ਸੋਰਠਿਮਹਲਾ੫॥
Sorat'h, Fifth Mahalaa:
सोरठि महला ५ ॥
ਗੁਰਮਿਲਿਪ੍ਰਭੂਚਿਤਾਰਿਆ॥
ਹੇ ਸੰਤ ਜਨੋ! (ਜਿਸ ਮਨੁੱਖ ਨੇ) ਗੁਰੂ ਨੂੰ ਮਿਲ ਕੇ ਪਰਮਾਤਮਾ ਨੂੰ ਯਾਦ ਕਰਨਾ ਸ਼ੁਰੂ ਕਰ ਦਿੱਤਾ,
Meeting with the Guru, I contemplate God.
गुर मिलि प्रभू चितारिआ ॥
ਕਾਰਜਸਭਿਸਵਾਰਿਆ॥
ਉਸ ਨੇ ਆਪਣੇ ਸਾਰੇ ਕੰਮ ਸਵਾਰ ਲਏ।
All of my affairs have been resolved.
कारज सभि सवारिआ ॥
ਮੰਦਾਕੋਨਅਲਾਏ॥
ਉਹ ਮਨੁੱਖ (ਕਿਸੇ ਨੂੰ) ਕੋਈ ਭੈੜੇ ਬੋਲ ਨਹੀਂ ਬੋਲਦਾ,
No one speaks ill of me.
मंदा को न अलाए ॥
ਸਭਜੈਜੈਕਾਰੁਸੁਣਾਏ॥੧॥
ਉਹ ਸਾਰੀ ਲੁਕਾਈ ਨੂੰ ਪ੍ਰਭੂ ਦੀ ਸਿਫ਼ਤ-ਸਾਲਾਹ ਹੀ ਸੁਣਾਂਦਾ ਰਹਿੰਦਾ ਹੈ ॥੧॥
Everyone congratulates me on my victory. ||1||
सभ जै जै कारु सुणाए ॥१॥
ਸੰਤਹੁਸਾਚੀਸਰਣਿਸੁਆਮੀ॥
ਹੇ ਸੰਤ ਜਨੋ! ਮਾਲਕ-ਪ੍ਰਭੂ ਦਾ ਆਸਰਾ ਪੱਕਾ ਆਸਰਾ ਹੈ,
O Saints, I seek the True Sanctuary of the Lord and Master.
संतहु साची सरणि सुआमी ॥
ਜੀਅਜੰਤਸਭਿਹਾਥਿਤਿਸੈਕੈਸੋਪ੍ਰਭੁਅੰਤਰਜਾਮੀ॥ਰਹਾਉ॥
(ਕਿਉਂਕਿ) ਸਾਰੇ ਜੀਵ ਉਸ ਪ੍ਰਭੂ ਦੇ ਹੱਥ ਵਿਚ ਹਨ, ਅਤੇ, ਉਹ ਪ੍ਰਭੂ ਹਰੇਕ ਜੀਵ ਦੇ ਦਿਲ ਦੀ ਜਾਣਨ ਵਾਲਾ ਹੈ ਰਹਾਉ॥
All beings and creatures are in His hands; He is God, the Inner-knower, the Searcher of hearts. ||Pause||
जीअ जंत सभि हाथि तिसै कै सो प्रभु अंतरजामी ॥ रहाउ ॥
ਕਰਤਬਸਭਿਸਵਾਰੇ॥
ਹੇ ਸੰਤ ਜਨੋ! (ਜਿਸ ਮਨੁੱਖ ਨੇ ਪ੍ਰਭੂ ਦਾ ਪੱਕਾ ਆਸਰਾ ਲਿਆ, ਪ੍ਰਭੂ ਨੇ ਉਸ ਦੇ) ਸਾਰੇ ਕੰਮ ਸਵਾਰ ਦਿੱਤੇ।
He has resolved all of my affairs.
करतब सभि सवारे ॥
ਪ੍ਰਭਿਅਪੁਨਾਬਿਰਦੁਸਮਾਰੇ॥
ਪ੍ਰਭੂ ਨੇ ਆਪਣਾ ਇਹ ਮੁੱਢ-ਕਦੀਮਾਂ ਦਾ (ਪਿਆਰ ਵਾਲਾ) ਸੁਭਾਉ ਸਦਾ ਹੀ ਚੇਤੇ ਰੱਖਿਆ ਹੋਇਆ ਹੈ।
God has confirmed His innate nature.
प्रभि अपुना बिरदु समारे ॥
ਪਤਿਤਪਾਵਨਪ੍ਰਭਨਾਮਾ॥
(ਹੇ ਸੰਤ ਜਨੋ!) ਪਰਮਾਤਮਾ ਦਾ ਨਾਮ ਵਿਕਾਰੀਆਂ ਨੂੰ ਪਵਿਤ੍ਰ ਕਰਨ ਵਾਲਾ ਹੈ।
God's Name is the Purifier of sinners.
पतित पावन प्रभ नामा ॥
ਜਨਨਾਨਕਸਦਕੁਰਬਾਨਾ॥੨॥੯॥੭੩॥
ਹੇ ਦਾਸ ਨਾਨਕ! (ਆਖ-ਮੈਂ ਉਸ ਤੋਂ) ਸਦਾ ਸਦਕੇ ਜਾਂਦਾ ਹਾਂ ॥੨॥੯॥੭੩॥
Servant Nanak is forever a sacrifice to Him. ||2||9||73||
जन नानक सद कुरबाना ॥२॥९॥७३॥
WWW.GURBANI.WORLD