GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਸੋਰਠਿ - ਗੁਰੂ ਅਰਜਨ ਦੇਵ ਜੀ
ਅੰਗ 627
Display Settings
Translations
ਸੋਰਠਿਮਹਲਾ
Sorat'h, Fifth Mahalaa:
सोरठि महला ५ ॥
ਪਾਰਬ੍ਰਹਮਿਸਾਜਿਸਵਾਰਿਆ
ਹੇ ਭਾਈ! ਪਰਮਾਤਮਾ ਨੇ ਇਸ ਛੋਟੇ ਬੱਚੇ (ਹਰਗੋਬਿੰਦ) ਨੂੰ ਸਾਜਿਆ ਤੇ ਸਵਾਰਿਆ।
The Supreme Lord God created and embellished him.
पारब्रहमि साजि सवारिआ ॥
ਇਹੁਲਹੁੜਾਗੁਰੂਉਬਾਰਿਆ
(ਸਾਧ ਸੰਗਤਿ ਦੀ ਅਰਦਾਸ ਸੁਣ ਕੇ) ਗੁਰੂ ਨੇ ਇਸ ਨੂੰ ਬਚਾ ਲਿਆ ਹੈ।
The Guru has saved this small child.
इहु लहुड़ा गुरू उबारिआ ॥
ਅਨਦਕਰਹੁਪਿਤਮਾਤਾ
(ਗੁਰੂ ਪਰਮਾਤਮਾ ਦੀ ਮੇਹਰ ਦਾ ਸਦਕਾ ਇਸ ਦੇ) ਮਾਪੇ ਬੇਸ਼ਕ ਖ਼ੁਸ਼ੀ ਮਨਾਣ,
So celebrate and be happy, father and mother.
अनद करहु पित माता ॥
ਪਰਮੇਸਰੁਜੀਅਕਾਦਾਤਾ॥੧॥
ਪਰਮਾਤਮਾ ਹੀ ਜਿੰਦ ਦਾ ਦਾਤਾ ਹੈ (ਰਾਖਾ ਹੈ) ॥੧॥
The Transcendent Lord is the Giver of souls. ||1||
परमेसरु जीअ का दाता ॥१॥
ਸੁਭਚਿਤਵਨਿਦਾਸਤੁਮਾਰੇ
ਹੇ ਪ੍ਰਭੂ! ਤੇਰੇ ਸੇਵਕ ਸਭ ਦਾ ਭਲਾ ਮੰਗਦੇ ਹਨ।
Your slaves, O Lord, focus on pure thoughts.
सुभ चितवनि दास तुमारे ॥
ਰਾਖਹਿਪੈਜਦਾਸਅਪੁਨੇਕੀਕਾਰਜਆਪਿਸਵਾਰੇਰਹਾਉ
(ਆਪਣੇ ਸੇਵਕਾਂ ਦੀ ਮੰਗ ਅਨੁਸਾਰ) ਤੂੰ ਕੰਮ ਸਵਾਰ ਕੇ ਆਪਣੇ ਸੇਵਕਾਂ ਦੀ ਇੱਜ਼ਤ ਰੱਖ ਲੈਂਦਾ ਹੈਂ ਰਹਾਉ॥
You preserve the honor of Your slaves, and You Yourself arrange their affairs. ||Pause||
राखहि पैज दास अपुने की कारज आपि सवारे ॥ रहाउ ॥
ਮੇਰਾਪ੍ਰਭੁਪਰਉਪਕਾਰੀ
ਹੇ ਭਾਈ! ਮੇਰਾ ਪ੍ਰਭੂ ਸਭ ਦੀ ਭਲਾਈ ਕਰਨ ਵਾਲਾ ਹੈ,
My God is so benevolent.
मेरा प्रभु परउपकारी ॥
ਪੂਰਨਕਲਜਿਨਿਧਾਰੀ
ਜਿਸ ਨੇ ਸਾਰੇ ਜਗਤ ਵਿਚ ਆਪਣੀ ਸ਼ਕਤੀ ਟਿਕਾਈ ਹੋਈ ਹੈ।
His Almighty Power is manifest.
पूरन कल जिनि धारी ॥
ਨਾਨਕਸਰਣੀਆਇਆ
ਹੇ ਨਾਨਕ! (ਆਖ-ਹੇ ਭਾਈ!) ਜੇਹੜਾ ਭੀ ਮਨੁੱਖ (ਉਸ ਪ੍ਰਭੂ ਦੀ) ਸਰਨ ਆ ਪੈਂਦਾ ਹੈ,
Nanak has come to His Sanctuary.
नानक सरणी आइआ ॥
ਮਨਚਿੰਦਿਆਫਲੁਪਾਇਆ॥੨॥੧੦॥੭੪॥
ਉਹ ਮਨ-ਮੰਗੀ ਮੁਰਾਦ ਪਾ ਲੈਂਦਾ ਹੈ ॥੨॥੧੦॥੭੪॥
He has obtained the fruits of his mind's desires. ||2||10||74||
मन चिंदिआ फलु पाइआ ॥२॥१०॥७४॥
WWW.GURBANI.WORLD
ਪਿਛਲਾ Share ਹੋਮ Save ਅਗਲਾ