ਗਵਰਿਮਹੇਸਔਗਨੇਸਸੈਸਹਸਰਸੁਪੂਜਾਕਰਬੇਨਤੀਬਖਾਨ੍ਯੋਹਿਤਚੀਤਹ੍ਵੈ।
ਹੇ ਪਾਰਬਤੀ, ਸ਼ਿਵਜੀ, ਗਣੇਸ਼ ਤੇ ਸੂਰਜ ਜੀ! ਮੈਂ ਤੁਹਾਡੀ ਪੂਜਾ ਕਰ ਕੇ ਤੁਸਾਂ ਅੱਗੇ ਬੇਨਤੀ ਕਹਿੰਦੀ ਹਾਂ ਕਿ ਮੇਰੇ ਵਲ ਹਿਤ ਵਾਲੇ ਚਿਤ ਵਾਲੇ ਹੋ ਜਾਓ ਭਾਵ ਮਿਹਰ ਕਰੋ।
O Parbati, Shiv ji, Ganesh Ji, Surya god, I pray and beg you to be kind to me, be my well-wishers.
ਪੰਡਿਤਜੋਤਿਕਸੋਧਿਸਗੁਨਲਗਨਗ੍ਰਹਸੁਭਾਦਿਨਸਾਹਾਲਿਖਦੇਹੁਬੇਦਨੀਤਹ੍ਵੈ।
ਹੇ ਪੰਡਤ, ਹੇ ਜੋਤਸ਼ੀ! ਵੇਦ ਰੀਤੀ ਅਨੁਸਾਰ ਸ਼ਗਨ ਵੀਚਾਰ ਕੇ ਤੇ ਗ੍ਰਹਿ ਲਗਨ ਸੋਧ ਕੇ ਸ਼ੁਭ ਦਿਨ ਦਾ ਸਾਹਾ ਲੱਭ ਕੇ ਲਿਖ ਦਿਓ।
O Priest, O astrologer! tell me of an auspicious day according to vedas.
ਸਗਲਕੁਟੰਬਸਖੀਮੰਗਲਗਾਵਹੁਮਿਲਚਾੜਹੁਤਿਲਕਤੇਲਮਾਥੇਰਸਰੀਤਿਹ੍ਵੈ।
ਸਾਰਾ ਪਰਵਾਰ ਤੇ ਮੇਰੀ ਸਖੀਓ, ਮਿਲ ਕੇ ਮੰਗਲ ਗਾਵੋ ਤੇ ਮੇਰੇ ਮੱਥੇ ਤੇ ਤੇਲ ਦਾ ਤਿਲਕ ਚੜ੍ਹਾਓ ਜਿਹੋ ਜਿਹੀ ਕਿ ਰਸਦਾਇਕ ਰੀਤੀ ਵਿਆਹ ਸਮੇਂ ਹੁੰਦੀ ਹੈ।
O all my relatives and friends! sing wedding songs, put oil in my hair and anoint me with saffron as is the customs in a marriage.
ਬੇਦੀਰਚਿਗਾਂਠਜੋਰਦੀਜੀਐਅਸੀਸਮੋਹਿਸਿਹਜਾਸੰਜੋਗਮੈਪ੍ਰਤੀਤਪ੍ਰੀਤਰੀਤਹ੍ਵੈ।੬੨੭।
ਬੇਦੀ ਗੱਡ ਕੇ ਗੰਢ ਚਿਤ੍ਰਾਵਾ ਕਰ ਦਿਓ ਤੇ ਮੈਨੂੰ ਅਸੀਸ ਦੇ ਦਿਓ ਕਿ ਸਿਹਜਾ ਦੇ ਸੰਜੋਗ ਭਾਵ ਪ੍ਰੀਤਮ ਦੇ ਵਸਲ ਲਈ ਪ੍ਰੀਤ ਦੀ ਰੀਤ ਪਰ ਮੇਰੀ ਪ੍ਰਤੀਤ ਬੱਝੀ ਰਹੇ ॥੬੨੭॥
Raise and decorate the Bedi (sacred place where Hindu marriage rites are performed) for my marriage and bless me that I may have full devotion and love for my beloved Lord Husband, when I meet Him.