ਸੋਰਠਿਮਹਲਾ੫॥
Sorat'h, Fifth Mahalaa:
सोरठि महला ५ ॥
ਆਗੈਸੁਖੁਗੁਰਿਦੀਆ॥
ਹੇ ਸੰਤ ਜਨੋ! ਗੁਰੂ ਨੇ ਉਸ ਮਨੁੱਖ ਨੂੰ ਅਗਾਂਹ ਆਉਣ ਵਾਲੇ ਜੀਵਨ-ਰਾਹ ਵਿਚ ਸੁੱਖ ਬਖ਼ਸ਼ ਦਿੱਤਾ,
The Guru has blessed me with peace here,
आगै सुखु गुरि दीआ ॥
ਪਾਛੈਕੁਸਲਖੇਮਗੁਰਿਕੀਆ॥
ਬੀਤੇ ਸਮੇ ਵਿਚ ਭੀ ਗੁਰੂ ਨੇ ਉਸ ਨੂੰ ਸੁਖ ਆਨੰਦ ਬਖ਼ਸ਼ਿਆ,
and the Guru has arranged peace and pleasure for me hereafter.
पाछै कुसल खेम गुरि कीआ ॥
ਸਰਬਨਿਧਾਨਸੁਖਪਾਇਆ॥
ਉਸ ਨੇ ਸਾਰੇ (ਆਤਮਕ) ਖ਼ਜ਼ਾਨੇ ਸਾਰੇ ਆਨੰਦ ਪ੍ਰਾਪਤ ਕਰ ਲਏ,
I have all treasures and comforts,
सरब निधान सुख पाइआ ॥
ਗੁਰੁਅਪੁਨਾਰਿਦੈਧਿਆਇਆ॥੧॥
ਜਿਸ ਮਨੁੱਖ ਨੇ ਆਪਣੇ ਗੁਰੂ ਨੂੰ (ਆਪਣੇ) ਹਿਰਦੇ ਵਿਚ ਵਸਾ ਲਿਆ ॥੧॥
meditating on the Guru in my heart. ||1||
गुरु अपुना रिदै धिआइआ ॥१॥
ਅਪਨੇਸਤਿਗੁਰਕੀਵਡਿਆਈ॥
(ਵੇਖੋ) ਆਪਣੇ ਗੁਰੂ ਦੀ ਉੱਚੀ ਆਤਮਕ ਅਵਸਥਾ,
This is the glorious greatness of my True Guru;
अपने सतिगुर की वडिआई ॥
ਮਨਇਛੇਫਲਪਾਈ॥
(ਜੇਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ, ਉਹ) ਮਨ-ਮੰਗੀਆਂ ਮੁਰਾਦਾਂ ਪ੍ਰਾਪਤ ਕਰ ਲੈਂਦਾ ਹੈ।
I have obtained the fruits of my mind's desires.
मन इछे फल पाई ॥
ਸੰਤਹੁਦਿਨੁਦਿਨੁਚੜੈਸਵਾਈ॥ਰਹਾਉ॥
ਹੇ ਸੰਤ ਜਨੋ! ਗੁਰੂ ਦੀ ਇਹ ਉਦਾਰਤਾ ਦਿਨੋ ਦਿਨ ਵਧਦੀ ਚਲੀ ਜਾਂਦੀ ਹੈ ਰਹਾਉ॥
O Saints, His Glory increases day by day. ||Pause||
संतहु दिनु दिनु चड़ै सवाई ॥ रहाउ ॥
ਜੀਅਜੰਤਸਭਿਭਏਦਇਆਲਾਪ੍ਰਭਿਅਪਨੇਕਰਿਦੀਨੇ॥
ਹੇ ਸੰਤ ਜਨੋ! (ਜੇਹੜੇ ਭੀ ਜੀਵ ਗੁਰੂ ਦੀ ਸ਼ਰਨ ਪੈਂਦੇ ਹਨ ਉਹ) ਸਾਰੇ ਹੀ ਜੀਵ ਦਇਆ-ਭਰਪੂਰ (ਹਿਰਦੇ ਵਾਲੇ) ਹੋ ਜਾਂਦੇ ਹਨ, ਪ੍ਰਭੂ ਉਹਨਾਂ ਨੂੰ ਆਪਣੇ ਬਣਾ ਲੈਂਦਾ ਹੈ।
All beings and creatures have become kind and compassionate to me; my God has made them so.
जीअ जंत सभि भए दइआला प्रभि अपने करि दीने ॥
ਸਹਜਸੁਭਾਇਮਿਲੇਗੋਪਾਲਾਨਾਨਕਸਾਚਿਪਤੀਨੇ॥੨॥੩॥੬੭॥
ਹੇ ਨਾਨਕ! (ਅੰਦਰ ਪੈਦਾ ਹੋ ਚੁਕੀ) ਆਤਮਕ ਅਡੋਲਤਾ ਤੇ ਪ੍ਰੀਤਿ ਦੇ ਕਾਰਨ ਉਹਨਾਂ ਨੂੰ ਸ੍ਰਿਸ਼ਟੀ ਦਾ ਪਾਲਕ-ਪ੍ਰਭੂ ਮਿਲ ਪੈਂਦਾ ਹੈ, ਉਹ ਸਦਾ-ਥਿਰ ਰਹਿਣ ਵਾਲੇ ਪਰਮਾਤਮਾ (ਦੀ ਯਾਦ) ਵਿਚ ਮਗਨ ਰਹਿੰਦੇ ਹਨ ॥੨॥੩॥੬੭॥
Nanak has met with the Lord of the world with intuitive ease, and with Truth, he is pleased. ||2||3||67||
सहज सुभाइ मिले गोपाला नानक साचि पतीने ॥२॥३॥६७॥
WWW.GURBANI.WORLD