜੰਗ ਵਿਚ ਜਾਂਦਾ ਹੈ।
Just as a brave warrior goes to the battlefield wearing his armour and his weapons, renouncing all his love and attachments.
ਸੁਨਤਜੁਝਾਊਘੋਰਮੋਰਗਤਿਬਿਗਸਾਤਪੇਖਤਸੁਭਟਘਟਅੰਗਨਸਮਾਤਹੈ।
ਜੰਗੀ ਵਾਜਾ ਜੋਰ ਦਾ ਵੱਜਦਾ ਸੁਣ ਕੇ ਉਹ ਖਿੜ ਜਾਂਦਾ ਹੈ, ਜਿਵੇਂ ਬਦਲ ਦੀ ਗਰਜ ਸੁਣ ਕੇ ਮੋਰ। ਫਿਰ ਜਿਉਂ ਜਿਉਂ ਸੂਰਮਿਆਂ ਦੀਆਂ ਘਟਾਂ ਚੜ੍ਹੀਆਂ ਤੱਕਦਾ ਹੈ ਤਾਂ ਅੰਗਾਂ ਵਿਚ ਨਹੀਂ ਸਮਾਂਦਾ।
Listening to the inspiring music of battle songs he blooms like flower and feels happy and proud seeing the army spread like dark clouds in the sky.
ਕਰਤਸੰਗ੍ਰਾਮਸ੍ਵਾਮਕਾਮਲਾਗਿਜੂਝਮਰੈਕੈਤਉਰਨਜੀਤਬੀਤੀਕਹਤਜੁਗਾਤਹੈ।
ਮਾਲਕ ਦੇ ਕੰਮ ਵਿਚ ਲੱਗਾ ਹੋਇਆ ਯੁਧ ਕਰਦਾ ਲੜ ਮਰਦਾ ਹੈ, ਜਾਂ ਫਿਰ ਜੰਗ ਜਿੱਤ ਕੇ ਆਉਂਦਾ ਹੈ ਤੇ ਜੋ ਹਾਲਤ ਜੰਗ ਦੀ ਬੀਤੀ ਸੀ ਕਹਿ ਸੁਣਾਉਂਦਾ ਹੈ।
Serving his master the king, he is performing his duties and is killed or else if alive, returns to narrate all the happenings of the battlefield.
ਤੈਸੇਹੀਭਗਤਮਤਭੇਟਤਜਗਤਪਤਿਮੋਨਿਔਸਬਦਗਦਗਦਮੁਸਕਾਤਹੈ।੬੧੭।
ਤਿਵੇਂ ਹੀ ਭਗਤੀ ਮਾਰਗ ਵਾਲਾ ਜਾਂ ਤਾਂ ਜਗਤ ਪਤੀ ਨੂੰ ਮਿਲ ਕੇ ਚੁਪ ਹੋ ਜਾਂਦਾ ਹੈ ਜਾਂ ਬੋਲਦਾ ਹੋਇਆ ਗਦ ਗਦ ਹੁੰਦਾ ਤੇ ਮੁਸਕ੍ਰਾਉਂਦਾ ਹੈ ॥੬੧੭॥
Similarly, a traveller of the path of devotion and worship becomes consciously one with the master of the world. He either becomes totally silent or singing His praises and paeans, remains in a state of ecstasy. (617)