ਸੂਹੀਮਹਲਾ੫॥
Soohee, Fifth Mahalaa:
सूही महला ५ ॥
ਦਰਸਨਕਉਲੋਚੈਸਭੁਕੋਈ॥
ਹੇ ਭਾਈ! ਹਰੇਕ ਜੀਵ (ਭਾਵੇਂ) ਪਰਮਾਤਮਾ ਦੇ ਦਰਸਨ ਨੂੰ ਤਾਂਘਦਾ ਹੋਵੇ,
Everyone longs for the Blessed Vision of the Lord's Darshan.
दरसन कउ लोचै सभु कोई ॥
ਪੂਰੈਭਾਗਿਪਰਾਪਤਿਹੋਈ॥ਰਹਾਉ॥
ਪਰ (ਉਸ ਦਾ ਮਿਲਾਪ) ਵੱਡੀ ਕਿਸਮਤ ਨਾਲ ਹੀ ਮਿਲਦਾ ਹੈ ਰਹਾਉ॥
By perfect destiny, it is obtained. ||Pause||
पूरै भागि परापति होई ॥ रहाउ ॥
ਸਿਆਮਸੁੰਦਰਤਜਿਨੀਦਕਿਉਆਈ॥
(ਸ਼ੋਕ!) ਮੈਨੂੰ ਕਿਉਂ ਗ਼ਫ਼ਲਤ ਦੀ ਨੀਂਦ ਆ ਗਈ? ਮੈਂ ਕਿਉਂ ਸੋਹਣੇ ਪ੍ਰਭੂ ਨੂੰ ਭੁਲਾ ਦਿੱਤਾ?
Forsaking the Beautiful Lord, how can they go to sleep?
सिआम सुंदर तजि नीद किउ आई ॥
ਮਹਾਮੋਹਨੀਦੂਤਾਲਾਈ॥੧॥
(ਸ਼ੋਕ!) ਇਹਨਾਂ ਕਾਮਾਦਿਕ ਵੈਰੀਆਂ ਨੇ ਮੈਨੂੰ ਇਹ ਵੱਡੀ ਮਨ ਨੂੰ ਮੋਹਣ ਵਾਲੀ ਮਾਇਆ ਚੰਬੋੜ ਦਿੱਤੀ ॥੧॥
The great enticer Maya has led them down the path of sin. ||1||
महा मोहनी दूता लाई ॥१॥
ਪ੍ਰੇਮਬਿਛੋਹਾਕਰਤਕਸਾਈ॥
ਪ੍ਰੇਮ ਦੀ ਅਣਹੋਂਦ (ਮੇਰੇ ਅੰਦਰ) ਕਸਾਈ-ਪੁਣਾ ਕਰ ਰਹੀ ਹੈ,
This butcher has separated them from the Beloved Lord.
प्रेम बिछोहा करत कसाई ॥
ਨਿਰਦੈਜੰਤੁਤਿਸੁਦਇਆਨਪਾਈ॥੨॥
ਇਹ ਵਿਛੋੜਾ (ਮਾਨੋ) ਇਕ ਨਿਰਦਈ ਜੀਵ ਹੈ ਜਿਸ ਦੇ ਅੰਦਰ ਰਤਾ ਭਰ ਦਇਆ ਨਹੀਂ ਹੈ ॥੨॥
This merciless one shows no mercy at all to the poor beings. ||2||
निरदै जंतु तिसु दइआ न पाई ॥२॥
ਅਨਿਕਜਨਮਬੀਤੀਅਨਭਰਮਾਈ॥
ਭਟਕਦਿਆਂ ਭਟਕਦਿਆਂ ਅਨੇਕਾਂ ਹੀ ਜਨਮ ਬੀਤ ਗਏ।
Countless lifetimes have passed away, wandering aimlessly.
अनिक जनम बीतीअन भरमाई ॥
ਘਰਿਵਾਸੁਨਦੇਵੈਦੁਤਰਮਾਈ॥੩॥
ਇਹ ਦੁੱਤਰ ਮਾਇਆ ਹਿਰਦੇ-ਘਰ ਵਿਚ (ਮੇਰੇ ਮਨ ਨੂੰ) ਟਿਕਣ ਨਹੀਂ ਦੇਂਦੀ ॥੩॥
The terrible, treacherous Maya does not even allow them to dwell in their own home. ||3||
घरि वासु न देवै दुतर माई ॥३॥
ਦਿਨੁਰੈਨਿਅਪਨਾਕੀਆਪਾਈ॥
ਪਰ ਮੈਂ ਦਿਨ ਰਾਤ ਆਪਣੇ ਕਮਾਏ ਦਾ ਫਲ ਭੋਗ ਰਿਹਾ ਹਾਂ।
Day and night, they receive the rewards of their own actions.
दिनु रैनि अपना कीआ पाई ॥
ਕਿਸੁਦੋਸੁਨਦੀਜੈਕਿਰਤੁਭਵਾਈ॥੪॥
ਕਿਸੇ ਨੂੰ ਦੋਸ ਨਹੀਂ ਦਿੱਤਾ ਜਾ ਸਕਦਾ, ਮੈਂ ਪਿਛਲੇ ਜਨਮਾਂ ਦਾ ਆਪਣਾ ਹੀ ਕੀਤਾ ਭਟਕਣਾ ਵਿਚ ਪਾ ਰਿਹਾ ਹੈ ॥੪॥
Don't blame anyone else; your own actions lead you astray. ||4||
किसु दोसु न दीजै किरतु भवाई ॥४॥
ਸੁਣਿਸਾਜਨਸੰਤਜਨਭਾਈ॥
ਹੇ ਸੱਜਣੋ! ਹੇ ਭਰਾਵੋ! ਹੇ ਸੰਤ ਜਨੋ! ਸੁਣੋ।
Listen, O Friend, O Saint, O humble Sibling of Destiny:
सुणि साजन संत जन भाई ॥
ਚਰਣਸਰਣਨਾਨਕਗਤਿਪਾਈ॥੫॥੩੪॥੪੦॥
ਹੇ ਨਾਨਕ! (ਆਖ-) ਪਰਮਾਤਮਾ ਦੇ ਸੋਹਣੇ ਚਰਣਾਂ ਦੀ ਸਰਨ ਪਿਆਂ ਹੀ ਉੱਚ ਆਤਮਕ ਅਵਸਥਾ ਪ੍ਰਾਪਤ ਹੋ ਸਕਦੀ ਹੈ ॥੫॥੩੪॥੪੦॥
in the Sanctuary of the Lord's Feet, Nanak has found Salvation. ||5||34||40||
चरण सरण नानक गति पाई ॥५॥३४॥४०॥
WWW.GURBANI.WORLD