ਗੋਂਡਮਹਲਾ੫॥
Gond, Fifth Mahalaa:
गोंड महला ५ ॥
ਭਵਸਾਗਰਬੋਹਿਥਹਰਿਚਰਣ॥
ਹੇ ਭਾਈ! ਪਰਮਾਤਮਾ ਦੇ ਚਰਨ ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਵਾਸਤੇ ਜਹਾਜ਼ ਹਨ।
The Lord's Feet are the boat to cross over the terrifying world-ocean.
भव सागर बोहिथ हरि चरण ॥
ਸਿਮਰਤਨਾਮੁਨਾਹੀਫਿਰਿਮਰਣ॥
ਪਰਮਾਤਮਾ ਦਾ ਨਾਮ ਸਿਮਰਦਿਆਂ ਮੁੜ ਮੁੜ (ਆਤਮਕ) ਮੌਤ ਨਹੀਂ ਹੁੰਦੀ।
Meditating in remembrance on the Naam, the Name of the Lord, he does not die again.
सिमरत नामु नाही फिरि मरण ॥
ਹਰਿਗੁਣਰਮਤਨਾਹੀਜਮਪੰਥ॥
ਪ੍ਰਭੂ ਦੇ ਗੁਣ ਗਾਂਦਿਆਂ ਜਮਾਂ ਦਾ ਰਸਤਾ ਨਹੀਂ ਫੜਨਾ ਪੈਂਦਾ।
Chanting the Glorious Praises of the Lord, he does not have to walk on the Path of Death.
हरि गुण रमत नाही जम पंथ ॥
ਮਹਾਬੀਚਾਰਪੰਚਦੂਤਹਮੰਥ॥੧॥
(ਪਰਮਾਤਮਾ ਦੇ ਗੁਣਾਂ ਦੀ) ਵਿਚਾਰ ਜੋ ਹੋਰ ਸਾਰੀਆਂ ਵਿਚਾਰਾਂ ਤੋਂ ਉੱਤਮ ਹੈ (ਕਾਮਾਦਿਕ) ਪੰਜ ਵੈਰੀਆਂ ਦਾ ਨਾਸ ਕਰ ਦੇਂਦੀ ਹੈ ॥੧॥
Contemplating the Supreme Lord, the five demons are conquered. ||1||
महा बीचार पंच दूतह मंथ ॥१॥
ਤਉਸਰਣਾਈਪੂਰਨਨਾਥ॥
ਹੇ ਸਾਰੇ ਗੁਣਾਂ ਨਾਲ ਭਰਪੂਰ ਖਸਮ-ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ।
I have entered Your Sanctuary, O Perfect Lord and Master.
तउ सरणाई पूरन नाथ ॥
ਜੰਤਅਪਨੇਕਉਦੀਜਹਿਹਾਥ॥੧॥ਰਹਾਉ॥
(ਮੈਨੂੰ) ਆਪਣੇ ਪੈਦਾ ਕੀਤੇ ਗਰੀਬ ਸੇਵਕ ਨੂੰ ਕਿਰਪਾ ਕਰ ਕੇ ਆਪਣੇ ਹੱਥ ਫੜਾ ॥੧॥ ਰਹਾਉ ॥
Please give Your hand to Your creatures. ||1||Pause||
जंत अपने कउ दीजहि हाथ ॥१॥ रहाउ ॥
ਸਿਮ੍ਰਿਤਿਸਾਸਤ੍ਰਬੇਦਪੁਰਾਣ॥
ਹੇ ਭਾਈ! ਸਿਮ੍ਰਿਤੀਆਂ, ਸ਼ਾਸਤਰ, ਵੇਦ, ਪੁਰਾਣ (ਆਦਿਕ ਸਾਰੇ ਧਰਮ-ਪੁਸਤਕ)
The Simritees, Shaastras, Vedas and Puraanas
सिम्रिति सासत्र बेद पुराण ॥
ਪਾਰਬ੍ਰਹਮਕਾਕਰਹਿਵਖਿਆਣ॥
ਪਰਮਾਤਮਾ ਦੇ ਗੁਣਾਂ ਦਾ ਬਿਆਨ ਕਰਦੇ ਹਨ।
expound upon the Supreme Lord God.
पारब्रहम का करहि वखिआण ॥
ਜੋਗੀਜਤੀਬੈਸਨੋਰਾਮਦਾਸ॥
ਜੋਗੀ ਜਤੀ, ਵੈਸ਼ਨਵ ਸਾਧੂ, (ਨਿਰਤ-ਕਾਰੀ ਕਰਨ ਵਾਲੇ) ਬੈਰਾਗੀ ਭਗਤ ਭੀ ਪ੍ਰਭੂ ਦੇ ਗੁਣਾਂ ਦਾ ਵਿਚਾਰ ਕਰਦੇ ਹਨ,
The Yogis, celibates, Vaishnavs and followers of Ram Das
जोगी जती बैसनो रामदास ॥
ਮਿਤਿਨਾਹੀਬ੍ਰਹਮਅਬਿਨਾਸ॥੨॥
ਪਰ ਉਸ ਅਬਿਨਾਸੀ ਪ੍ਰਭੂ ਦਾ ਕੋਈ ਭੀ ਅੰਤ ਨਹੀਂ ਪਾ ਸਕਦਾ ॥੨॥
cannot find the limits of the Eternal Lord God. ||2||
मिति नाही ब्रहम अबिनास ॥२॥
ਕਰਣਪਲਾਹਕਰਹਿਸਿਵਦੇਵ॥
ਹੇ ਭਾਈ! ਸ਼ਿਵ ਜੀ ਅਤੇ ਹੋਰ ਅਨੇਕਾਂ ਦੇਵਤੇ (ਉਸ ਪ੍ਰਭੂ ਦਾ ਅੰਤ ਲੱਭਣ ਵਾਸਤੇ) ਤਰਲੇ ਲੈਂਦੇ ਹਨ,
Shiva and the gods lament and moan,
करण पलाह करहि सिव देव ॥
ਤਿਲੁਨਹੀਬੂਝਹਿਅਲਖਅਭੇਵ॥
ਪਰ ਉਸ ਦੇ ਸਰੂਪ ਨੂੰ ਰਤਾ ਭਰ ਭੀ ਨਹੀਂ ਸਮਝ ਸਕਦੇ। ਉਸ ਪ੍ਰਭੂ ਦਾ ਸਰੂਪ ਸਹੀ ਤਰੀਕੇ ਨਾਲ ਬਿਆਨ ਨਹੀਂ ਕੀਤਾ ਜਾ ਸਕਦਾ, ਉਸ ਪ੍ਰਭੂ ਦਾ ਭੇਤ ਨਹੀਂ ਪਾਇਆ ਜਾ ਸਕਦਾ।
but they do not understand even a tiny bit of the unseen and unknown Lord.
तिलु नही बूझहि अलख अभेव ॥
ਪ੍ਰੇਮਭਗਤਿਜਿਸੁਆਪੇਦੇਇ॥
(ਜਿਨ੍ਹਾਂ ਨੂੰ) ਪ੍ਰਭੂ ਆਪਣੀ ਪ੍ਰੇਮਾ ਭਗਤੀ ਬਖ਼ਸ਼ ਦਿੰਦਾ ਹੈ,
One whom the Lord Himself blesses with loving devotional worship,
प्रेम भगति जिसु आपे देइ ॥
ਜਗਮਹਿਵਿਰਲੇਕੇਈਕੇਇ॥੩॥
ਉਹ ਮਨੁੱਖ ਸੰਸਾਰ ਤੇ ਬਹੁਤ ਘੱਟ ਗਿਣਤੀ ਵਿੱਚ ਹੀ ਹਨ ॥੩॥
is very rare in this world. ||3||
जग महि विरले केई केइ ॥३॥
ਮੋਹਿਨਿਰਗੁਣਗੁਣੁਕਿਛਹੂਨਾਹਿ॥
ਹੇ ਪ੍ਰਭੂ! (ਮੈਂ ਤਾਂ ਹਾਂ ਨਾ-ਚੀਜ਼। ਭਲਾ ਮੈਂ ਤੇਰਾ ਅੰਤ ਕਿਵੇਂ ਪਾ ਸਕਾਂ?) ਮੈਂ ਗੁਣ-ਹੀਣ ਵਿਚ ਕੋਈ ਭੀ ਗੁਣ ਨਹੀਂ ਹੈ।
I am worthless, with absolutely no virtue at all;
मोहि निरगुण गुणु किछहू नाहि ॥
ਸਰਬਨਿਧਾਨਤੇਰੀਦ੍ਰਿਸਟੀਮਾਹਿ॥
(ਹਾਂ,) ਤੇਰੀ ਮੇਹਰ ਦੀ ਨਿਗਾਹ ਵਿਚ ਸਾਰੇ ਖ਼ਜ਼ਾਨੇ ਹਨ (ਜਿਸ ਉਤੇ ਨਜ਼ਰ ਕਰਦਾ ਹੈਂ, ਉਸ ਨੂੰ ਪ੍ਰਾਪਤ ਹੋ ਜਾਂਦੇ ਹਨ)।
all treasures are in Your Glance of Grace.
सरब निधान तेरी द्रिसटी माहि ॥
ਨਾਨਕੁਦੀਨੁਜਾਚੈਤੇਰੀਸੇਵ॥
(ਤੇਰਾ ਦਾਸ) ਗਰੀਬ ਨਾਨਕ (ਤੈਥੋਂ) ਤੇਰੀ ਭਗਤੀ ਮੰਗਦਾ ਹੈ।
Nanak, the meek, desires only to serve You.
नानकु दीनु जाचै तेरी सेव ॥
ਕਰਿਕਿਰਪਾਦੀਜੈਗੁਰਦੇਵ॥੪॥੧੫॥੧੭॥
ਹੇ ਸਭ ਤੋਂ ਵੱਡੇ ਦੇਵ! ਮੇਹਰ ਕਰ ਕੇ ਇਹ ਖ਼ੈਰ ਪਾ ॥੪॥੧੫॥੧੭॥
Please be merciful, and grant him this blessing, O Divine Guru. ||4||15||17||
करि किरपा दीजै गुरदेव ॥४॥१५॥१७॥
WWW.GURBANI.WORLD