GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਕਬਿਤ ਸਵਯੇ ਭਾਈ ਗੁਰਦਾਸ ਜੀ
ਅੰਗ 640
Display Settings
ਨਾਹਿਨਅਨੂਪਰੂਪਚਿਤਵੈਕਿਉਚਿੰਤਾਮਣਿਲੋਨੇਹੈਲੋਇਨਜੋਲਾਲਨਬਿਲੋਕੀਐ
ਮੇਰਾ ਰੂਪ ਸੁੰਦਰ ਨਹੀਂ, ਮੇਰੇ ਵਲ ਮੇਰਾ ਚਿੰਤਾਮਣਿ ਰੂਪੀ ਪ੍ਰੀਤਮ ਕਿਉਂ ਦੇਖੇ? ਮੇਰੇ ਨੇਤ੍ਰ ਸੁੰਦਰ ਨਹੀਂ ਜੋ ਪਿਆਰੇ ਨੂੰ ਪ੍ਰੀਤ ਨਜ਼ਰ ਨਾਲ ਦੇਖ ਸਕਾਂ।
My looks are not attractive. Then how can I remember and conceive the beautiful? Lord the fulfiller of desires Lord? My eyes are not good looking; then how can I see the glimpse of that beloved Lord?
ਰਸਨਾਰਸੀਲੀਨਾਹਿਬੇਨਤੀਬਖਾਨਉਕੈਸੇਸੁਰਤਿਸ੍ਰਵਨਨਬਚਨਮਧੋਕੀਐ
ਮੇਰੀ ਜੀਭ ਰਸੀਲੀ ਨਹੀਂ; ਮੈਂ ਮਿੱਠੀ ਬੇਨਤੀ ਕਿਵੇਂ ਕਰਾਂ? ਕੰਨਾਂ ਵਿਚ ਸ਼ਰਧਾ ਵਾਲੀ ਸੁਣਨ ਸ਼ਕਤੀ ਨਹੀਂ ਜੋ ਪਿਆਰੇ ਦੇ ਕੀਤੇ ਹੋਏ ਮਿੱਠੇ ਬਚਨ ਸੁਣਾਂ।
My tongue is not ambrosial. Then how can I make an effective request to my beloved? I do not have such power of hearing that I can enjoy the honey-like words of my beloved Lord?
ਅੰਗਅੰਗਹੀਨਦੀਨਕੈਸੇਬਰਮਾਲਕਰਉਮਸਤਕਨਾਹਿਭਾਗਪ੍ਰਿਯਪਗਧੋਕੀਐ
ਅੰਗ ਅੰਗ ਤੋਂ ਇਉਂ ਹੀਣੀ ਹਾਂ, ਦੀਨ ਹਾਂ, ਸੋਹਣੀ ਮਾਲਾ ਲਾਲਨ ਲਈ ਕਿਵੇਂ ਤਿਆਰ ਕਰਾਂ? ਮੱਥੇ ਤੇ ਐਸੇ ਭਾਗ ਨਹੀਂ ਲਿਖੇ ਹੋਏ ਜੋ ਪਿਆਰੇ ਦੇ ਚਰਨ ਧੋਵਾਂ।
I am weak and imperfect in every part of my body. Then how can I make a superior rosary of remembrance of my Lord's name? I have no I can bank upon to wash the feet of my beloved.
ਸੇਵਕਸ੍ਵਭਾਵਨਾਹਿਪਹੁਚਸਕਉਸੇਵਨਾਹਿਨਪ੍ਰਤੀਤਪ੍ਰਭਪ੍ਰਭਤਾਸਮੋਕੀਐ।੬੪੦।
ਸੇਵਕਾਂ ਵਾਲਾ ਸੁਭਾਵ ਨਹੀਂ ਇਸ ਕਰ ਕੇ ਸੇਵਾ ਦੁਆਰਾ ਮੈਂ ਅੱਪੜ ਨਹੀਂ ਸਕਦੀ, ਨਾ ਹੀ ਆਪਣੇ ਪਿਆਰੇ ਉਤੇ ਮੈਂ ਪ੍ਰਤੀਤ ਕੀਤੀ ਹੈ, ਸੋ ਉਸ ਦੀ ਪ੍ਰਭੁਤਾ ਵਿਚ ਮੈਂ ਕਿਵੇਂ ਸਮਾ ਜਾਵਾਂ? ॥੬੪੦॥
I do not have the temperament of service in my heart; so I cannot reach for the service of my beloved. Nor do I have that devotion through which I can become one with the greatness of the dear Lord. (The greatness of the Lord may reside in me.) (640)