GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਕਬਿਤ ਸਵਯੇ ਭਾਈ ਗੁਰਦਾਸ ਜੀ
ਅੰਗ 626
Display Settings
ਕਵਨਅੰਜਨਕਰਿਲੋਚਨਬਿਲੋਕੀਅਤਕਵਨਕੁੰਡਲਕਰਿਸ੍ਰਵਨਸੁਨੀਜੀਐ
ਉਹ ਮਾਲਕ ਕਿਹੜੇ ਸੁਰਮੇ ਕਰ ਕੇ ਅੱਖਾਂ ਨਾਂਲ ਦੇਖੀਦਾ ਹੈ, ਕਿਹੜੇ ਵਾਲਿਆਂ ਕਰ ਕੇ ਕੰਨਾਂ ਨਾਲ ਉਸ ਦੇ ਬਚਨਾਂ ਨੂੰ ਸੁਣੀਦਾ ਹੈ।
By the use of which collyrium in the eyes can one see the beloved Lord? What ear-rings can help hear his sound?
ਕਵਨਤੰਮੋਲਕਰਿਰਸਨਾਸੁਜਸੁਰਸੈਕੌਨਕਰਿਕੰਕਨਨਮਸਕਾਰਕੀਜੀਐ
ਕਿਹੜੇ ਪਾਨ ਦੇ ਖਾਣ ਕਰ ਕੇ ਰਸਨਾ ਉਸ ਦੇ ਸੋਹਣੇ ਜਸ ਵਿਚ ਰਸਦੀ ਹੈ? ਕਿਹੜੇ ਕੰਗਣ ਹੱਥੀਂ ਪਾ ਕੇ ਉਸ ਨੂੰ ਨਮਸਕਾਰ ਕਰੀਦੀ ਹੈ।
Which betel leaf when chewed can help the tongue repeat the supreme praise of the beloved Lord? What bangles should be worn in the hands to greet and salute Him?
ਕਵਨਕੁਸਮਹਾਰਕਰਿਉਰਧਾਰੀਅਤਕੌਨਅੰਗੀਆਸੁਕਰਿਅੰਕਮਾਲਦੀਜੀਐ
ਕਿਹੜੇ ਫੁੱਲਾਂ ਦੇ ਹਾਰਾਂ ਦੁਆਰਾ ਉਸ ਨੂੰ ਹਿਰਦੇ ਅੰਦਰ ਵਸਾਈਦਾ ਹੈ, ਕਿਹੜੀ ਅੰਗੀਆ ਪਾ ਕੇ ਹੱਥਾਂ ਨਾਲ ਉਸ ਨੂੰ ਜੱਫੀ ਪਾਈਦੀ ਹੈ।
What flower garland can make Him reside in the heart? What bodice should be worn to embrace Him with hands?
ਕਉਨਹੀਰਚੀਰਲਪਟਾਇਕੈਲਪੇਟਲੀਜੈਕਵਨਸੰਜੋਗਪ੍ਰਿਯਾਪ੍ਰੇਮਰਸੁਪੀਜੀਐ।੬੨੬।
ਕਿਹੜੇ ਹੀਰੇ ਤੇ ਬਸਤ੍ਰ ਪਹਿਨਕੇ ਉਸ ਨੂੰ ਲਪੇਟ ਲਈਦਾ ਹੈ, ਤੇ ਕਿਹੜੇ ਸੰਜੋਗ ਕਰ ਕੇ ਪਿਆਰੇ ਦਾ ਪ੍ਰੇਮ ਰਸ ਪੀਵੀਦਾ ਹੈ? ॥੬੨੬॥
What dress and diamond can be worn to entice Him? With what method can the union of the beloved be relished? The crux of the whole thing is that all embellishments are worthless. Relishing His love can only unite one with Him. (626)