ਜੈਸੇਪਾਕਸਾਲਾਬਾਲਾਬਿੰਜਨਅਨੇਕਰਚੈਛੁਅਤਅਪਾਵਨਛਿਨਕਛੋਤਲਾਗਹੈ।
ਜਿਵੇਂ ਰਸੋਈ ਵਿਚ ਇਸਤ੍ਰੀ ਅਨੇਕਾਂ ਤਰ੍ਹਾਂ ਦੇ ਭੋਜਨ ਬਣਾਂਦੀ ਹੈ, ਪਰ ਜੇ ਉਨ੍ਹਾਂ ਨੂੰ ਜ਼ਰਾ ਜਿੰਨੀ ਭੀ ਅਪਵਿੱਤ੍ਰਤਾ ਛੁਹ ਜਾਵੇ ਤਾਂ ਸਾਰੇ ਭੋਜਨ ਨੂੰ ਛੁਹ ਲੱਗ ਜਾਂਦੀ ਹੈ।
Just as a woman cooks many dishes in a kitchen but a small act of unholiness makes the food contaminated or sullied.
ਜੈਸੇਤਨਸਾਜਤਸਿੰਗਾਰਨਾਰਿਆਨੰਦਕੈਪੁਹਪਵੰਤੀਹ੍ਵੈਪ੍ਰਿਯਾਸਿਹਜਾਤਿਆਗਹੈ।
ਜਿਵੇਂ ਇਸਤਰੀ ਸਰੀਰ ਤੇ ਸ਼ਿੰਗਾਰ ਸਾਜਕ ਅਨੰਦ ਮਾਣਦੀ ਹੈ, ਪਰ ਜਦ ਮਾਸਕ ਰਿਤੂ ਵਾਲੀ ਹੋ ਜਾਵੇ ਤਾਂ ਪਤੀ ਸੇਜਾ ਦਾ ਤਿਆਗ ਕਰ ਦਿੰਦਾ ਹੈ।
Just as a woman embellishes her body and enjoys the union with her husband, but if her menstruation is due, the husband refrains from sharing bed with her.
ਜੈਸੇਗ੍ਰਭਧਾਰਨਾਰਿਜਤਨਕਰਤਨਿਤਮਲਮੈਗਰਭਛੇਦਖੇਦਨਿਹਭਾਗਹੈ।
ਜਿਵੇਂ ਇਸਤ੍ਰੀ ਗਰਭ ਧਾਰ ਕੇ ਨਿਤ ਉਹ ਜਤਨ ਕਰਦੀ ਹੈ ਕਿ ਜਿਸ ਨਾਲ ਗਰਭ ਕਾਇਮ ਰਹੇ, ਪਰ ਜੇ ਕਦੇ ਗਰਭ ਦੇ ਦਿਨਾਂ ਵਿਚ ਲਹੂ ਜਾਰੀ ਹੋ ਜਾਏ ਤਾਂ ਗਰਭਪਾਤ ਹੋਣ ਦਾ ਦੁੱਖ ਹੁੰਦਾ ਹੈ, ਤੇ ਅਭਾਗਣ ਸਮਝੀ ਜਾਂਦੀ ਹੈ।
Just as a woman makes every effort for the safety of her pregnancy, but if her menstruation re-starts, there is every fear of miscarriage. She then feels distressed and is called unfortunate.
ਤੈਸੇਸੀਲਸੰਜਮਜਨਮਪਰਜੰਤਕੀਜੈਤਨਕਹੀਪਾਪਕੀਏਤੂਲਮੈਬਜਾਗਹੈ।੬੩੭।
ਤਿਵੇਂ ਸੀਲ ਸੰਜਮ ਆਦਿ ਸਾਰਾ ਜੀਵਨ ਭਰ ਕੀਤਾ ਜਾਵੇ, ਪਰ ਥੋੜਾ ਹੀ ਪਾਪ ਕੀਤਿਆਂ ਮਾਨੋ ਰੂਈ ਵਿਚ ਘੋਰ ਅੱਗ ਲੱਗ ਪੈਂਦੀ ਹੈ ॥੬੩੭॥
Similarly, one should maintain disciplined life and piety of actions. But, if even a small sin is committed, it is like a dreadful fire in a bail of cotton. (One small wrong act destroys all the goodness that had been earned.) (637)