GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਗੋਂਡ - ਗੁਰੂ ਅਰਜਨ ਦੇਵ ਜੀ
ਅੰਗ 865
Display Settings
Translations
ਗੋਂਡਮਹਲਾ
Gond, Fifth Mahalaa:
गोंड महला ५ ॥
ਕਲਿਕਲੇਸਮਿਟੇਹਰਿਨਾਇ
ਹੇ ਭਾਈ! ਪ੍ਰਭੂ ਦੇ ਨਾਮ ਦੀ ਬਰਕਤ ਨਾਲ (ਸੰਤ ਜਨਾਂ ਦੇ ਅੰਦਰੋਂ) ਝਗੜੇ-ਬਖੇੜੇ ਮਿਟ ਜਾਂਦੇ ਹਨ।
Suffering and troubles are eradicated by the Lord's Name.
कलि कलेस मिटे हरि नाइ ॥
ਦੁਖਬਿਨਸੇਸੁਖਕੀਨੋਠਾਉ
ਉਹਨਾਂ ਦੇ ਸਾਰੇ ਦੁੱਖ ਨਾਸ ਹੋ ਜਾਂਦੇ ਹਨ। ਸੁਖ ਉਹਨਾਂ ਦੇ ਅੰਦਰ ਆਪਣਾ ਟਿਕਾਣਾ ਬਣਾ ਲੈਂਦੇ ਹਨ।
Pain is dispelled, and peace takes its place.
दुख बिनसे सुख कीनो ठाउ ॥
ਜਪਿਜਪਿਅੰਮ੍ਰਿਤਨਾਮੁਅਘਾਏ
ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਜਪ ਜਪ ਕੇ (ਸੰਤ ਜਨ ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜੇ ਰਹਿੰਦੇ ਹਨ।
Meditating, chanting the Ambrosial Naam, the Name of the Lord, I am satisfied.
जपि जपि अंम्रित नामु अघाए ॥
ਸੰਤਪ੍ਰਸਾਦਿਸਗਲਫਲਪਾਏ॥੧॥
ਗੁਰੂ ਦੀ ਕਿਰਪਾ ਨਾਲ ਉਹ ਸਾਰੇ ਫਲ ਪ੍ਰਾਪਤ ਕਰ ਲੈਂਦੇ ਹਨ ॥੧॥
By the Grace of the Saints, I have received all fruitful rewards. ||1||
संत प्रसादि सगल फल पाए ॥१॥
ਰਾਮਜਪਤਜਨਪਾਰਿਪਰੇ
ਹੇ ਭਾਈ! ਪਰਮਾਤਮਾ ਦਾ ਨਾਮ ਜਪਦਿਆਂ ਪਰਮਾਤਮਾ ਦੇ ਭਗਤ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ।
Meditating on the Lord, His humble servant is carried across,
राम जपत जन पारि परे ॥
ਜਨਮਜਨਮਕੇਪਾਪਹਰੇ॥੧॥ਰਹਾਉ
ਉਹਨਾਂ ਦੇ ਅਨੇਕਾਂ ਜਨਮਾਂ ਦੇ ਕੀਤੇ ਪਾਪ ਦੂਰ ਹੋ ਜਾਂਦੇ ਹਨ ॥੧॥ ਰਹਾਉ ॥
and the sins of countless incarnations are taken away. ||1||Pause||
जनम जनम के पाप हरे ॥१॥ रहाउ ॥
ਗੁਰਕੇਚਰਨਰਿਦੈਉਰਿਧਾਰੇ
ਹੇ ਭਾਈ! ਸੰਤ ਜਨ ਆਪਣੇ ਹਿਰਦੇ ਵਿਚ ਗੁਰੂ ਦੇ ਚਰਨ ਵਸਾਈ ਰੱਖਦੇ ਹਨ।
I have enshrined the Guru's feet within my heart,
गुर के चरन रिदै उरि धारे ॥
ਅਗਨਿਸਾਗਰਤੇਉਤਰੇਪਾਰੇ
(ਪੂਰੀ ਸਰਧਾ ਨਾਲ ਗੁਰੂ ਦੇ ਸ਼ਬਦ ਨੂੰ ਮਨ ਵਿਚ ਟਿਕਾਈ ਰੱਖਦੇ ਹਨ), ਇਸ ਤਰ੍ਹਾਂ ਉਹ ਤ੍ਰਿਸ਼ਨਾ-ਅੱਗ ਦੇ ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ।
and crossed over the ocean of fire.
अगनि सागर ते उतरे पारे ॥
ਜਨਮਮਰਣਸਭਮਿਟੀਉਪਾਧਿ
ਉਹ ਜਨਮ ਮਰਨ ਦੇ ਗੇੜ ਦਾ ਸਾਰਾ ਬਖੇੜਾ ਹੀ ਮੁਕਾ ਲੈਂਦੇ ਹਨ,
All the painful diseases of birth and death have been eradicated.
जनम मरण सभ मिटी उपाधि ॥
ਪ੍ਰਭਸਿਉਲਾਗੀਸਹਜਿਸਮਾਧਿ॥੨॥
ਆਤਮਕ ਅਡੋਲਤਾ ਦੀ ਰਾਹੀਂ ਉਹਨਾਂ ਦੀ ਸੁਰਤ ਪ੍ਰਭੂ ਨਾਲ ਜੁੜੀ ਰਹਿੰਦੀ ਹੈ ॥੨॥
I am attached to God in celestial Samaadhi. ||2||
प्रभ सिउ लागी सहजि समाधि ॥२॥
ਥਾਨਥਨੰਤਰਿਏਕੋਸੁਆਮੀ
ਹੇ ਭਾਈ! ਜੇਹੜਾ ਮਾਲਕ-ਪ੍ਰਭੂ ਆਪ ਹੀ ਹਰੇਕ ਥਾਂ ਵਿਚ ਵੱਸ ਰਿਹਾ ਹੈ,
In all places and interspaces, the One, our Lord and Master is contained.
थान थनंतरि एको सुआमी ॥
ਸਗਲਘਟਾਕਾਅੰਤਰਜਾਮੀ
ਅਤੇ ਸਾਰੇ ਜੀਵਾਂ ਦੇ ਦਿਲ ਦੀ ਜਾਣਨ ਵਾਲਾ ਹੈ,
He is the Inner-knower of all hearts.
सगल घटा का अंतरजामी ॥
ਕਰਿਕਿਰਪਾਜਾਕਉਮਤਿਦੇਇ
ਉਹ ਪ੍ਰਭੂ ਜਿਸ ਮਨੁੱਖ ਨੂੰ ਮੇਹਰ ਕਰ ਕੇ ਸੂਝ ਬਖ਼ਸ਼ਦਾ ਹੈ,
One whom the Lord blesses with understanding,
करि किरपा जा कउ मति देइ ॥
ਆਠਪਹਰਪ੍ਰਭਕਾਨਾਉਲੇਇ॥੩॥
ਉਹ ਮਨੁੱਖ ਅੱਠੇ ਪਹਿਰ (ਹਰ ਵੇਲੇ) ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ ॥੩॥
chants the Name of God, twenty-four hours a day. ||3||
आठ पहर प्रभ का नाउ लेइ ॥३॥
ਜਾਕੈਅੰਤਰਿਵਸੈਪ੍ਰਭੁਆਪਿ
ਹੇ ਭਾਈ! ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਆਪ ਆ ਪਰਗਟ ਹੁੰਦਾ ਹੈ,
Deep within, God Himself abides;
जा कै अंतरि वसै प्रभु आपि ॥
ਤਾਕੈਹਿਰਦੈਹੋਇਪ੍ਰਗਾਸੁ
ਉਸ ਮਨੁੱਖ ਦੇ ਹਿਰਦੇ ਵਿਚ ਆਤਮਕ ਜੀਵਨ ਦਾ ਚਾਨਣ ਹੋ ਜਾਂਦਾ ਹੈ।
within his heart, the Divine Light shines forth.
ता कै हिरदै होइ प्रगासु ॥
ਭਗਤਿਭਾਇਹਰਿਕੀਰਤਨੁਕਰੀਐ
ਹੇ ਭਾਈ! ਭਗਤੀ ਦੀ ਭਾਵਨਾ ਨਾਲ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦੇ ਰਹਿਣਾ ਚਾਹੀਦਾ ਹੈ।
With loving devotion, sing the Kirtan of the Lord's Praises.
भगति भाइ हरि कीरतनु करीऐ ॥
ਜਪਿਪਾਰਬ੍ਰਹਮੁਨਾਨਕਨਿਸਤਰੀਐ॥੪॥੧੦॥੧੨॥
ਹੇ ਨਾਨਕ! ਪਰਮਾਤਮਾ ਦਾ ਨਾਮ ਜਪ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਈਦਾ ਹੈ ॥੪॥੧੦॥੧੨॥
Meditate on the Supreme Lord God, O Nanak, and you shall be saved. ||4||10||12||
जपि पारब्रहमु नानक निसतरीऐ ॥४॥१०॥१२॥
WWW.GURBANI.WORLD
ਪਿਛਲਾ Share ਹੋਮ Save ਅਗਲਾ