ਗੋਂਡਮਹਲਾ੫॥
Gond, Fifth Mahalaa:
गोंड महला ५ ॥
ਉਨਕਉਖਸਮਿਕੀਨੀਠਾਕਹਾਰੇ॥
ਹੇ ਭਾਈ! ਜਦੋਂ ਮਾਲਕ-ਪ੍ਰਭੂ ਨੇ ਉਹਨਾਂ (ਪੰਜਾਂ ਚੌਧਰੀਆਂ) ਨੂੰ ਵਰਜਿਆ, ਤਾਂ ਉਹ (ਪ੍ਰਭੂ ਦੇ ਸੇਵਕਾਂ ਦੇ ਸਾਹਮਣੇ) ਹਾਰ ਮੰਨ ਗਏ।
My Lord and Master has held back the five demons.
उन कउ खसमि कीनी ठाकहारे ॥
ਦਾਸਸੰਗਤੇਮਾਰਿਬਿਦਾਰੇ॥
ਆਪਣੇ ਸੇਵਕਾਂ ਪਾਸੋਂ (ਪ੍ਰਭੂ ਨੇ ਉਹਨਾਂ ਨੂੰ) ਮਾਰ ਕੇ ਭਜਾ ਦਿੱਤਾ।
He conquered them, and scared them away from the Lord's slave.
दास संग ते मारि बिदारे ॥
ਗੋਬਿੰਦਭਗਤਕਾਮਹਲੁਨਪਾਇਆ॥
ਉਹ ਚੌਧਰੀ ਪਰਮਾਤਮਾ ਦੇ ਭਗਤਾਂ ਦਾ ਟਿਕਾਣਾ ਲੱਭ ਨਾਹ ਸਕੇ,
They cannot find the mansion of the Lord's devotee.
गोबिंद भगत का महलु न पाइआ ॥
ਰਾਮਜਨਾਮਿਲਿਮੰਗਲੁਗਾਇਆ॥੧॥
(ਕਿਉਂਕਿ) ਪਰਮਾਤਮਾ ਦੇ ਸੇਵਕਾਂ ਨੇ (ਸਦਾ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਵਿਆ ਹੈ ॥੧॥
Joining together, the Lord's humble servants sing the songs of joy. ||1||
राम जना मिलि मंगलु गाइआ ॥१॥
ਸਗਲਸ੍ਰਿਸਟਿਕੇਪੰਚਸਿਕਦਾਰ॥
ਹੇ ਭਾਈ! (ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ-ਇਹ) ਪੰਜ ਸਾਰੀ ਸ੍ਰਿਸ਼ਟੀ ਦੇ ਚੌਧਰੀ ਹਨ।
The five demons are the rulers of the whole world,
सगल स्रिसटि के पंच सिकदार ॥
ਰਾਮਭਗਤਕੇਪਾਨੀਹਾਰ॥੧॥ਰਹਾਉ॥
ਪਰ ਪ੍ਰਭੂ ਦੀ ਭਗਤੀ ਕਰਨ ਵਾਲੇ ਬੰਦਿਆਂ ਦੇ ਇਹ ਨੌਕਰ ਹੋ ਕੇ ਰਹਿੰਦੇ ਹਨ ॥੧॥ ਰਹਾਉ ॥
but they are just water-carriers for the Lord's devotee. ||1||Pause||
राम भगत के पानीहार ॥१॥ रहाउ ॥
ਜਗਤਪਾਸਤੇਲੇਤੇਦਾਨੁ॥
ਹੇ ਭਾਈ! ਇਹ ਪੰਜ ਚੌਧਰੀ ਦੁਨੀਆ (ਦੇ ਲੋਕਾਂ) ਪਾਸੋਂ ਡੰਨ ਲੈਂਦੇ ਹਨ,
They collect taxes from the world,
जगत पास ते लेते दानु ॥
ਗੋਬਿੰਦਭਗਤਕਉਕਰਹਿਸਲਾਮੁ॥
ਪਰ ਪ੍ਰਭੂ ਦੇ ਭਗਤਾਂ ਨੂੰ ਨਮਸਕਾਰ ਕਰਦੇ ਹਨ।
but they bow in subservience to God's devotees.
गोबिंद भगत कउ करहि सलामु ॥
ਲੂਟਿਲੇਹਿਸਾਕਤਪਤਿਖੋਵਹਿ॥
ਪ੍ਰਭੂ ਨਾਲੋਂ ਵਿਛੁੜੇ ਬੰਦਿਆਂ ਦੀ ਆਤਮਕ ਰਾਸਿ-ਪੂੰਜੀ ਲੁੱਟ ਲੈਂਦੇ ਹਨ, (ਸਾਕਤ ਇਥੇ ਆਪਣੀ) ਇੱਜ਼ਤ ਗਵਾ ਲੈਂਦੇ ਹਨ,
They plunder and dishonor the faithless cynics,
लूटि लेहि साकत पति खोवहि ॥
ਸਾਧਜਨਾਪਗਮਲਿਮਲਿਧੋਵਹਿ॥੨॥
ਪਰ ਇਹ ਚੌਧਰੀ ਗੁਰਮੁਖਾਂ ਦੇ ਪੈਰ ਮਲ ਮਲ ਕੇ ਧੋਂਦੇ ਹਨ ॥੨॥
but they massage and wash the feet of the Holy. ||2||
साध जना पग मलि मलि धोवहि ॥२॥
ਪੰਚਪੂਤਜਣੇਇਕਮਾਇ॥
(ਇਹ ਕਾਮਾਦਿਕ) ਪੰਜੇ ਪੁੱਤਰ ਭੀ ਉਸ ਨੇ ਪੈਦਾ ਕੀਤੇ ਹਨ।
The One Mother gave birth to the five sons,
पंच पूत जणे इक माइ ॥
ਉਤਭੁਜਖੇਲੁਕਰਿਜਗਤਵਿਆਇ॥
(ਹੇ ਭਾਈ! ਪ੍ਰਭੂ ਦੇ ਹੁਕਮ ਵਿਚ) ਮਾਇਆ ਨੇ ਉਤਭੁਜ ਆਦਿਕ ਖੇਡ ਰਚਾ ਕੇ ਇਹ ਜਗਤ ਪੈਦਾ ਕੀਤਾ ਹੈ।
and began the play of the created world.
उतभुज खेलु करि जगत विआइ ॥
ਤੀਨਿਗੁਣਾਕੈਸੰਗਿਰਚਿਰਸੇ॥
(ਦੁਨੀਆ ਦੇ ਲੋਕ ਮਾਇਆ ਦੇ) ਤਿੰਨ ਗੁਣਾਂ ਨਾਲ ਇੱਕ-ਮਿਕ ਹੋ ਕੇ ਰਸ ਮਾਣ ਰਹੇ ਹਨ।
With the three qualities joined together, they celebrate.
तीनि गुणा कै संगि रचि रसे ॥
ਇਨਕਉਛੋਡਿਊਪਰਿਜਨਬਸੇ॥੩॥
ਪਰਮਾਤਮਾ ਦੇ ਭਗਤ ਇਹਨਾਂ ਨੂੰ ਛੱਡ ਕੇ ਉੱਚੇ ਆਤਮਕ ਮੰਡਲ ਵਿਚ ਵੱਸਦੇ ਹਨ ॥੩॥
Renouncing these three qualities, the Lord's humble servants rise above them. ||3||
इन कउ छोडि ऊपरि जन बसे ॥३॥
ਕਰਿਕਿਰਪਾਜਨਲੀਏਛਡਾਇ॥
(ਹੇ ਭਾਈ!) ਪ੍ਰਭੂ ਨੇ ਮੇਹਰ ਕਰ ਕੇ ਸੰਤ ਜਨਾਂ ਨੂੰ ਇਹਨਾਂ ਪਾਸੋਂ ਬਚਾ ਰੱਖਿਆ ਹੈ।
In His Mercy, He saves His humble servants.
करि किरपा जन लीए छडाइ ॥
ਜਿਸਕੇਸੇਤਿਨਿਰਖੇਹਟਾਇ॥
(ਇਹ ਕਾਮਾਦਿਕ) ਜਿਸ (ਪ੍ਰਭੂ) ਦੇ ਬਣਾਏ ਹੋਏ ਹਨ, ਉਸ ਨੇ ਇਹਨਾਂ ਨੂੰ (ਸੰਤ ਜਨਾਂ ਪਾਸੋਂ) ਪਰੇ ਰੋਕ ਰੱਖਿਆ ਹੈ।
They belong to Him, and so He saves them by driving out the five.
जिस के से तिनि रखे हटाइ ॥
ਕਹੁਨਾਨਕਭਗਤਿਪ੍ਰਭਸਾਰੁ॥
ਨਾਨਕ ਆਖਦਾ ਹੈ- (ਹੇ ਭਾਈ!) ਪ੍ਰਭੂ ਦੀ ਭਗਤੀ ਕਰਿਆ ਕਰ।
Says Nanak, devotion to God is noble and sublime.
कहु नानक भगति प्रभ सारु ॥
ਬਿਨੁਭਗਤੀਸਭਹੋਇਖੁਆਰੁ॥੪॥੯॥੧੧॥
ਭਗਤੀ ਤੋਂ ਬਿਨਾ ਸਾਰੀ ਸ੍ਰਿਸ਼ਟੀ (ਇਹਨਾਂ ਚੌਧਰੀਆਂ ਦੇ ਵੱਸ ਪੈ ਕੇ) ਖ਼ੁਆਰ ਹੁੰਦੀ ਹੈ ॥੪॥੯॥੧੧॥
Without devotion, all just waste away uselessly. ||4||9||11||
बिनु भगती सभ होइ खुआरु ॥४॥९॥११॥
WWW.GURBANI.WORLD