ਗੋਂਡਮਹਲਾ੫॥
Gond, Fifth Mahalaa:
गोंड महला ५ ॥
ਧੂਪਦੀਪਸੇਵਾਗੋਪਾਲ॥
(ਹੇ ਭਾਈ! ਕਰਮ ਕਾਂਡੀ ਲੋਕ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਹਨ, ਉਹਨਾਂ ਦੇ ਅੱਗੇ ਧੂਪ ਧੁਖਾਂਦੇ ਹਨ ਅਤੇ ਦੀਵੇ ਬਾਲਦੇ ਹਨ, ਪਰ) ਪਰਮਾਤਮਾ ਦੀ ਭਗਤੀ ਕਰਨੀ ਹੀ ਉਸ ਮਨੁੱਖ ਵਾਸਤੇ 'ਧੂਪ ਦੀਪ' ਦੀ ਕ੍ਰਿਆ ਹੈ,
My incense and lamps are my service to the Lord.
धूप दीप सेवा गोपाल ॥
ਅਨਿਕਬਾਰਬੰਦਨਕਰਤਾਰ॥
(ਭਗਤੀ ਕਰਦਾ ਹੋਇਆ ਉਹ ਮਾਨੋ) ਪਰਮਾਤਮਾ ਦੇ ਦਰ ਤੇ ਹਰ ਵੇਲੇ ਸਿਰ ਨਿਵਾਈ ਰੱਖਦਾ ਹੈ।
Time and time again, I humbly bow to the Creator.
अनिक बार बंदन करतार ॥
ਪ੍ਰਭਕੀਸਰਣਿਗਹੀਸਭਤਿਆਗਿ॥
ਉਹ (ਧੂਪ ਦੀਪ ਆਦਿਕ ਵਾਲੀ) ਸਾਰੀ ਕ੍ਰਿਆ ਛੱਡ ਕੇ ਪ੍ਰਭੂ ਦਾ ਆਸਰਾ ਲੈਂਦਾ ਹੈ।
I have renounced everything, and grasped the Sanctuary of God.
प्रभ की सरणि गही सभ तिआगि ॥
ਗੁਰਸੁਪ੍ਰਸੰਨਭਏਵਡਭਾਗਿ॥੧॥
(ਇਉਂ ਉਸ) ਮਨੁੱਖ ਉਤੇ ਵੱਡੀ ਕਿਸਮਤ ਨਾਲ ਗੁਰੂ ਮੇਹਰਬਾਨ ਹੋ ਪਏ ਹਨ ॥੧॥
By great good fortune, the Guru has become pleased and satisfied with me. ||1||
गुर सुप्रसंन भए वडभागि ॥१॥
ਆਠਪਹਰਗਾਈਐਗੋਬਿੰਦੁ॥
ਹੇ ਭਾਈ! ਉਸ ਪਰਮਾਤਮਾ ਦੀ ਸਿਫ਼ਤਿ-ਸਾਲਾਹ ਅੱਠੇ ਪਹਿਰ (ਹਰ ਵੇਲੇ) ਕਰਨੀ ਚਾਹੀਦੀ ਹੈ,
Twenty-four hours a day, I sing of the Lord of the Universe.
आठ पहर गाईऐ गोबिंदु ॥
ਤਨੁਧਨੁਪ੍ਰਭਕਾਪ੍ਰਭਕੀਜਿੰਦੁ॥੧॥ਰਹਾਉ॥
ਜਿਸ ਦਾ ਦਿੱਤਾ ਹੋਇਆ ਸਾਡਾ ਇਹ ਸਰੀਰ ਹੈ, ਇਹ ਜਿੰਦ ਹੈ ਅਤੇ ਧਨ ਹੈ ॥੧॥ ਰਹਾਉ ॥
My body and wealth belong to God; my soul belongs to God. ||1||Pause||
तनु धनु प्रभ का प्रभ की जिंदु ॥१॥ रहाउ ॥
ਹਰਿਗੁਣਰਮਤਭਏਆਨੰਦ॥
ਉਸ ਪਰਮਾਤਮਾ ਦੇ ਗੁਣ ਗਾਂਦਿਆਂ ਉਨ੍ਹਾਂ ਦੇ ਅੰਦਰ ਆਨੰਦ ਬਣਿਆ ਰਹਿੰਦਾ ਹੈ,
Chanting the Glorious Praises of the Lord, I am in bliss.
हरि गुण रमत भए आनंद ॥
ਪਾਰਬ੍ਰਹਮਪੂਰਨਬਖਸੰਦ॥
ਸਰਬ-ਵਿਆਪਕ ਅਤੇ ਬਖ਼ਸ਼ਸ਼ ਕਰਨ ਵਾਲਾ ਹੈ।
The Supreme Lord God is the Perfect Forgiver.
पारब्रहम पूरन बखसंद ॥
ਕਰਿਕਿਰਪਾਜਨਸੇਵਾਲਾਏ॥
ਹੇ ਭਾਈ! ਪਰਮਾਤਮਾ ਮੇਹਰ ਕਰ ਕੇ ਆਪਣੇ ਸੇਵਕਾਂ ਨੂੰ ਆਪਣੀ ਭਗਤੀ ਵਿਚ ਜੋੜਦਾ ਹੈ,
Granting His Mercy, He has linked His humble servants to His service.
करि किरपा जन सेवा लाए ॥
ਜਨਮਮਰਣਦੁਖਮੇਟਿਮਿਲਾਏ॥੨॥
ਉਹਨਾਂ ਦੇ ਜਨਮ ਤੋਂ ਲੈ ਕੇ ਮਰਨ ਤਕ ਦੇ ਸਾਰੇ ਦੁੱਖ ਮਿਟਾ ਕੇ ਉਹਨਾਂ ਨੂੰ ਆਪਣੇ ਚਰਨਾਂ ਵਿਚ ਮਿਲਾ ਲੈਂਦਾ ਹੈ ॥੨॥
He has rid me of the pains of birth and death, and merged me with Himself. ||2||
जनम मरण दुख मेटि मिलाए ॥२॥
ਕਰਮਧਰਮਇਹੁਤਤੁਗਿਆਨੁ॥
ਹੇ ਭਾਈ! ਇਹੀ ਹੈ ਧਾਰਮਿਕ ਕਰਮ ਅਤੇ ਇਹੀ ਹੈ ਅਸਲ ਗਿਆਨ,
This is the essence of karma, righteous conduct and spiritual wisdom,
करम धरम इहु ततु गिआनु ॥
ਸਾਧਸੰਗਿਜਪੀਐਹਰਿਨਾਮੁ॥
(ਜੋ) ਗੁਰੂ ਦੀ ਸੰਗਤਿ ਵਿਚ ਟਿਕ ਕੇ ਪਰਮਾਤਮਾ ਦਾ ਨਾਮ ਜਪਣਾ ਹੈ।
to chant the Lord's Name in the Saadh Sangat, the Company of the Holy.
साधसंगि जपीऐ हरि नामु ॥
ਸਾਗਰਤਰਿਬੋਹਿਥਪ੍ਰਭਚਰਣ॥
ਹੇ ਭਾਈ! (ਉਸ) ਪਰਮਾਤਮਾ ਦੇ ਚਰਨਾਂ ਨੂੰ ਜਹਾਜ਼ ਬਣਾ ਕੇ ਇਸ ਸੰਸਾਰ-ਸਮੁੰਦਰ ਵਿਚੋਂ ਪਾਰ ਲੰਘ,
God's Feet are the boat to cross over the world-ocean.
सागर तरि बोहिथ प्रभ चरण ॥
ਅੰਤਰਜਾਮੀਪ੍ਰਭਕਾਰਣਕਰਣ॥੩॥
ਜੋ ਸਭ ਦੇ ਦਿਲ ਦੀ ਜਾਣਨ ਵਾਲਾ ਹੈ ਅਤੇ ਜਗਤ ਦੇ ਪੈਦਾ ਕਰਨ ਵਾਲਾ ਹੈ ॥੩॥
God, the Inner-knower, is the Cause of causes. ||3||
अंतरजामी प्रभ कारण करण ॥३॥
ਰਾਖਿਲੀਏਅਪਨੀਕਿਰਪਾਧਾਰਿ॥
ਹੇ ਭਾਈ! ਪ੍ਰਭੂ ਆਪਣੀ ਮੇਹਰ ਕਰ ਕੇ ਜਿਨ੍ਹਾਂ ਦੀ ਰੱਖਿਆ ਕਰਦਾ ਹੈ,
Showering His Mercy, He Himself has saved me.
राखि लीए अपनी किरपा धारि ॥
ਪੰਚਦੂਤਭਾਗੇਬਿਕਰਾਲ॥
(ਕਾਮਾਦਿਕ) ਪੰਜੇ ਡਰਾਉਣੇ ਵੈਰੀ ਉਹਨਾਂ ਤੋਂ ਪਰੇ ਭੱਜ ਜਾਂਦੇ ਹਨ।
The five hideous demons have run away.
पंच दूत भागे बिकराल ॥
ਜੂਐਜਨਮੁਨਕਬਹੂਹਾਰਿ॥
ਉਹ ਮਨੁੱਖ (ਵਿਕਾਰਾਂ ਦੇ) ਜੂਏ ਵਿਚ ਆਪਣਾ ਜੀਵਨ ਕਦੇ ਭੀ ਨਹੀਂ ਗਵਾਂਦਾ,
Do not lose your life in the gamble.
जूऐ जनमु न कबहू हारि ॥
ਨਾਨਕਕਾਅੰਗੁਕੀਆਕਰਤਾਰਿ॥੪॥੧੨॥੧੪॥
ਹੇ ਨਾਨਕ! ਜਿਸ ਭੀ ਮਨੁੱਖ ਦਾ ਪੱਖ ਪਰਮਾਤਮਾ ਨੇ ਕੀਤਾ ਹੈ ॥੪॥੧੨॥੧੪॥
The Creator Lord has taken Nanak's side. ||4||12||14||
नानक का अंगु कीआ करतारि ॥४॥१२॥१४॥
WWW.GURBANI.WORLD