ਰਾਗੁਸੂਹੀਮਹਲਾ੫ਘਰੁ੪॥
ਰਾਗ ਸੂਹੀ, ਘਰ ੪ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
Raag Soohee, Fifth Mahalaa, Fourth House:
रागु सूही महला ५ घरु ४ ॥
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਭਲੀਸੁਹਾਵੀਛਾਪਰੀਜਾਮਹਿਗੁਨਗਾਏ॥
ਹੇ ਭਾਈ! ਉਹ ਕੁੱਲੀ ਚੰਗੀ ਹੈ, ਜਿਸ ਵਿਚ (ਰਹਿਣ ਵਾਲਾ ਮਨੁੱਖ) ਪ੍ਰਭੂ ਦੇ ਗੁਣ ਗਾਂਦਾ ਰਹਿੰਦਾ ਹੈ।
Even a crude hut is sublime and beautiful, if the Lord's Praises are sung within it.
भली सुहावी छापरी जा महि गुन गाए ॥
ਕਿਤਹੀਕਾਮਿਨਧਉਲਹਰਜਿਤੁਹਰਿਬਿਸਰਾਏ॥੧॥ਰਹਾਉ॥
(ਪਰ) ਉਹ ਪੱਕੇ ਮਹੱਲ ਕਿਸੇ ਕੰਮ ਨਹੀਂ, ਜਿਨ੍ਹਾਂ ਵਿਚ (ਵੱਸਣ ਵਾਲਾ ਮਨੁੱਖ) ਪਰਮਾਤਮਾ ਨੂੰ ਭੁਲਾ ਦੇਂਦਾ ਹੈ ॥੧॥ ਰਹਾਉ ॥
Those mansions where the Lord is forgotten are useless. ||1||Pause||
कित ही कामि न धउलहर जितु हरि बिसराए ॥१॥ रहाउ ॥
ਅਨਦੁਗਰੀਬੀਸਾਧਸੰਗਿਜਿਤੁਪ੍ਰਭਚਿਤਿਆਏ॥
ਹੇ ਭਾਈ! ਸਾਧ ਸੰਗਤਿ ਵਿਚ ਗ਼ਰੀਬੀ (ਸਹਾਰਦਿਆਂ ਭੀ) ਆਨੰਦ ਹੈ ਕਿਉਂਕਿ ਉਸ (ਸਾਧ ਸੰਗਤਿ) ਵਿਚ ਪਰਮਾਤਮਾ ਚਿੱਤ ਵਿਚ ਵੱਸਿਆ ਰਹਿੰਦਾ ਹੈ।
Even poverty is bliss, if God comes to mind in the Saadh Sangat, the Company of the Holy.
अनदु गरीबी साधसंगि जितु प्रभ चिति आए ॥
ਜਲਿਜਾਉਏਹੁਬਡਪਨਾਮਾਇਆਲਪਟਾਏ॥੧॥
ਇਹੋ ਜਿਹਾ ਵੱਡਾ ਅਖਵਾਣਾ ਸੜ ਜਾਏ (ਜਿਸ ਦੇ ਕਾਰਨ ਮਨੁੱਖ) ਮਾਇਆ ਨਾਲ ਹੀ ਚੰਬੜਿਆ ਰਹੇ ॥੧॥
This worldly glory might just as well burn; it only traps the mortals in Maya. ||1||
जलि जाउ एहु बडपना माइआ लपटाए ॥१॥
ਪੀਸਨੁਪੀਸਿਓਢਿਕਾਮਰੀਸੁਖੁਮਨੁਸੰਤੋਖਾਏ॥
(ਗਰੀਬੀ ਵਿਚ) ਚੱਕੀ ਪੀਹ ਕੇ, ਕੰਬਲੀ ਪਹਿਨ ਕੇ ਆਨੰਦ (ਪ੍ਰਾਪਤ ਰਹਿੰਦਾ ਹੈ, ਕਿਉਂਕਿ) ਮਨ ਨੂੰ ਸੰਤੋਖ ਮਿਲਿਆ ਰਹਿੰਦਾ ਹੈ।
One may have to grind corn, and wear a coarse blanket, but still, one can find peace of mind and contentment.
पीसनु पीसि ओढि कामरी सुखु मनु संतोखाए ॥
ਐਸੋਰਾਜੁਨਕਿਤੈਕਾਜਿਜਿਤੁਨਹਤ੍ਰਿਪਤਾਏ॥੨॥
ਪਰ, ਹੇ ਭਾਈ! ਇਹੋ ਜਿਹਾ ਰਾਜ ਕਿਸੇ ਕੰਮ ਨਹੀਂ ਜਿਸ ਵਿਚ (ਮਨੁੱਖ ਮਾਇਆ ਵਲੋਂ ਕਦੇ) ਰੱਜੇ ਹੀ ਨਾਹ ॥੨॥
Even empires are of no use at all, if they do not bring satisfaction. ||2||
ऐसो राजु न कितै काजि जितु नह त्रिपताए ॥२॥
ਨਗਨਫਿਰਤਰੰਗਿਏਕਕੈਓਹੁਸੋਭਾਪਾਏ॥
ਹੇ ਭਾਈ! ਜੇਹੜਾ ਮਨੁੱਖ ਇਕ ਪਰਮਾਤਮਾ ਦੇ ਪ੍ਰੇਮ ਵਿਚ ਨੰਗਾ ਭੀ ਤੁਰਿਆ ਫਿਰਦਾ ਹੈ, ਉਹ ਸੋਭਾ ਖੱਟਦਾ ਹੈ,
Someone may wander around naked, but if he loves the One Lord, he receives honor and respect.
नगन फिरत रंगि एक कै ओहु सोभा पाए ॥
ਪਾਟਪਟੰਬਰਬਿਰਥਿਆਜਿਹਰਚਿਲੋਭਾਏ॥੩॥
ਪਰ ਰੇਸ਼ਮੀ ਕੱਪੜੇ ਪਹਿਨਣੇ ਵਿਅਰਥ ਹਨ ਜਿਨ੍ਹਾਂ ਵਿਚ ਮਸਤ ਹੋ ਕੇ ਮਨੁੱਖ (ਮਾਇਆ ਦਾ ਹੋਰ ਹੋਰ) ਲੋਭ ਕਰਦਾ ਰਹਿੰਦਾ ਹੈ ॥੩॥
Silk and satin clothes are worthless, if they lead to greed. ||3||
पाट पटंबर बिरथिआ जिह रचि लोभाए ॥३॥
ਸਭੁਕਿਛੁਤੁਮੑਰੈਹਾਥਿਪ੍ਰਭਆਪਿਕਰੇਕਰਾਏ॥
(ਹੇ ਭਾਈ! ਜੀਵਾਂ ਨੂੰ ਕੀਹ ਦੋਸ? ਪ੍ਰਭੂ) ਆਪ ਹੀ ਸਭ ਕੁਝ ਕਰਦਾ ਹੈ (ਜੀਵਾਂ ਪਾਸੋਂ) ਕਰਾਂਦਾ ਹੈ।
Everything is in Your Hands, God. You Yourself are the Doer, the Cause of causes.
सभु किछु तुमरै हाथि प्रभ आपि करे कराए ॥
ਸਾਸਿਸਾਸਿਸਿਮਰਤਰਹਾਨਾਨਕਦਾਨੁਪਾਏ॥੪॥੧॥੪੧॥
ਹੇ ਨਾਨਕ! (ਆਖ-) ਹੇ ਪ੍ਰਭੂ! ਸਭ ਕੁਝ ਤੇਰੇ ਹੱਥ ਵਿਚ ਹੈ (ਮੇਹਰ ਕਰ, ਤੇਰਾ ਦਾਸ ਤੇਰੇ ਦਰ ਤੋਂ ਇਹ) ਦਾਨ ਹਾਸਲ ਕਰ ਲਏ ਕਿ ਮੈਂ ਹਰੇਕ ਸਾਹ ਦੇ ਨਾਲ ਤੈਨੂੰ ਸਿਮਰਦਾ ਰਹਾਂ ॥੪॥੧॥੪੧॥
With each and every breath, may I continue to remember You. Please, bless Nanak with this gift. ||4||1||41||
सासि सासि सिमरत रहा नानक दानु पाए ॥४॥१॥४१॥
WWW.GURBANI.WORLD