ਪੰਚਤਤਮੇਲਪਿੰਡਲੋਕਬੇਦਕਹੈਂਪਾਂਚੋਤਤਕਹੋਕਾਹੇਭਾਂਤਿਰਚਤਭੇਆਦਿਹੀ।
ਲਿਖੇ ਹੋਏ ਵੇਦ ਸ਼ਾਸਤ੍ਰ ਆਦਿ ਕਹਿੰਦੇ ਹਨ ਤੇ ਜ਼ਬਾਨੀ ਵੀ ਸਿਆਣੇ ਤੇ ਆਮ ਲੋਕ ਕਹਿੰਦੇ ਹਨ ਕਿ ਪੰਜਾਂ ਤੱਤਾਂ ਦੇ ਮੇਲ ਤੋਂ ਸਰੀਰ ਬਣਦਾ ਹੈ, ਪਰ ਦੱਸੋ ਕਿ ਪੰਜੇ ਤੱਤ ਆਦਿ ਵਿਚ ਕਿਸ ਤਰ੍ਹਾਂ ਰਚੇ ਗਏ ਹਨ?
Common knowledge, Vedas and other religious scriptures say that body is made of five elements. But tell me, how have these five elements come into existence?
ਕਾਹੇਸੇਧਰਨਧਾਰੀਧੀਰਜਕੈਸੇਬਿਥਾਰੀਕਾਹੇਸਯੋਗੜਯੋਅਕਾਸਠਾਢੋਬਿਨਪਾਦਹੀ।
ਕਿਸ ਨਾਲ ਧਰਤੀ ਟਿਕਾਈ ਹੋਈ ਹੈ, ਤੇ ਉਸ ਵਿਚ ਧੀਰਜਤਾ ਕਿਵੇਂ ਖਿਲਾਰੀ ਹੋਈ ਹੈ, ਅਕਾਸ਼ ਕਿਸ ਨਾਲ ਗਡਿਆ ਹੋਇਆ ਹੈ, ਜੋ ਬਿਨਾਂ ਪੈਰਾਂ ਦੇ ਖੜਾ ਹੈ?
How is Earth supported and how is patience spread in it? How is sky secured and how is it existing without any support?
ਕਾਹੇਸੌਂਸਲਲਸਾਜੇਸੀਤਲਪਵਨਬਾਜੇਅਗਨਤਪਤਕਾਹੇਅਤਿਬਿਸਮਾਦਹੀ।
ਕਿਸ ਨਾਲ ਪਾਣੀ ਬਣਾਇਆ ਤੇ ਠੰਢੀ ਪੌਣ ਅਵਾਜ਼ ਕਰਦੀ ਹੈ? ਅੱਗ ਕਿਉਂ ਤਪਤੀ ਹੈ? ਬੜਾ ਹੀ ਅਸਚਰਜ ਹੈ।
How is water made? How does breeze blow? How is fire hot? All this is very wondrous.
ਕਾਰਨਕਰਨਦੇਵਅਲਖਅਭੇਵਨਾਥਉਨਕੀਭੀਓਹੀਜਾਨੈਬਕਨੋਹੈਬਾਦਜੀ।੬੨੪।
ਇਨ੍ਹਾਂ ਸਭਨਾਂ ਦੇ ਕਾਰਨਾਂ ਦੇ ਕਰਨ ਵਾਲਾ ਮੂਲ ਕਾਰਣ ਅਲਖ ਨਾਥ ਆਪ ਹੈ,ਉਸ ਦਾ ਭੇਦ ਭੀ ਨਹੀਂ ਪਤਾ ਲੱਗਦਾ, ਉਸ ਦੀ ਭੀ ਉਹ ਆਪ ਹੀ ਜਾਣਦਾ ਹੈ ਸਾਡਾ ਇਹ ਕਹਿਣਾ ਬਿਲਕੁਲ ਵਿਅਰਥ ਹੈ ॥੬੨੪॥
The effulgent Lord is beyond comprehension. No one can know His secret. He is the cause of all happenings. He alone knows the secret of all these things. So it is futile for us to make any statement in connection with creation of Universe. (624)