GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਕਬਿਤ ਸਵਯੇ ਭਾਈ ਗੁਰਦਾਸ ਜੀ
ਅੰਗ 657
Display Settings
ਘਰੀਘਰੀਟੇਰਿਘਰੀਆਰਸੁਨਾਇਸੰਦੇਸੋਪਹਿਰਪਹਿਰਪੁਨਪੁਨਸਮਝਾਇਹੈ
ਘੜਿਆਲ ਘੜੀ ਘੜੀ ਪਿਛੋਂ ਪੁਕਾਰ ਪੁਕਾਰ ਕੇ ਸੁਨੇਹਾ ਦੇ ਰਿਹਾ ਹੈ ਤੇ ਪਹਿਰ ਪਹਿਰ ਪਿਛੋਂ ਮੁੜ ਮੁੜ ਸਮਾਉਂਦਾ ਹੈ ਕਿ:
The clock is repeatedly and loudly conveying a message after every watch and every pehar (a quarter of a day/night, that the time is rolling by).
ਜੈਸੇਜੈਸੇਜਲਭਰਿਭਰਿਬੇਲੀਬੂੜਤਹੈਪੂਰਨਹੁਇਪਾਪਨਕੀਨਾਵਹਿਹਰਾਇਹੈ
ਜਿਵੇਂ ਜਿਵੇਂ ਪਾਣੀ ਭਰ ਭਰ ਕੇ ਬੇਲੀ ਮੁੜ ਮੁੜ ਡਬ ਰਹੀ ਹੈ ਤੂੰ ਭੀ ਆਪਣੀ ਬੇੜੀ ਪਾਪਾਂ ਨਾਲ ਭਰ ਭਰ ਕੇ ਡੁਬਾ ਰਿਹਾ ਹੈ।
As the water clock sinks repeatedly, O human being! you are also sinking your boat of life with ever increasing sins.
ਚਹੂੰਓਰਸੋਰਕੈਪਾਹਰੂਆਪੁਕਾਰਹਾਰੇਚਾਰੋਜਾਮਸੋਵਤੇਅਚੇਤਲਜਾਇਹੈ
ਚਹੁੰ ਪਾਸਿਆਂ ਤੋਂ ਪਹਿਰੇਦਾਰ ਸ਼ੋਰ ਕਰ ਕਰ ਕੇ ਉੱਚੀ ਪੁਕਾਰ ਰਹੇ ਹਨ ਫਿਰ ਹੇ ਅਚੇਤ! ਗਾਫਲ ਚਾਰੋਂ ਪਹਿਰ ਸੌਂ ਕੇ ਬਿਤਾਉਂਦਿਆਂ ਤੈਨੂੰ ਸ਼ਰਮ ਨਹੀਂ ਆਉਂਦੀ?
The True Guru is warning you repeatedly from all directions; O unattentive and senseless person! the four pehars of your night-like life are being spent sleeping in ignorance. You seemed to have no shame of your concern.
ਤਮਚੁਰਸਬਦਸੁਨਤਹੀਉਘਾਰਆਂਖੈਬਿਨਪ੍ਰਿਯਪ੍ਰੇਮਰਸਪਾਛੈਪਛੁਤਾਇਹੈ।੬੫੭।
ਹੇ ਭਾਈ! ਹੁਣ ਤਾਂ ਪ੍ਰਭਾਤ ਹੋ ਚਲੀ ਹੈ, ਕੁਕੜ ਦੀ ਅਵਾਜ਼ ਸੁਣ ਕੇ ਹੀ ਅਖਾਂ ਖੋਲ; ਬਿਨਾਂ ਪਿਆਰੇ ਦੇ ਪ੍ਰੇਮ ਰਸ ਮਾਣੇ ਦੇ ਪਿੱਛੋਂ ਪਛੁਤਾਵੇਂਗਾ ॥੬੫੭॥
O living being! be aware, open your eyes with the crowing of the cock, be attentive after attending to your body needs, taste the elixir of love with the Lord. Without relishing the Naam Amrit of beloved Lord's name, one would feel repentant ultimately.