GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਸੋਰਠਿ - ਗੁਰੂ ਅਰਜਨ ਦੇਵ ਜੀ
ਅੰਗ 623
Display Settings
Translations
ਸੋਰਠਿਮਹਲਾ
Sorat'h, Fifth Mahalaa:
सोरठि महला ५ ॥
ਵਿਚਿਕਰਤਾਪੁਰਖੁਖਲੋਆ
ਸਰਬ-ਵਿਆਪਕ ਕਰਤਾਰ ਆਪ ਉਸ ਦੀ ਸਹੈਤਾ ਕਰਦਾ ਹੈ,
The Creator Lord Himself stood between us,
विचि करता पुरखु खलोआ ॥
ਵਾਲੁਵਿੰਗਾਹੋਆ
(ਉਸ ਦੀ ਆਤਮਕ ਰਾਸਿ-ਪੂੰਜੀ ਦਾ) ਰਤਾ ਭਰ ਭੀ ਨੁਕਸਾਨ ਨਹੀਂ ਹੁੰਦਾ।
and not a hair upon my head was touched.
वालु न विंगा होआ ॥
ਮਜਨੁਗੁਰਆਂਦਾਰਾਸੇ
(ਹੇ ਭਾਈ! ਸਾਧ ਸੰਗਤਿ ਵਿਚ ਜਿਸ ਮਨੁੱਖ ਦਾ) ਆਤਮਕ ਇਸ਼ਨਾਨ ਗੁਰੂ ਨੇ ਸਫਲ ਕਰ ਦਿੱਤਾ,
The Guru made my cleansing bath successful;
मजनु गुर आंदा रासे ॥
ਜਪਿਹਰਿਹਰਿਕਿਲਵਿਖਨਾਸੇ॥੧॥
ਉਹ ਮਨੁੱਖ ਸਦਾ ਪਰਮਾਤਮਾ ਦਾ ਨਾਮ ਜਪ ਜਪ ਕੇ (ਆਪਣੇ ਸਾਰੇ) ਪਾਪ ਨਾਸ ਕਰ ਲੈਂਦਾ ਹੈ ॥੧॥
meditating on the Lord, Har, Har, my sins were erased. ||1||
जपि हरि हरि किलविख नासे ॥१॥
ਸੰਤਹੁਰਾਮਦਾਸਸਰੋਵਰੁਨੀਕਾ
ਹੇ ਸੰਤ ਜਨੋ! ਸਾਧ ਸੰਗਤਿ (ਇਕ) ਸੁੰਦਰ (ਅਸਥਾਨ) ਹੈ।
O Saints, the purifying pool of Ram Das is sublime.
संतहु रामदास सरोवरु नीका ॥
ਜੋਨਾਵੈਸੋਕੁਲੁਤਰਾਵੈਉਧਾਰੁਹੋਆਹੈਜੀਕਾ॥੧॥ਰਹਾਉ
ਜੇਹੜਾ ਮਨੁੱਖ (ਸਾਧ ਸੰਗਤਿ ਵਿਚ) ਆਤਮਕ ਇਸ਼ਨਾਨ ਕਰਦਾ ਹੈ (ਮਨ ਨੂੰ ਨਾਮ-ਜਲ ਨਾਲ ਪਵਿਤ੍ਰ ਕਰਦਾ ਹੈ), ਉਸ ਦੀ ਜਿੰਦ ਦਾ (ਵਿਕਾਰਾਂ ਤੋਂ) ਪਾਰ-ਉਤਾਰਾ ਹੋ ਜਾਂਦਾ ਹੈ, ਉਹ ਆਪਣੀ ਸਾਰੀ ਕੁਲ ਨੂੰ ਭੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ॥੧॥ ਰਹਾਉ ॥
Whoever bathes in it, his family and ancestry are saved, and his soul is saved as well. ||1||Pause||
जो नावै सो कुलु तरावै उधारु होआ है जी का ॥१॥ रहाउ ॥
ਜੈਜੈਕਾਰੁਜਗੁਗਾਵੈ
ਹੇ ਭਾਈ! ਸਾਰਾ ਜਗਤ ਉਸ ਦੀ ਸੋਭਾ ਦਾ ਗੀਤ ਗਾਂਦਾ ਹੈ,
The world sings cheers of victory,
जै जै कारु जगु गावै ॥
ਮਨਚਿੰਦਿਅੜੇਫਲਪਾਵੈ
ਉਹ ਮਨੁੱਖ ਮਨ-ਚਿਤਵੇ ਫਲ ਹਾਸਲ ਕਰ ਲੈਂਦਾ ਹੈ।
and the fruits of his mind's desires are obtained.
मन चिंदिअड़े फल पावै ॥
ਸਹੀਸਲਾਮਤਿਨਾਇਆਏ
(ਉਹ ਮਨੁੱਖ ਇਸ ਸਤਸੰਗ-ਸਰੋਵਰ ਵਿਚ ਆਤਮਕ) ਇਸ਼ਨਾਨ ਕਰ ਕੇ ਆਪਣੀ ਆਤਮਕ ਜੀਵਨ ਦੀ ਰਾਸਿ-ਪੂੰਜੀ ਨੂੰ ਪੂਰਨ ਤੌਰ ਤੇ ਬਚਾ ਲੈਂਦਾ ਹੈ,
Whoever comes and bathes here,
सही सलामति नाइ आए ॥
ਅਪਣਾਪ੍ਰਭੂਧਿਆਏ॥੨॥
(ਜੇਹੜਾ ਮਨੁੱਖ ਰਾਮ ਦੇ ਦਾਸਾਂ ਦੇ ਸਰੋਵਰ ਵਿਚ ਟਿਕ ਕੇ) ਆਪਣੇ ਪਰਮਾਤਮਾ ਦਾ ਆਰਾਧਨ ਕਰਦਾ ਹੈ ॥੨॥
and meditates on his God, is safe and sound. ||2||
अपणा प्रभू धिआए ॥२॥
ਸੰਤਸਰੋਵਰਨਾਵੈ
ਹੇ ਭਾਈ! ਜੇਹੜਾ ਮਨੁੱਖ ਸੰਤਾਂ ਦੇ ਸਰੋਵਰ ਵਿਚ (ਸਾਧ ਸੰਗਤਿ ਵਿਚ) ਆਤਮਕ ਇਸ਼ਨਾਨ ਕਰਦਾ ਹੈ,
One who bathes in the healing pool of the Saints,
संत सरोवर नावै ॥
ਸੋਜਨੁਪਰਮਗਤਿਪਾਵੈ
ਉਹ ਮਨੁੱਖ ਸਭ ਤੋਂ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ।
that humble being obtains the supreme status.
सो जनु परम गति पावै ॥
ਮਰੈਆਵੈਜਾਈ
ਉਹ ਮਨੁੱਖ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦਾ,
He does not die, or come and go in reincarnation;
मरै न आवै जाई ॥
ਹਰਿਹਰਿਨਾਮੁਧਿਆਈ॥੩॥
ਜੇਹੜਾ ਸਦਾ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ ॥੩॥
he meditates on the Name of the Lord, Har, Har. ||3||
हरि हरि नामु धिआई ॥३॥
ਇਹੁਬ੍ਰਹਮਬਿਚਾਰੁਸੁਜਾਨੈ
ਹੇ ਭਾਈ! ਪਰਮਾਤਮਾ ਨਾਲ ਮਿਲਾਪ ਦੀ ਇਸ ਵਿਚਾਰ ਨੂੰ ਉਹ ਮਨੁੱਖ ਸਮਝਦਾ ਹੈ,
He alone knows this about God,
इहु ब्रहम बिचारु सु जानै ॥
ਜਿਸੁਦਇਆਲੁਹੋਇਭਗਵਾਨੈ
ਜਿਸ ਉੱਤੇ ਪਰਮਾਤਮਾ ਆਪ ਦਇਆਵਾਨ ਹੁੰਦਾ ਹੈ।
whom God blesses with His kindness.
जिसु दइआलु होइ भगवानै ॥
ਬਾਬਾਨਾਨਕਪ੍ਰਭਸਰਣਾਈ
ਹੇ ਨਾਨਕ! (ਆਖ-) ਹੇ ਭਾਈ! ਜੇਹੜਾ ਮਨੁੱਖ ਪਰਮਾਤਮਾ ਦੀ ਸ਼ਰਨ ਪਿਆ ਰਹਿੰਦਾ ਹੈ,
Baba Nanak seeks the Sanctuary of God;
बाबा नानक प्रभ सरणाई ॥
ਸਭਚਿੰਤਾਗਣਤਮਿਟਾਈ॥੪॥੭॥੫੭॥
ਉਹ ਆਪਣਾ ਹਰੇਕ ਕਿਸਮ ਦਾ ਚਿੰਤਾ-ਫ਼ਿਕਰ ਦੂਰ ਕਰ ਲੈਂਦਾ ਹੈ ॥੪॥੭॥੫੭॥
all his worries and anxieties are dispelled. ||4||7||57||
सभ चिंता गणत मिटाई ॥४॥७॥५७॥
WWW.GURBANI.WORLD
ਪਿਛਲਾ Share ਹੋਮ Save ਅਗਲਾ