ਸੂਹੀਮਹਲਾ੫॥
Soohee, Fifth Mahalaa:
सूही महला ५ ॥
ਪ੍ਰਾਤਹਕਾਲਿਹਰਿਨਾਮੁਉਚਾਰੀ॥
ਹੇ ਭਾਈ! ਅੰਮ੍ਰਿਤ ਵੇਲੇ (ਉੱਠ ਕੇ) ਪਰਮਾਤਮਾ ਦਾ ਨਾਮ ਸਿਮਰਿਆ ਕਰ,
In the early hours of the morning, I chant the Lord's Name.
प्रातहकालि हरि नामु उचारी ॥
ਈਤਊਤਕੀਓਟਸਵਾਰੀ॥੧॥
(ਇਸ ਤਰ੍ਹਾਂ) ਇਸ ਲੋਕ ਅਤੇ ਪਰਲੋਕ ਵਾਸਤੇ ਸੋਹਣਾ ਆਸਰਾ ਬਣਾਂਦਾ ਰਿਹਾ ਕਰ ॥੧॥
I have fashioned a shelter for myself, here and hereafter. ||1||
ईत ऊत की ओट सवारी ॥१॥
ਸਦਾਸਦਾਜਪੀਐਹਰਿਨਾਮ॥
ਹੇ ਭਾਈ! ਸਦਾ ਹੀ ਪਰਮਾਤਮਾ ਦਾ ਨਾਮ ਸਿਮਰਦੇ ਰਹਿਣਾ ਚਾਹੀਦਾ ਹੈ।
Forever and ever, I chant the Lord's Name,
सदा सदा जपीऐ हरि नाम ॥
ਪੂਰਨਹੋਵਹਿਮਨਕੇਕਾਮ॥੧॥ਰਹਾਉ॥
(ਸਿਮਰਨ ਦੀ ਬਰਕਤਿ ਨਾਲ) ਮਨ ਦੇ ਚਿਤਵੇ ਹੋਏ ਸਾਰੇ ਕੰਮ ਸਫਲ ਹੋ ਜਾਂਦੇ ਹਨ ॥੧॥ ਰਹਾਉ ॥
and the desires of my mind are fulfilled. ||1||Pause||
पूरन होवहि मन के काम ॥१॥ रहाउ ॥
ਪ੍ਰਭੁਅਬਿਨਾਸੀਰੈਣਿਦਿਨੁਗਾਉ॥
ਹੇ ਭਾਈ! ਰਾਤ ਦਿਨ ਅਬਿਨਾਸ਼ੀ ਪ੍ਰਭੂ (ਦੀ ਸਿਫ਼ਤਿ-ਸਾਲਾਹ ਦੇ ਗੀਤ) ਗਾਇਆ ਕਰ।
Sing the Praises of the Eternal, Imperishable Lord God, night and day.
प्रभु अबिनासी रैणि दिनु गाउ ॥
ਜੀਵਤਮਰਤਨਿਹਚਲੁਪਾਵਹਿਥਾਉ॥੨॥
(ਇਸ ਤਰ੍ਹਾਂ) ਦੁਨੀਆ ਦੀ ਕਾਰ ਕਰਦਾ ਹੋਇਆ ਨਿਰਮੋਹ ਰਹਿ ਕੇ ਤੂੰ (ਪ੍ਰਭੂ-ਚਰਨਾਂ ਵਿਚ) ਸਦਾ ਕਾਇਮ ਰਹਿਣ ਵਾਲੀ ਥਾਂ ਪ੍ਰਾਪਤ ਕਰ ਲਏਂਗਾ ॥੨॥
In life, and in death, you shall find your eternal, unchanging home. ||2||
जीवत मरत निहचलु पावहि थाउ ॥२॥
ਸੋਸਾਹੁਸੇਵਿਜਿਤੁਤੋਟਿਨਆਵੈ॥
ਹੇ ਭਾਈ! ਨਾਮ-ਧਨ ਦੇ ਮਾਲਕ ਉਸ ਪ੍ਰਭੂ ਦੀ ਸੇਵਾ-ਭਗਤੀ ਕਰਿਆ ਕਰ, (ਉਸ ਪਾਸੋਂ ਐਸਾ ਧਨ ਮਿਲਦਾ ਹੈ) ਜਿਸ ਧਨ ਵਿਚ ਕਦੇ ਘਾਟਾ ਨਹੀਂ ਪੈਂਦਾ।
So serve the Sovereign Lord, and you shall never lack anything.
सो साहु सेवि जितु तोटि न आवै ॥
ਖਾਤਖਰਚਤਸੁਖਿਅਨਦਿਵਿਹਾਵੈ॥੩॥
ਉਸ ਧਨ ਨੂੰ ਆਪ ਵਰਤਦਿਆਂ ਹੋਰਨਾਂ ਵਿਚ ਵਰਤਾਂਦਿਆਂ ਜ਼ਿੰਦਗੀ ਸੁਖ ਆਨੰਦ ਨਾਲ ਬੀਤਦੀ ਹੈ ॥੩॥
While eating and consuming, you shall pass your life in peace. ||3||
खात खरचत सुखि अनदि विहावै ॥३॥
ਜਗਜੀਵਨਪੁਰਖੁਸਾਧਸੰਗਿਪਾਇਆ॥
ਉਸ ਮਨੁੱਖ ਨੇ ਜਗਤ ਦੇ ਜੀਵਨ ਸਰਬ-ਵਿਆਪਕ ਪ੍ਰਭੂ ਦਾ ਮਿਲਾਪ ਹਾਸਲ ਕਰ ਲਿਆ,
O Life of the World, O Primal Being, I have found the Saadh Sangat, the Company of the Holy.
जगजीवन पुरखु साधसंगि पाइआ ॥
ਗੁਰਪ੍ਰਸਾਦਿਨਾਨਕਨਾਮੁਧਿਆਇਆ॥੪॥੨੪॥੩੦॥
ਹੇ ਨਾਨਕ! ਜਿਸ ਨੇ ਸਾਧ ਸੰਗਤਿ ਵਿਚ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦਾ ਨਾਮ ਸਿਮਰਨਾ ਸ਼ੁਰੂ ਕਰ ਦਿੱਤਾ ॥੪॥੨੪॥੩੦॥
By Guru's Grace, O Nanak, I meditate on the Naam, the Name of the Lord. ||4||24||30||
गुर प्रसादि नानक नामु धिआइआ ॥४॥२४॥३०॥
WWW.GURBANI.WORLD