ਸੋਰਠਿਮਹਲਾ੫॥
Sorat'h, Fifth Mahalaa:
सोरठि महला ५ ॥
ਸੂਖਸਹਜਆਨੰਦਾ॥
(ਹੇ ਭਾਈ!) ਮੇਰੇ ਅੰਦਰ ਆਤਮਕ ਅਡੋਲਤਾ ਦੇ ਸੁਖ ਆਨੰਦ ਬਣੇ ਰਹਿੰਦੇ ਹਨ।
Celestial peace and bliss have come,
सूख सहज आनंदा ॥
ਪ੍ਰਭੁਮਿਲਿਓਮਨਿਭਾਵੰਦਾ॥
(ਮੈਨੂੰ) ਮਨ ਵਿਚ ਪਿਆਰਾ ਲੱਗਣ ਵਾਲਾ ਪਰਮਾਤਮਾ ਮਿਲ ਪਿਆ ਹੈ।
meeting God, who is so pleasing to my mind.
प्रभु मिलिओ मनि भावंदा ॥
ਪੂਰੈਗੁਰਿਕਿਰਪਾਧਾਰੀ॥
(ਜਦੋਂ ਤੋਂ) ਪੂਰੇ ਗੁਰੂ ਨੇ (ਮੇਰੇ ਉੱਤੇ) ਮੇਹਰ ਕੀਤੀ ਹੈ,
The Perfect Guru showered me with His Mercy,
पूरै गुरि किरपा धारी ॥
ਤਾਗਤਿਭਈਹਮਾਰੀ॥੧॥
ਤਦੋਂ ਦੀ ਮੇਰੀ ਉੱਚੀ ਆਤਮਕ ਅਵਸਥਾ ਬਣ ਗਈ ਹੈ ॥੧॥
and I attained salvation. ||1||
ता गति भई हमारी ॥१॥
ਹਰਿਕੀਪ੍ਰੇਮਭਗਤਿਮਨੁਲੀਨਾ॥
ਹੇ ਭਾਈ! ਜਿਸ ਮਨੁੱਖ ਦਾ ਮਨ ਪਰਮਾਤਮਾ ਦੀ ਪਿਆਰ-ਭਰੀ ਭਗਤੀ ਵਿਚ ਟਿਕਿਆ ਰਹਿੰਦਾ ਹੈ,
My mind is absorbed in loving devotional worship of the Lord,
हरि की प्रेम भगति मनु लीना ॥
ਨਿਤਬਾਜੇਅਨਹਤਬੀਨਾ॥ਰਹਾਉ॥
ਉਸ ਦੇ ਅੰਦਰ ਸਦਾ ਇਕ-ਰਸ (ਆਤਮਕ ਆਨੰਦ ਦੀ, ਮਾਨੋ,) ਬੀਣਾ ਵੱਜਦੀ ਰਹਿੰਦੀ ਹੈ ਰਹਾਉ॥
and the unstruck melody of the celestial sound current ever resounds within me. ||Pause||
नित बाजे अनहत बीना ॥ रहाउ ॥
ਹਰਿਚਰਣਕੀਓਟਸਤਾਣੀ॥
ਹੇ ਭਾਈ! ਜਿਸ ਮਨੁੱਖ ਨੇ ਪ੍ਰਭੂ-ਚਰਨਾਂ ਦਾ ਬਲਵਾਨ ਆਸਰਾ ਲੈ ਲਿਆ,
The Lord's feet are my all-powerful shelter and support;
हरि चरण की ओट सताणी ॥
ਸਭਚੂਕੀਕਾਣਿਲੋਕਾਣੀ॥
ਦੁਨੀਆ ਦੇ ਲੋਕਾਂ ਵਾਲੀ ਉਸ ਦੀ ਸਾਰੀ ਮੁਥਾਜੀ ਮੁੱਕ ਗਈ।
my dependence on other people is totally finished.
सभ चूकी काणि लोकाणी ॥
ਜਗਜੀਵਨੁਦਾਤਾਪਾਇਆ॥
ਉਸ ਨੂੰ ਜਗਤ ਦਾ ਸਹਾਰਾ ਦਾਤਾਰ ਪ੍ਰਭੂ ਮਿਲ ਪੈਂਦਾ ਹੈ।
I have found the Life of the world, the Great Giver;
जगजीवनु दाता पाइआ ॥
ਹਰਿਰਸਕਿਰਸਕਿਗੁਣਗਾਇਆ॥੨॥
ਉਹ ਸਦਾ ਬੜੇ ਪ੍ਰੇਮ ਨਾਲ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦਾ ਰਹਿੰਦਾ ਹੈ ॥੨॥
in joyful rapture, I sing the Glorious Praises of the Lord. ||2||
हरि रसकि रसकि गुण गाइआ ॥२॥
ਪ੍ਰਭਕਾਟਿਆਜਮਕਾਫਾਸਾ॥
ਹੇ ਭਾਈ! ਮੇਰੀ ਭੀ ਪ੍ਰਭੂ ਨੇ ਜਮ ਦੀ ਫਾਹੀ ਕੱਟ ਦਿੱਤੀ ਹੈ,
God has cut away the noose of death.
प्रभ काटिआ जम का फासा ॥
ਮਨਪੂਰਨਹੋਈਆਸਾ॥
ਮੇਰੇ ਮਨ ਦੀ (ਇਹ ਚਿਰਾਂ ਦੀ) ਆਸ ਪੂਰੀ ਹੋ ਗਈ ਹੈ।
My mind's desires have been fulfilled;
मन पूरन होई आसा ॥
ਜਹਪੇਖਾਤਹਸੋਈ॥
ਹੁਣ ਮੈਂ ਜਿਧਰ ਵੇਖਦਾ ਹਾਂ, ਉੱਧਰ ਮੈਨੂੰ ਇੱਕ ਪਰਮਾਤਮਾ ਹੀ ਦਿਖਾਈ ਦਿੰਦਾ ਹੈ।
wherever I look, He is there.
जह पेखा तह सोई ॥
ਹਰਿਪ੍ਰਭਬਿਨੁਅਵਰੁਨਕੋਈ॥੩॥
ਉਸ ਪਰਮਾਤਮਾ ਤੋਂ ਬਿਨਾ ਕੋਈ ਹੋਰ ਦਿਖਾਈ ਨਹੀਂ ਦੇਂਦਾ ॥੩॥
Without the Lord God, there is no other at all. ||3||
हरि प्रभ बिनु अवरु न कोई ॥३॥
ਕਰਿਕਿਰਪਾਪ੍ਰਭਿਰਾਖੇ॥
ਪ੍ਰਭੂ ਨੇ ਕਿਰਪਾ ਕਰ ਕੇ ਜਿਨ੍ਹਾਂ ਦੀ ਰੱਖਿਆ ਕੀਤੀ,
In His Mercy, God has protected and preserved me.
करि किरपा प्रभि राखे ॥
ਸਭਿਜਨਮਜਨਮਦੁਖਲਾਥੇ॥
ਉਹਨਾਂ ਦੇ ਅਨੇਕਾਂ ਜਨਮਾਂ ਦੇ ਸਾਰੇ ਦੁੱਖ ਦੂਰ ਹੋ ਗਏ।
I am rid of all the pains of countless incarnations.
सभि जनम जनम दुख लाथे ॥
ਨਿਰਭਉਨਾਮੁਧਿਆਇਆ॥
ਜਿਨ੍ਹਾਂ ਨੇ ਨਿਰਭਉ ਪ੍ਰਭੂ ਦਾ ਨਾਮ ਸਿਮਰਿਆ,
I have meditated on the Naam, the Name of the Fearless Lord;
निरभउ नामु धिआइआ ॥
ਅਟਲਸੁਖੁਨਾਨਕਪਾਇਆ॥੪॥੫॥੫੫॥
ਹੇ ਨਾਨਕ! ਉਹਨਾਂ ਨੇ ਉਹ ਆਤਮਕ ਆਨੰਦ ਪ੍ਰਾਪਤ ਕਰ ਲਿਆ ਜੋ ਕਦੇ ਦੂਰ ਨਹੀਂ ਹੁੰਦਾ ॥੪॥੫॥੫੫॥
O Nanak, I have found eternal peace. ||4||5||55||
अटल सुखु नानक पाइआ ॥४॥५॥५५॥
WWW.GURBANI.WORLD