ਗੋਂਡਮਹਲਾ੫॥
Gond, Fifth Mahalaa:
गोंड महला ५ ॥
ਗੁਰਕੇਚਰਨਕਮਲਨਮਸਕਾਰਿ॥
ਹੇ ਭਾਈ! (ਆਪਣੇ) ਗੁਰੂ ਦੇ ਚਰਨਾਂ ਉਤੇ ਆਪਣਾ ਸਿਰ ਰੱਖਿਆ ਕਰ।
Bow in humility to the lotus feet of the Guru.
गुर के चरन कमल नमसकारि ॥
ਕਾਮੁਕ੍ਰੋਧੁਇਸੁਤਨਤੇਮਾਰਿ॥
(ਗੁਰੂ ਦੀ ਕਿਰਪਾ ਨਾਲ ਆਪਣੇ) ਇਸ ਸਰੀਰ ਵਿਚੋਂ ਕਾਮ ਅਤੇ ਕ੍ਰੋਧ (ਆਦਿਕ ਵਿਕਾਰਾਂ) ਨੂੰ ਮਾਰ ਮੁਕਾ।
Eliminate sexual desire and anger from this body.
कामु क्रोधु इसु तन ते मारि ॥
ਹੋਇਰਹੀਐਸਗਲਕੀਰੀਨਾ॥
ਹੇ ਭਾਈ! ਸਭਨਾਂ ਦੇ ਚਰਨਾਂ ਦੀ ਧੂੜ ਹੋ ਕੇ ਰਹਿਣਾ ਚਾਹੀਦਾ ਹੈ।
Be the dust of all,
होइ रहीऐ सगल की रीना ॥
ਘਟਿਘਟਿਰਮਈਆਸਭਮਹਿਚੀਨਾ॥੧॥
ਹਰੇਕ ਸਰੀਰ ਵਿਚ ਸਭ ਜੀਵਾਂ ਵਿਚ ਸੋਹਣੇ ਰਾਮ ਨੂੰ ਵੱਸਦਾ ਵੇਖ ॥੧॥
and see the Lord in each and every heart, in all. ||1||
घटि घटि रमईआ सभ महि चीना ॥१॥
ਇਨਬਿਧਿਰਮਹੁਗੋਪਾਲਗੋੁਬਿੰਦੁ॥
ਹੇ ਭਾਈ! ਇਸ ਤਰ੍ਹਾਂ ਸ੍ਰਿਸ਼ਟੀ ਦੇ ਪਾਲਕ ਗੋਬਿੰਦ ਦਾ ਨਾਮ ਜਪਦੇ ਰਹੋ,
In this way, dwell upon the Lord of the World, the Lord of the Universe.
इन बिधि रमहु गोपाल गुोबिंदु ॥
ਤਨੁਧਨੁਪ੍ਰਭਕਾਪ੍ਰਭਕੀਜਿੰਦੁ॥੧॥ਰਹਾਉ॥
(ਕਿ) ਇਸ ਸਰੀਰ ਨੂੰ, ਇਸ ਧਨ ਨੂੰ, ਪ੍ਰਭੂ ਦਾ ਬਖ਼ਸ਼ਿਆ ਹੋਇਆ ਜਾਣੋ, ਇਸ ਜਿੰਦ ਨੂੰ (ਭੀ) ਪ੍ਰਭੂ ਦੀ ਦਿੱਤੀ ਹੋਈ ਸਮਝੋ ॥੧॥ ਰਹਾਉ ॥
My body and wealth belong to God; my soul belongs to God. ||1||Pause||
तनु धनु प्रभ का प्रभ की जिंदु ॥१॥ रहाउ ॥
ਆਠਪਹਰਹਰਿਕੇਗੁਣਗਾਉ॥
ਹੇ ਭਾਈ! ਅੱਠੇ ਪਹਿਰ (ਹਰ ਵੇਲੇ) ਪਰਮਾਤਮਾ ਦੇ ਗੁਣ ਗਾਂਦਾ ਰਿਹਾ ਕਰ।
Twenty-four hours a day, sing the Glorious Praises of the Lord.
आठ पहर हरि के गुण गाउ ॥
ਜੀਅਪ੍ਰਾਨਕੋਇਹੈਸੁਆਉ॥
ਤੇਰੀ ਜਿੰਦ-ਜਾਨ ਦਾ (ਸੰਸਾਰ ਵਿਚ) ਇਹੀ (ਸਭ ਤੋਂ ਵੱਡਾ) ਮਨੋਰਥ ਹੈ।
This is the purpose of human life.
जीअ प्रान को इहै सुआउ ॥
ਤਜਿਅਭਿਮਾਨੁਜਾਨੁਪ੍ਰਭੁਸੰਗਿ॥
ਹੇ ਭਾਈ! ਅਹੰਕਾਰ ਦੂਰ ਕਰ ਕੇ ਪ੍ਰਭੂ ਨੂੰ ਆਪਣੇ ਅੰਗ-ਸੰਗ ਵੱਸਦਾ ਸਮਝ।
Renounce your egotistical pride, and know that God is with you.
तजि अभिमानु जानु प्रभु संगि ॥
ਸਾਧਪ੍ਰਸਾਦਿਹਰਿਸਿਉਮਨੁਰੰਗਿ॥੨॥
ਗੁਰੂ ਦੀ ਕਿਰਪਾ ਨਾਲ ਆਪਣੇ ਮਨ ਨੂੰ ਪਰਮਾਤਮਾ (ਦੇ ਪ੍ਰੇਮ-ਰੰਗ) ਨਾਲ ਰੰਗ ਲੈ ॥੨॥
By the Grace of the Holy, let your mind be imbued with the Lord's Love. ||2||
साध प्रसादि हरि सिउ मनु रंगि ॥२॥
ਜਿਨਿਤੂੰਕੀਆਤਿਸਕਉਜਾਨੁ॥
ਹੇ ਭਾਈ! ਜਿਸ ਪਰਮਾਤਮਾ ਨੇ ਤੈਨੂੰ ਪੈਦਾ ਕੀਤਾ ਹੈ ਉਸ ਨਾਲ ਸਾਂਝ ਪਾਈ ਰੱਖ।
Know the One who created you,
जिनि तूं कीआ तिस कउ जानु ॥
ਆਗੈਦਰਗਹਪਾਵੈਮਾਨੁ॥
(ਜੇਹੜਾ ਮਨੁੱਖ ਇਹ ਉੱਦਮ ਕਰਦਾ ਹੈ, ਉਹ) ਅਗਾਂਹ ਪ੍ਰਭੂ ਦੀ ਹਜ਼ੂਰੀ ਵਿਚ ਆਦਰ ਹਾਸਲ ਕਰਦਾ ਹੈ।
and in the world hereafter you shall be honored in the Court of the Lord.
आगै दरगह पावै मानु ॥
ਮਨੁਤਨੁਨਿਰਮਲਹੋਇਨਿਹਾਲੁ॥
(ਹੇ ਭਾਈ! ਮਨੁੱਖ ਦਾ) ਮਨ ਤਨ ਪਵਿੱਤਰ ਹੋ ਜਾਂਦਾ ਹੈ, ਮਨ ਖਿੜਿਆ ਰਹਿੰਦਾ ਹੈ, ਸਰੀਰ ਭੀ ਖਿੜਿਆ ਰਹਿੰਦਾ ਹੈ,
Your mind and body will be immaculate and blissful;
मनु तनु निरमल होइ निहालु ॥
ਰਸਨਾਨਾਮੁਜਪਤਗੋਪਾਲ॥੩॥
ਜਦੋਂ ਜੀਭ ਪਰਮਾਤਮਾ ਦਾ ਨਾਮ ਜਪਦੀ ਹੈ ॥੩॥
chant the Name of the Lord of the Universe with your tongue. ||3||
रसना नामु जपत गोपाल ॥३॥
ਕਰਿਕਿਰਪਾਮੇਰੇਦੀਨਦਇਆਲਾ॥
ਹੇ ਦੀਨਾਂ ਉਤੇ ਦਇਆ ਕਰਨ ਵਾਲੇ ਮੇਰੇ ਪ੍ਰਭੂ! (ਮੇਰੇ ਉਤੇ) ਮੇਹਰ ਕਰ।
Grant Your Kind Mercy, O my Lord, Merciful to the meek.
करि किरपा मेरे दीन दइआला ॥
ਸਾਧੂਕੀਮਨੁਮੰਗੈਰਵਾਲਾ॥
(ਮੇਰਾ) ਮਨ ਗੁਰੂ ਦੇ ਚਰਨਾਂ ਦੀ ਧੂੜ ਮੰਗਦਾ ਹੈ।
My mind begs for the dust of the feet of the Holy.
साधू की मनु मंगै रवाला ॥
ਹੋਹੁਦਇਆਲਦੇਹੁਪ੍ਰਭਦਾਨੁ॥
ਹੇ ਪ੍ਰਭੂ! (ਨਾਨਕ ਉਤੇ) ਦਇਆਵਾਨ ਹੋ ਅਤੇ ਇਹ ਖ਼ੈਰ ਪਾ,
Be merciful, and bless me with this gift,
होहु दइआल देहु प्रभ दानु ॥
ਨਾਨਕੁਜਪਿਜੀਵੈਪ੍ਰਭਨਾਮੁ॥੪॥੧੧॥੧੩॥
ਕਿ (ਤੇਰਾ ਦਾਸ) ਨਾਨਕ, ਹੇ ਪ੍ਰਭੂ! ਤੇਰਾ ਨਾਮ ਜਪ ਕੇ ਆਤਮਕ ਜੀਵਨ ਪ੍ਰਾਪਤ ਕਰਦਾ ਰਹੇ ॥੪॥੧੧॥੧੩॥
that Nanak may live, chanting God's Name. ||4||11||13||
नानकु जपि जीवै प्रभ नामु ॥४॥११॥१३॥
WWW.GURBANI.WORLD