ਗੋਂਡਮਹਲਾ੫॥
Gond, Fifth Mahalaa:
गोंड महला ५ ॥
ਹਰਿਹਰਿਨਾਮੁਜਪਹੁਮੇਰੇਮੀਤ॥
ਹੇ ਮੇਰੇ ਮਿੱਤਰ! ਪਰਮਾਤਮਾ ਦਾ ਨਾਮ ਸਦਾ ਜਪਿਆ ਕਰ,
Chant the Name of the Lord, Har, Har, O my friend.
हरि हरि नामु जपहु मेरे मीत ॥
ਨਿਰਮਲਹੋਇਤੁਮੑਾਰਾਚੀਤ॥
(ਨਾਮ ਦੀ ਬਰਕਤਿ ਨਾਲ) ਤੇਰਾ ਮਨ ਪਵਿੱਤਰ ਹੋ ਜਾਇਗਾ।
Your consciousness shall become immaculate and pure.
निरमल होइ तुमारा चीत ॥
ਮਨਤਨਕੀਸਭਮਿਟੈਬਲਾਇ॥
(ਹੇ ਮਿੱਤਰ! ਨਾਮ ਜਪਿਆਂ) ਮਨ ਦੀ ਸਰੀਰ ਦੀ ਹਰੇਕ ਬਿਪਤਾ ਮਿਟ ਜਾਂਦੀ ਹੈ,
All the misfortunes of your mind and body shall be taken away,
मन तन की सभ मिटै बलाइ ॥
ਦੂਖੁਅੰਧੇਰਾਸਗਲਾਜਾਇ॥੧॥
ਹਰੇਕ ਦੁੱਖ ਦੂਰ ਹੋ ਜਾਂਦਾ ਹੈ, (ਮਾਇਆ ਦੇ ਮੋਹ ਦਾ) ਸਾਰਾ ਹਨੇਰਾ ਮੁੱਕ ਜਾਂਦਾ ਹੈ ॥੧॥
and all your pain and darkness will be dispelled. ||1||
दूखु अंधेरा सगला जाइ ॥१॥
ਹਰਿਗੁਣਗਾਵਤਤਰੀਐਸੰਸਾਰੁ॥
ਹੇ ਭਾਈ! ਪਰਮਾਤਮਾ ਦੇ ਗੁਣ ਗਾਂਦਿਆਂ ਗਾਂਦਿਆਂ ਸੰਸਾਰ (-ਸਮੁੰਦਰ ਤੋਂ) ਪਾਰ ਲੰਘ ਜਾਈਦਾ ਹੈ,
Singing the Glorious Praises of the Lord, cross over the world-ocean.
हरि गुण गावत तरीऐ संसारु ॥
ਵਡਭਾਗੀਪਾਈਐਪੁਰਖੁਅਪਾਰੁ॥੧॥ਰਹਾਉ॥
(ਭਾਗ ਜਾਗ ਪੈਂਦੇ ਹਨ) ਵੱਡੇ ਭਾਗਾਂ ਨਾਲ ਸਰਬ-ਵਿਆਪਕ ਬੇਅੰਤ ਪ੍ਰਭੂ ਮਿਲ ਪੈਂਦਾ ਹੈ ॥੧॥ ਰਹਾਉ ॥
By great good fortune, one attains the Infinite Lord, the Primal Being. ||1||Pause||
वडभागी पाईऐ पुरखु अपारु ॥१॥ रहाउ ॥
ਜੋਜਨੁਕਰੈਕੀਰਤਨੁਗੋਪਾਲ॥
ਹੇ ਮੇਰੇ ਮਿੱਤਰ! ਜੇਹੜਾ ਮਨੁੱਖ ਸ੍ਰਿਸ਼ਟੀ ਦੇ ਪਾਲਣਹਾਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦਾ ਰਹਿੰਦਾ ਹੈ,
The Messenger of Death cannot even touch that humble being,
जो जनु करै कीरतनु गोपाल ॥
ਤਿਸਕਉਪੋਹਿਨਸਕੈਜਮਕਾਲੁ॥
ਉਸ ਨੂੰ ਮੌਤ ਦਾ ਡਰ ਪੋਹ ਨਹੀਂ ਸਕਦਾ।
who sings the Kirtan of the Lord's Praises.
तिस कउ पोहि न सकै जमकालु ॥
ਜਗਮਹਿਆਇਆਸੋਪਰਵਾਣੁ॥
ਉਸ ਮਨੁੱਖ ਦਾ ਦੁਨੀਆ ਵਿਚ ਆਉਣਾ ਸਫਲ ਹੋ ਜਾਂਦਾ ਹੈ।
The Gurmukh realizes his Lord and Master;
जग महि आइआ सो परवाणु ॥
ਗੁਰਮੁਖਿਅਪਨਾਖਸਮੁਪਛਾਣੁ॥੨॥
(ਹੇ ਮਿੱਤਰ! ਤੂੰ ਭੀ) ਗੁਰੂ ਦੀ ਸਰਨ ਪੈ ਕੇ ਆਪਣੇ ਮਾਲਕ-ਪ੍ਰਭੂ ਨਾਲ ਜਾਣ-ਪਛਾਣ ਪਾਈ ਰੱਖ ॥੨॥
his coming into this world is approved. ||2||
गुरमुखि अपना खसमु पछाणु ॥२॥
ਹਰਿਗੁਣਗਾਵੈਸੰਤਪ੍ਰਸਾਦਿ॥
(ਹੇ ਮਿੱਤਰ! ਜੇਹੜਾ ਮਨੁੱਖ) ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ,
He sings the Glorious Praises of the Lord, by the Grace of the Saints;
हरि गुण गावै संत प्रसादि ॥
ਕਾਮਕ੍ਰੋਧਮਿਟਹਿਉਨਮਾਦ॥
(ਉਸ ਦੇ ਅੰਦਰੋਂ) ਕਾਮ ਕ੍ਰੋਧ (ਆਦਿਕ) ਝੱਲ-ਪੁਣੇ ਮਿਟ ਜਾਂਦੇ ਹਨ।
his sexual desire, anger and madness are eradicated.
काम क्रोध मिटहि उनमाद ॥
ਸਦਾਹਜੂਰਿਜਾਣੁਭਗਵੰਤ॥
(ਹੇ ਮਿੱਤਰ!) ਭਗਵਾਨ ਨੂੰ ਸਦਾ ਆਪਣੇ ਅੰਗ-ਸੰਗ ਵੱਸਦਾ ਸਮਝਿਆ ਕਰ।
He knows the Lord God to be ever-present.
सदा हजूरि जाणु भगवंत ॥
ਪੂਰੇਗੁਰਕਾਪੂਰਨਮੰਤ॥੩॥
ਅਤੇ ਪੂਰੇ ਗੁਰੂ ਦਾ ਸੱਚਾ ਉਪਦੇਸ਼ ਲੈ ਕੇ (ਉਸ ਦਾ ਸਿਮਰਨ ਕਰ) ॥੩॥
This is the Perfect Teaching of the Perfect Guru. ||3||
पूरे गुर का पूरन मंत ॥३॥
ਹਰਿਧਨੁਖਾਟਿਕੀਏਭੰਡਾਰ॥
ਜਿਸ ਮਨੁੱਖ ਨੇ ਹਰਿ-ਨਾਮ ਧਨ ਖੱਟ ਕੇ ਖ਼ਜ਼ਾਨੇ ਭਰ ਲਏ,
He earns the treasure of the Lord's wealth.
हरि धनु खाटि कीए भंडार ॥
ਮਿਲਿਸਤਿਗੁਰਸਭਿਕਾਜਸਵਾਰ॥
ਗੁਰੂ ਨੂੰ ਮਿਲ ਕੇ ਉਸ ਨੇ ਆਪਣੇ ਸਾਰੇ ਹੀ ਕੰਮ ਸੰਵਾਰ ਲਏ।
Meeting with the True Guru, all his affairs are resolved.
मिलि सतिगुर सभि काज सवार ॥
ਹਰਿਕੇਨਾਮਰੰਗਸੰਗਿਜਾਗਾ॥
ਹਰਿ-ਨਾਮ ਦੇ ਪ੍ਰੇਮ ਦੀ ਬਰਕਤਿ ਨਾਲ ਉਸ ਦਾ ਮਨ ਜਾਗ ਪੈਂਦਾ ਹੈ (ਕਾਮ ਕ੍ਰੋਧ ਆਦਿਕ ਵਿਕਾਰਾਂ ਵਲੋਂ ਉਹ ਸਦਾ ਸੁਚੇਤ ਰਹਿੰਦਾ ਹੈ),
He is awake and aware in the Love of the Lord's Name;
हरि के नाम रंग संगि जागा ॥
ਹਰਿਚਰਣੀਨਾਨਕਮਨੁਲਾਗਾ॥੪॥੧੪॥੧੬॥
ਹੇ ਨਾਨਕ! ਉਸ ਦਾ ਮਨ ਪਰਮਾਤਮਾ ਦੇ ਚਰਨਾਂ ਵਿਚ ਜੁੜਿਆ ਰਹਿੰਦਾ ਹੈ ॥੪॥੧੪॥੧੬॥
O Nanak, his mind is attached to the Lord's Feet. ||4||14||16||
हरि चरणी नानक मनु लागा ॥४॥१४॥१६॥
WWW.GURBANI.WORLD