GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਸੋਰਠਿ - ਗੁਰੂ ਅਰਜਨ ਦੇਵ ਜੀ
ਅੰਗ 622
Display Settings
Translations
ਸੋਰਠਿਮਹਲਾ
Sorat'h, Fifth Mahalaa:
सोरठि महला ५ ॥
ਠਾਢਿਪਾਈਕਰਤਾਰੇ
ਹੇ ਭਾਈ! ਜਿਸ ਮਨੁੱਖ ਦੇ ਅੰਦਰ ਕਰਤਾਰ ਨੇ ਠੰਡ ਵਰਤਾ ਦਿੱਤੀ,
The Creator has brought utter peace to my home;
ठाढि पाई करतारे ॥
ਤਾਪੁਛੋਡਿਗਇਆਪਰਵਾਰੇ
ਉਸ ਦੇ ਪਰਵਾਰ ਨੂੰ (ਉਸ ਦੇ ਗਿਆਨ-ਇੰਦ੍ਰਿਆਂ ਨੂੰ ਵਿਕਾਰਾਂ ਦਾ) ਤਾਪ ਛੱਡ ਜਾਂਦਾ ਹੈ।
the fever has left my family.
तापु छोडि गइआ परवारे ॥
ਗੁਰਿਪੂਰੈਹੈਰਾਖੀ
ਹੇ ਭਾਈ! ਪੂਰੇ ਗੁਰੂ ਨੇ ਜਿਸ ਮਨੁੱਖ ਦੀ ਮਦਦ ਕੀਤੀ,
The Perfect Guru has saved us.
गुरि पूरै है राखी ॥
ਸਰਣਿਸਚੇਕੀਤਾਕੀ॥੧॥
ਉਸ ਨੇ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਆਸਰਾ ਤੱਕ ਲਿਆ ॥੧॥
I sought the Sanctuary of the True Lord. ||1||
सरणि सचे की ताकी ॥१॥
ਪਰਮੇਸਰੁਆਪਿਹੋਆਰਖਵਾਲਾ
ਹੇ ਭਾਈ! ਜਿਸ ਮਨੁੱਖ ਦਾ ਰਾਖਾ ਪਰਮਾਤਮਾ ਆਪ ਬਣ ਜਾਂਦਾ ਹੈ,
The Transcendent Lord Himself has become my Protector.
परमेसरु आपि होआ रखवाला ॥
ਸਾਂਤਿਸਹਜਸੁਖਖਿਨਮਹਿਉਪਜੇਮਨੁਹੋਆਸਦਾਸੁਖਾਲਾਰਹਾਉ
ਉਸ ਦਾ ਮਨ ਸਦਾ ਵਾਸਤੇ ਸੁਖੀ ਹੋ ਜਾਂਦਾ ਹੈ (ਕਿਉਂਕਿ ਉਸ ਦੇ ਅੰਦਰ) ਇਕ ਛਿਨ ਵਿਚ ਆਤਮਕ ਅਡੋਲਤਾ ਦੇ ਸੁਖ ਤੇ ਸ਼ਾਂਤੀ ਪੈਦਾ ਹੋ ਜਾਂਦੇ ਹਨ ਰਹਾਉ॥
Tranquility, intuitive peace and poise welled up in an instant, and my mind was comforted forever. ||Pause||
सांति सहज सुख खिन महि उपजे मनु होआ सदा सुखाला ॥ रहाउ ॥
ਹਰਿਹਰਿਨਾਮੁਦੀਓਦਾਰੂ
ਹੇ ਭਾਈ! (ਵਿਕਾਰ-ਰੋਗਾਂ ਦਾ ਇਲਾਜ ਕਰਨ ਵਾਸਤੇ ਗੁਰੂ ਨੇ ਜਿਸ ਮਨੁੱਖ ਨੂੰ) ਪਰਮਾਤਮਾ ਦਾ ਨਾਮ-ਦਵਾਈ ਦਿੱਤੀ,
The Lord, Har, Har, gave me the medicine of His Name,
हरि हरि नामु दीओ दारू ॥
ਤਿਨਿਸਗਲਾਰੋਗੁਬਿਦਾਰੂ
ਉਸ (ਨਾਮ-ਦਾਰੂ) ਨੇ ਉਸ ਮਨੁੱਖ ਦਾ ਸਾਰਾ ਹੀ (ਵਿਕਾਰ-) ਰੋਗ ਕੱਟ ਦਿੱਤਾ।
which has cured all disease.
तिनि सगला रोगु बिदारू ॥
ਅਪਣੀਕਿਰਪਾਧਾਰੀ
ਜਦੋਂ ਪ੍ਰਭੂ ਨੇ ਉਸ ਮਨੁੱਖ ਉਤੇ ਆਪਣੀ ਮੇਹਰ ਕੀਤੀ,
He extended His Mercy to me,
अपणी किरपा धारी ॥
ਤਿਨਿਸਗਲੀਬਾਤਸਵਾਰੀ॥੨॥
ਤਾਂ ਉਸ ਨੇ ਆਪਣੀ ਸਾਰੀ ਜੀਵਨ-ਕਹਾਣੀ ਹੀ ਸੋਹਣੀ ਬਣਾ ਲਈ (ਆਪਣਾ ਸਾਰਾ ਜੀਵਨ ਸੰਵਾਰ ਲਿਆ) ॥੨॥
and resolved all these affairs. ||2||
तिनि सगली बात सवारी ॥२॥
ਪ੍ਰਭਿਅਪਨਾਬਿਰਦੁਸਮਾਰਿਆ
ਹੇ ਭਾਈ! ਪ੍ਰਭੂ ਨੇ (ਸਦਾ ਹੀ) ਆਪਣੇ ਮੁੱਢ-ਕਦੀਮਾਂ ਦੇ (ਪਿਆਰ ਵਾਲੇ) ਸੁਭਾਵ ਨੂੰ ਚੇਤੇ ਰੱਖਿਆ ਹੈ।
God confirmed His loving nature;
प्रभि अपना बिरदु समारिआ ॥
ਹਮਰਾਗੁਣੁਅਵਗਣੁਬੀਚਾਰਿਆ
ਉਹ ਸਾਡਾ ਜੀਵਾਂ ਦਾ ਕੋਈ ਗੁਣ ਜਾਂ ਔਗੁਣ ਦਿਲ ਤੇ ਲਾ ਨਹੀਂ ਰੱਖਦਾ।
He did not take my merits or demerits into account.
हमरा गुणु अवगणु न बीचारिआ ॥
ਗੁਰਕਾਸਬਦੁਭਇਓਸਾਖੀ
(ਪ੍ਰਭੂ ਦੀ ਕਿਰਪਾ ਨਾਲ ਜਿਸ ਮਨੁੱਖ ਦੇ ਅੰਦਰ) ਗੁਰੂ ਦੇ ਸ਼ਬਦ ਨੇ ਆਪਣਾ ਪ੍ਰਭਾਵ ਪਾਇਆ,
The Word of the Guru's Shabad has become manifest,
गुर का सबदु भइओ साखी ॥
ਤਿਨਿਸਗਲੀਲਾਜਰਾਖੀ॥੩॥
ਸ਼ਬਦ ਨੇ ਉਸ ਦੀ ਸਾਰੀ ਇੱਜ਼ਤ ਰੱਖ ਲਈ (ਉਸ ਨੂੰ ਵਿਕਾਰਾਂ ਦੇ ਢਹੇ ਚੜ੍ਹਨ ਤੋਂ ਬਚਾ ਲਿਆ) ॥੩॥
and through it, my honor was totally preserved. ||3||
तिनि सगली लाज राखी ॥३॥
ਬੋਲਾਇਆਬੋਲੀਤੇਰਾ
ਹੇ ਪ੍ਰਭੂ! ਜਦੋਂ ਤੂੰ ਪ੍ਰੇਰਨਾ ਦੇਂਦਾ ਹੈਂ ਤਦੋਂ ਹੀ ਮੈਂ ਤੇਰੀ ਸਿਫ਼ਤ-ਸਾਲਾਹ ਕਰ ਸਕਦਾ ਹਾਂ।
I speak as You cause me to speak;
बोलाइआ बोली तेरा ॥
ਤੂਸਾਹਿਬੁਗੁਣੀਗਹੇਰਾ
ਤੂੰ ਸਾਡਾ ਮਾਲਕ ਹੈਂ, ਤੂੰ ਗੁਣਾਂ ਦਾ ਖ਼ਜ਼ਾਨਾ ਹੈਂ, ਤੂੰ ਡੂੰਘੇ ਜਿਗਰੇ ਵਾਲਾ ਹੈਂ।
O Lord and Master, You are the ocean of excellence.
तू साहिबु गुणी गहेरा ॥
ਜਪਿਨਾਨਕਨਾਮੁਸਚੁਸਾਖੀ
ਹੇ ਨਾਨਕ! ਸਦਾ-ਥਿਰ ਪ੍ਰਭੂ ਦਾ ਨਾਮ ਜਪਿਆ ਕਰ, ਇਹੀ ਸਦਾ ਹਾਮੀ ਭਰਨ ਵਾਲਾ ਹੈ।
Nanak chants the Naam, the Name of the Lord, according to the Teachings of Truth.
जपि नानक नामु सचु साखी ॥
ਅਪੁਨੇਦਾਸਕੀਪੈਜਰਾਖੀ॥੪॥੬॥੫੬॥
ਪ੍ਰਭੂ ਆਪਣੇ ਸੇਵਕ ਦੀ (ਸਦਾ) ਇੱਜ਼ਤ ਰੱਖਦਾ ਆਇਆ ਹੈ ॥੪॥੬॥੫੬॥
God preserves the honor of His slaves. ||4||6||56||
अपुने दास की पैज राखी ॥४॥६॥५६॥
WWW.GURBANI.WORLD
ਪਿਛਲਾ Share ਹੋਮ Save ਅਗਲਾ