GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਵਡਹੰਸੁ - ਗੁਰੂ ਅਰਜਨ ਦੇਵ ਜੀ
ਅੰਗ 563
Display Settings
Translations
ਵਡਹੰਸੁਮਃ
Wadahans, Fifth Mahalaa:
वडहंसु मः ५ ॥
ਤੂਜਾਣਾਇਹਿਤਾਕੋਈਜਾਣੈ
(ਹੇ ਪ੍ਰਭੂ!) ਜਦੋਂ ਕਿਸੇ ਮਨੁੱਖ ਨੂੰ ਤੂੰ ਸੂਝ ਬਖ਼ਸ਼ਦਾ ਹੈਂ, ਤਦੋਂ ਹੀ ਕੋਈ ਤੇਰੇ ਨਾਲ ਡੂੰਘੀ ਸਾਂਝ ਪਾਂਦਾ ਹੈ,
When You allow Yourself to be known, then we know You.
तू जाणाइहि ता कोई जाणै ॥
ਤੇਰਾਦੀਆਨਾਮੁਵਖਾਣੈ॥੧॥
ਤੇ ਤੇਰਾ ਬਖ਼ਸ਼ਿਆ ਹੋਇਆ ਤੇਰਾ ਨਾਮ ਉਚਾਰਦਾ ਹੈ ॥੧॥
We chant Your Name, which You have given to us. ||1||
तेरा दीआ नामु वखाणै ॥१॥
ਤੂਅਚਰਜੁਕੁਦਰਤਿਤੇਰੀਬਿਸਮਾ॥੧॥ਰਹਾਉ
(ਹੇ ਪ੍ਰਭੂ!) ਤੂੰ ਹੈਰਾਨ ਕਰ ਦੇਣ ਵਾਲੀ ਹਸਤੀ ਵਾਲਾ ਹੈਂ ਤੇ ਤੇਰੀ ਰਚੀ ਰਚਨਾ ਭੀ ਹੈਰਾਨਗੀ ਪੈਦਾ ਕਰਨ ਵਾਲੀ ਹੈ ॥੧॥ ਰਹਾਉ ॥
You are wonderful! Your creative potency is amazing! ||1||Pause||
तू अचरजु कुदरति तेरी बिसमा ॥१॥ रहाउ ॥
ਤੁਧੁਆਪੇਕਾਰਣੁਆਪੇਕਰਣਾ
(ਹੇ ਪ੍ਰਭੂ!) ਤੂੰ ਆਪ ਹੀ (ਜਗਤ-ਰਚਨਾ ਦਾ) ਵਸੀਲਾ ਹੈਂ, ਤੂੰ ਆਪ ਹੀ ਜਗਤ ਹੈਂ (ਭਾਵ, ਇਹ ਸਾਰਾ ਜਗਤ ਤੇਰਾ ਹੀ ਸਰੂਪ ਹੈ)।
You Yourself are the Cause of causes, You Yourself are the Creator.
तुधु आपे कारणु आपे करणा ॥
ਹੁਕਮੇਜੰਮਣੁਹੁਕਮੇਮਰਣਾ॥੨॥
ਤੇਰੇ ਹੁਕਮ ਵਿਚ ਹੀ (ਜੀਵਾਂ ਦਾ) ਜਨਮ ਹੁੰਦਾ ਹੈ, ਤੇਰੇ ਹੁਕਮ ਵਿਚ ਹੀ ਮੌਤ ਆਉਂਦੀ ਹੈ ॥੨॥
By Your Will, we are born, and by Your Will, we die. ||2||
हुकमे जंमणु हुकमे मरणा ॥२॥
ਨਾਮੁਤੇਰਾਮਨਤਨਆਧਾਰੀ
(ਹੇ ਪ੍ਰਭੂ!) ਤੇਰਾ ਨਾਮ ਮੇਰੇ ਮਨ ਦਾ ਮੇਰੇ ਸਰੀਰ ਦਾ ਆਸਰਾ ਹੈ।
Your Name is the Support of our mind and body.
नामु तेरा मन तन आधारी ॥
ਨਾਨਕਦਾਸੁਬਖਸੀਸਤੁਮਾਰੀ॥੩॥੮॥
ਨਾਨਕ ਦਾਸ ਤੇਰੀ ਬਖ਼ਸ਼ਸ (ਦਾ ਆਸਵੰਦ ਹੈ) ॥੩॥੮॥
This is Your blessing to Nanak, Your slave. ||3||8||
नानक दासु बखसीस तुमारी ॥३॥८॥
WWW.GURBANI.WORLD
ਪਿਛਲਾ Share ਹੋਮ Save ਅਗਲਾ