GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਗੋਂਡ - ਗੁਰੂ ਅਰਜਨ ਦੇਵ ਜੀ
ਅੰਗ 866
Display Settings
Translations
ਗੋਂਡਮਹਲਾ
Gond, Fifth Mahalaa:
गोंड महला ५ ॥
ਕਰਿਕਿਰਪਾਸੁਖਅਨਦਕਰੇਇ
ਹੇ ਭਾਈ! (ਗੋਬਿੰਦ ਪ੍ਰਭੂ) ਮੇਹਰ ਕਰ ਕੇ (ਉਸ ਦੀ ਸਰਣ ਪੈਣ ਵਾਲਿਆਂ ਦੇ ਹਿਰਦੇ ਵਿਚ) ਆਤਮਿਕ ਸੁਖ ਅਤੇ ਆਨੰਦ ਪੈਦਾ ਕਰਦਾ ਹੈ।
In His Mercy, He has blessed me with peace and bliss.
करि किरपा सुख अनद करेइ ॥
ਬਾਲਕਰਾਖਿਲੀਏਗੁਰਦੇਵਿ
ਉਸ ਸਭ ਤੋਂ ਵੱਡੇ ਪ੍ਰਭੂ ਨੇ (ਸਦਾ ਹੀ ਸਰਣ-ਪਏ ਆਪਣੇ) ਬੱਚਿਆਂ ਦੀ ਰੱਖਿਆ ਕੀਤੀ ਹੈ।
The Divine Guru has saved His child.
बालक राखि लीए गुरदेवि ॥
ਪ੍ਰਭਕਿਰਪਾਲਦਇਆਲਗੋੁਬਿੰਦ
ਹੇ ਭਾਈ! ਗੋਬਿੰਦ ਪ੍ਰਭੂ ਕਿਰਪਾ ਦਾ ਘਰ ਹੈ, ਦਇਆ ਦਾ ਸੋਮਾ ਹੈ,
God is kind and compassionate; He is the Lord of the Universe.
प्रभ किरपाल दइआल गुोबिंद ॥
ਜੀਅਜੰਤਸਗਲੇਬਖਸਿੰਦ॥੧॥
ਸਾਰੇ ਹੀ ਜੀਵਾਂ ਉਤੇ ਬਖ਼ਸ਼ਸ਼ ਕਰਨ ਵਾਲਾ ਹੈ ॥੧॥
He forgives all beings and creatures. ||1||
जीअ जंत सगले बखसिंद ॥१॥
ਤੇਰੀਸਰਣਿਪ੍ਰਭਦੀਨਦਇਆਲ
ਹੇ ਦੀਨਾਂ ਉਤੇ ਦਇਆ ਕਰਨ ਵਾਲੇ ਪ੍ਰਭੂ! (ਅਸੀਂ ਜੀਵ) ਤੇਰੇ ਹੀ ਆਸਰੇ ਹਾਂ।
I seek Your Sanctuary, O God, O Merciful to the meek.
तेरी सरणि प्रभ दीन दइआल ॥
ਪਾਰਬ੍ਰਹਮਜਪਿਸਦਾਨਿਹਾਲ॥੧॥ਰਹਾਉ
ਹੇ ਪਾਰਬ੍ਰਹਮ! (ਤੇਰਾ ਨਾਮ) ਜਪ ਕੇ ਸਦਾ ਖਿੜੇ ਰਹਿ ਸਕੀਦਾ ਹੈ ॥੧॥ ਰਹਾਉ ॥
Meditating on the Supreme Lord God, I am forever in ecstasy. ||1||Pause||
पारब्रहम जपि सदा निहाल ॥१॥ रहाउ ॥
ਪ੍ਰਭਦਇਆਲਦੂਸਰਕੋਈਨਾਹੀ
ਹੇ ਪ੍ਰਭੂ! ਤੇਰੇ ਵਰਗਾ ਦਇਆ ਦਾ ਸੋਮਾ (ਜਗਤ ਵਿਚ) ਹੋਰ ਕੋਈ ਦੂਜਾ ਨਹੀਂ ਹੈ।
There is no other like the Merciful Lord God.
प्रभ दइआल दूसर कोई नाही ॥
ਘਟਘਟਅੰਤਰਿਸਰਬਸਮਾਹੀ
ਤੂੰ ਹਰੇਕ ਸਰੀਰ ਵਿਚ ਮੌਜੂਦ ਹੈਂ, ਤੂੰ ਸਾਰੇ ਜੀਵਾਂ ਵਿਚ ਵਿਆਪਕ ਹੈਂ।
He is contained deep within each and every heart.
घट घट अंतरि सरब समाही ॥
ਅਪਨੇਦਾਸਕਾਹਲਤੁਪਲਤੁਸਵਾਰੈ
ਹੇ ਭਾਈ! ਪ੍ਰਭੂ ਆਪਣੇ ਸੇਵਕ ਦਾ ਇਹ ਲੋਕ ਅਤੇ ਪਰਲੋਕ ਸੋਹਣਾ ਬਣਾ ਦੇਂਦਾ ਹੈ।
He embellishes His slave, here and hereafter.
अपने दास का हलतु पलतु सवारै ॥
ਪਤਿਤਪਾਵਨਪ੍ਰਭਬਿਰਦੁਤੁਮੑਾਰੈ॥੨॥
ਹੇ ਪ੍ਰਭੂ! ਤੇਰੇ ਘਰ ਵਿਚ ਮੁੱਢ-ਕਦੀਮਾਂ ਦਾ ਹੀ ਇਹ ਸੁਭਾਉ ਹੈ ਕਿ ਤੂੰ ਵਿਕਾਰੀਆਂ ਨੂੰ ਭੀ ਸੁੱਚੇ ਜੀਵਨ ਵਾਲਾ ਬਣਾ ਦੇਂਦਾ ਹੈਂ ॥੨॥
It is Your nature, God, to purify sinners. ||2||
पतित पावन प्रभ बिरदु तुमारै ॥२॥
ਅਉਖਧਕੋਟਿਸਿਮਰਿਗੋਬਿੰਦ
ਹੇ ਭਾਈ! ਗੋਬਿੰਦ ਦਾ ਨਾਮ ਸਿਮਰਿਆ ਕਰ, ਇਹ ਨਾਮ ਹੀ ਕ੍ਰੋੜਾਂ ਦਵਾਈਆਂ (ਦੇ ਬਰਾਬਰ) ਹੈ।
Meditation on the Lord of the Universe is the medicine to cure millions of illnesses.
अउखध कोटि सिमरि गोबिंद ॥
ਤੰਤੁਮੰਤੁਭਜੀਐਭਗਵੰਤ
ਹੇ ਭਾਈ! ਭਗਵਾਨ ਦਾ ਨਾਮ ਜਪਣਾ ਚਾਹੀਦਾ ਹੈ, ਇਹ ਨਾਮ (ਸਭ ਤੋਂ ਵਧੀਆ) ਤੰਤ੍ਰ ਹੈ ਅਤੇ ਮੰਤ੍ਰ ਹੈ।
My Tantra and Mantra is to meditate, to vibrate upon the Lord God.
तंतु मंतु भजीऐ भगवंत ॥
ਰੋਗਸੋਗਮਿਟੇਪ੍ਰਭਧਿਆਏ
ਜੇਹੜਾ ਮਨੁੱਖ ਇਸ ਨਾਮ ਨੂੰ ਸਿਮਰਦਾ ਹੈ, ਉਸ ਦੇ ਸਾਰੇ ਰੋਗ ਸਾਰੇ ਚਿੰਤਾ-ਫ਼ਿਕਰ ਮਿਟ ਜਾਂਦੇ ਹਨ।
Illnesses and pains are dispelled, meditating on God.
रोग सोग मिटे प्रभ धिआए ॥
ਮਨਬਾਂਛਤਪੂਰਨਫਲਪਾਏ॥੩॥
ਉਹ ਮਨੁੱਖ ਸਾਰੇ ਹੀ ਮਨ-ਮੰਗੇ ਫਲ ਪ੍ਰਾਪਤ ਕਰ ਲੈਂਦਾ ਹੈ ॥੩॥
The fruits of the mind's desires are fulfilled. ||3||
मन बांछत पूरन फल पाए ॥३॥
ਕਰਨਕਾਰਨਸਮਰਥਦਇਆਰ
ਹੇ ਭਾਈ! ਪਰਮਾਤਮਾ ਜਗਤ ਦਾ ਮੂਲ ਹੈ, ਸਾਰੀਆਂ ਤਾਕਤਾਂ ਦਾ ਮਾਲਕ ਹੈ, ਦਇਆ ਦਾ ਸੋਮਾ ਹੈ।
He is the Cause of causes, the All-powerful Merciful Lord.
करन कारन समरथ दइआर ॥
ਸਰਬਨਿਧਾਨਮਹਾਬੀਚਾਰ
ਉਸ ਦੇ ਉੱਚੇ ਗੁਣਾਂ ਦਾ ਵਿਚਾਰ ਕਰਨਾ ਹੀ (ਜੀਵ ਵਾਸਤੇ) ਸਾਰੇ ਖ਼ਜ਼ਾਨੇ ਹੈ।
Contemplating Him is the greatest of all treasures.
सरब निधान महा बीचार ॥
ਨਾਨਕਬਖਸਿਲੀਏਪ੍ਰਭਿਆਪਿ
ਹੇ ਨਾਨਕ! ਪ੍ਰਭੂ ਨੇ ਆਪ ਹੀ ਆਪਣੇ ਸੇਵਕਾਂ ਉੇਤੇ ਸਦਾ ਬਖ਼ਸ਼ਸ਼ ਕੀਤੀ ਹੈ।
God Himself has forgiven Nanak;
नानक बखसि लीए प्रभि आपि ॥
ਸਦਾਸਦਾਏਕੋਹਰਿਜਾਪਿ॥੪॥੧੩॥੧੫॥
ਹੇ ਭਾਈ! ਸਦਾ ਹੀ ਉਸ ਇਕ ਪਰਮਾਤਮਾ ਦਾ ਨਾਮ ਜਪਿਆ ਕਰ ॥੪॥੧੩॥੧੫॥
forever and ever, he chants the Name of the One Lord. ||4||13||15||
सदा सदा एको हरि जापि ॥४॥१३॥१५॥
WWW.GURBANI.WORLD
ਪਿਛਲਾ Share ਹੋਮ Save ਅਗਲਾ