ਚੀਕਨੇਕਲਸਪਰਜੈਸੇਨਾਟਿਕਤਬੂੰਦਕਾਲਰਮੈਂਪਰੇਨਾਜਨਿਪਜੈਨਖੇਤਜੀ।
ਜਿਵੇਂ ਥਿੰਧੇ ਘੜੇ ਉੱਤੇ ਜਿਵੇਂ ਪਾਣੀ ਦੀ ਬੂੰਦ ਨਹੀਂ ਟਿਕਦੀ ਤੇ ਕੱਲਰੀ ਧਰਤੀ ਵਿਚ ਬੀਜਿਆ ਅਨਾਜ ਨਹੀਂ ਉਗਦਾ।
Just as a drop of water does not rest on a greasy pitcher and no seed grows in a saline soil.
ਜੈਸੇਧਰਿਪਰਤਰੁਸੇਬਲਅਫਲਅਰੁਬਿਖਿਆਬਿਰਖਫਲੇਜਗੁਦੁਖਦੇਤਜੀ।
ਜਿਵੇਂ ਧਰਤੀ ਉਪਰ ਸਿੰਮਲ ਰੁਖ ਫਲ ਹੀਣ ਹੈ ਅਤੇ ਜ਼ਹਿਰੀਲਾ ਬ੍ਰਿਛ ਫਲ ਕੇ ਭੀ ਜਗਤ ਨੂੰ ਦੁਖ ਹੀ ਦਿੰਦਾ ਹੈ।
Just as silk cotton tree is bereft of fruit on this earth, and just as a poisonous tree causes much trouble to the people.
ਚੰਦਨਸੁਬਾਸਬਾਂਸਬਾਸਬਾਸਬਾਸੀਐਨਾਪਵਨਗਵਨਮਲਮੂਤਤਾਸਮੇਤਜੀ।
ਚੰਦਨ ਦੀ ਸੋਹਣੀ ਵਾਸ਼ਨਾ ਬਾਂਸ ਵਿਚ ਉਸ ਦੇ ਨੇੜੇ ਵੱਸ ਵੱਸਕੇ ਭੀ ਨਹੀਂ ਪ੍ਰਵੇਸ਼ ਕਰਦੀ ਤੇ ਮਲ ਮੂਤ੍ਰ ਵਾਲੀ ਥਾਂ ਤੋਂ ਲੰਘੀ ਪਉਣ ਉਸੇ ਸੇਮਤ ਭਾਵ ਬਦਬੂਦਾਰ ਹੀ ਹੁੰਦੀ ਹੈ।
Just as a bamboo tree acquires no fragrance despite living near a sandalwood tree, and just as the air blowing over filth acquires the same bad odour.
ਗੁਰਉਪਦੇਸਪਰਵੇਸਨਮੋਰਿਦੈਭਿਦੇਜੈਸੇਮਾਨੋਸ੍ਵਾਂਤਿਬੂੰਦਅਹਿਮੁਖਲੇਤਜੀ।੬੩੮।
ਤਿਵੇਂ ਗੁਰੂ ਉਪਦੇਸ਼ ਮੇਰੇ ਹਿਰਦੇ ਨੂੰ ਵਿੰਨ੍ਹਕੇ ਵਿਚ ਪ੍ਰਿਵੇਸ਼ ਨਹੀਂ ਕਰਦਾ, ਜਿਵੇਂ ਸੱਪ ਦਾ ਮੂੰਹ ਸ੍ਵਾਂਤੀ ਬੂੰਦ ਲੈਂਦ ਹੈ ਮੇਰਾ ਮਨ ਭੀ ਮਾਨੋ ਉਸ ਸ੍ਵਾਂਤੀ ਬੂੰਦ ਨੂੰ ਜ਼ਹਿਰ ਬਣ ਦੇਂਦਾ ਹੈ ॥੬੩੮॥
Similarly being like a greasy pitcher, saline land, silk cotton tree, bamboo tree and filth-polluted air, the sermon of the True Guru does not pierce my heart (it creates no ambrosial elixir). On the contrary, it feels as if a snake has just taken swati.