ਜੈਸੇਜਲਸਿੰਚਸਿੰਚਕਾਸਟਸਮਥਕੀਨੇਜਲਸਨਬੰਧਪੁਨਬੋਹਿਥਾਬਿਸ੍ਵਾਸਹੈ।
ਜਿਵੇਂ ਪਾਣੀ ਸਿੰਜ ਸਿੰਜ ਕੇ ਲੱਕੜ ਨੂੰ ਸਮਰਥ ਕਰੀਦਾ ਹੈ ਭਾਵ ਬਣਾਈਦਾ ਹੈ, ਉਸੇ ਲੱਕੜ ਦਾ ਫੇਰ ਜਹਾਜ਼ ਬਣਾਈਦਾ ਹੈ, ਇਸ ਭਰਵਾਸੇ ਕਿ ਜਲ ਦੇ ਸਨਬੰਧ ਵਿਚ ਤਿਆਰ ਹੋਣ ਕਰ ਕੇ ਜਲ ਵਿਚ ਡੁਬੇਗਾ ਨਹੀਂ।
Just as wood is strengthened by drenching it in water for long and then its relation with water by which a faith develops that water will not sink the wood since it has brought it, up; ships are made with it that sail across the sea.
ਪਵਨਪ੍ਰਸੰਗਸੋਈਕਾਸਟਸ੍ਰੀਖੰਡਹੋਤਮਲਯਾਗਿਰਬਾਸਨਾਸੁਮੰਡਪਰਗਾਸਹੈ।
ਉਹੋ ਲੱਕੜ ਮਲ੍ਯਾਗਰ ਪਵਨ ਦੇ ਸੰਗ ਨਾਲ ਚੰਦਨ ਹੋ ਜਾਂਦੀ ਹੈ ਉਹ ਸੰਵਰੀ ਹੋਈ ਲੱਕੜ ਭਾਵ ਚੰਦਨ ਹੋਏ ਬ੍ਰਿਛਾਂ ਤੋਂ ਚੰਦਨ ਦੀ ਵਾਸ਼ਨਾ ਪ੍ਰਕਾਸ਼ ਪਾਉਂਦੀ ਹੈ।
The fragrance of sandalwood of Malay mountain causes happiness. The woods and plants that have been touched by that fragrant breeze also acquire the fragrance of sandalwood.
ਪਾਵਕਪਰਸਭਸਮੀਕਰਤਦੇਹਗੇਹਮਿਤ੍ਰਸਤ੍ਰਸਗਲਸੰਸਾਰਹੀਬਿਨਾਸਹੈ।
ਉਹੋ ਲੱਕੜ ਅੱਗ ਨਾਲ ਮਿਲ ਕੇ ਘਰ ਤੇ ਸਰੀਰ ਸੁਆਹ ਕਰ ਦੇਂਦੀ ਹੈ ਅਤੇ ਮਿੱਤ੍ਰ ਵੈਰੀ ਸਾਰੇ ਸੰਸਾਰ ਦਾ ਹੀ ਨਾਸ ਕਰ ਦੇਂਦੀ ਹੈ।
The same wood reduces houses to ashes when it unites with fire. It also consumes friends, enemies and the whole world.
ਤੈਸੇਆਤਮਾਤ੍ਰਿਗੁਨਤ੍ਰਿਬਿਧਸਕਲਸਿਵਸਾਧਸੰਗਭੇਟਤਹੀਸਾਧਕੋਅਭਿਆਸਹੈ।੬੨੫।
ਤਿਵੇਂ ਆਤਮਾ ਜੋ ਸੰਪੂਰਣ ਕਲਿਆਣ ਸਰੂਪ ਹੈ ਤਿੰਨਾਂ ਗੁਣਾਂ ਨੂੰ ਮਿਲ ਕੇ ਤਿੰਨ ਵਿਧੀਆਂ ਦਿਖਾਲਦਾ ਹੈ ਫਿਰ ਸਾਧੂ ਨੂੰ ਮਿਲ ਕੇ ਸਾਧ ਸੰਗ ਦੇ ਦਸੇ ਅਭਿਆਸ ਨਾਲ ਮੁੜ ਸੰਪੂਰਨ ਸ਼ਿਵ ਕਲਿਆਣ ਸਰੂਪ ਹੋ ਜਾਂਦਾਹੈ ॥੬੨੫॥
Just as wood deals differently with water, wind and fire similarly, human soul deals with three characteristics (Rajo, Tamo, Sato) differently that determine the nature of human beings. But by meeting with God-like True Guru and practicing his blessed tea