GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਸੋਰਠਿ - ਗੁਰੂ ਅਰਜਨ ਦੇਵ ਜੀ
ਅੰਗ 623
Display Settings
Translations
ਸੋਰਠਿਮਹਲਾ
Sorat'h, Fifth Mahalaa:
सोरठि महला ५ ॥
ਗੁਰਿਪੂਰੈਚਰਨੀਲਾਇਆ
(ਹੇ ਭਾਈ! ਜਿਸ ਮਨੁੱਖ ਨੂੰ) ਪੂਰੇ ਗੁਰੂ ਨੇ (ਪਰਮਾਤਮਾ ਦੇ) ਚਰਨਾਂ ਵਿਚ ਜੋੜ ਦਿੱਤਾ,
The Perfect Guru has attached me to His feet.
गुरि पूरै चरनी लाइआ ॥
ਹਰਿਸੰਗਿਸਹਾਈਪਾਇਆ
ਉਸ ਨੇ ਉਹ ਪਰਮਾਤਮਾ ਲੱਭ ਲਿਆ ਜੋ ਹਰ ਵੇਲੇ ਅੰਗ-ਸੰਗ ਵੱਸਦਾ ਹੈ, ਤੇ, (ਜਿੰਦ ਦਾ) ਮਦਦਗਾਰ ਹੈ।
I have obtained the Lord as my companion, my support, my best friend.
हरि संगि सहाई पाइआ ॥
ਜਹਜਾਈਐਤਹਾਸੁਹੇਲੇ
(ਜੇ ਪ੍ਰਭੂ-ਚਰਨਾਂ ਵਿਚ ਜੁੜੇ ਰਹੀਏ, ਤਾਂ) ਜਿੱਥੇ ਭੀ ਜਾਈਏ, ਉਥੇ ਹੀ ਸੁਖੀ ਰਹਿ ਸਕੀਦਾ ਹੈ,
Wherever I go, I am happy there.
जह जाईऐ तहा सुहेले ॥
ਕਰਿਕਿਰਪਾਪ੍ਰਭਿਮੇਲੇ॥੧॥
(ਪਰ ਜਿਨ੍ਹਾਂ ਨੂੰ ਚਰਨਾਂ ਵਿਚ ਮਿਲਾਇਆ ਹੈ) ਪ੍ਰਭੂ ਨੇ (ਆਪ ਹੀ) ਕਿਰਪਾ ਕਰ ਕੇ ਮਿਲਾਇਆ ਹੈ ॥੧॥
By His Kind Mercy, God united me with Himself. ||1||
करि किरपा प्रभि मेले ॥१॥
ਹਰਿਗੁਣਗਾਵਹੁਸਦਾਸੁਭਾਈ
ਹੇ ਭਾਈ! ਸਦਾ ਪਿਆਰ ਨਾਲ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦੇ ਰਿਹਾ ਕਰੋ।
So sing forever the Glorious Praises of the Lord with loving devotion.
हरि गुण गावहु सदा सुभाई ॥
ਮਨਚਿੰਦੇਸਗਲੇਫਲਪਾਵਹੁਜੀਅਕੈਸੰਗਿਸਹਾਈ॥੧॥ਰਹਾਉ
(ਸਿਫ਼ਤ-ਸਾਲਾਹ ਦੀ ਬਰਕਤਿ ਨਾਲ) ਮਨ-ਮੰਗੇ ਫਲ (ਪ੍ਰਭੂ ਦੇ ਦਰ ਤੋਂ) ਪ੍ਰਾਪਤ ਕਰਦੇ ਰਹੋਗੇ, ਪਰਮਾਤਮਾ ਜਿੰਦ ਦੇ ਨਾਲ (ਵੱਸਦਾ) ਸਾਥੀ (ਪ੍ਰਤੀਤ ਹੁੰਦਾ ਰਹੇਗਾ) ॥੧॥ ਰਹਾਉ ॥
You shall obtain all the fruits of your mind's desires, and the Lord shall become the companion and the support of your soul. ||1||Pause||
मन चिंदे सगले फल पावहु जीअ कै संगि सहाई ॥१॥ रहाउ ॥
ਨਾਰਾਇਣਪ੍ਰਾਣਅਧਾਰਾ
ਹੇ ਭਾਈ! (ਸੰਤ ਜਨਾਂ ਦੀ ਕਿਰਪਾ ਨਾਲ) ਪਰਮਾਤਮਾ ਜਿੰਦ ਦਾ ਆਸਰਾ (ਪ੍ਰਤੀਤ ਹੁੰਦਾ ਰਹਿੰਦਾ ਹੈ)
The Lord is the support of the breath of life.
नाराइण प्राण अधारा ॥
ਹਮਸੰਤਜਨਾਂਰੇਨਾਰਾ
ਮੈਂ ਤਾਂ ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣਿਆ ਰਹਿੰਦਾ ਹਾਂ।
I am the dust of the feet of the Holy people.
हम संत जनां रेनारा ॥
ਪਤਿਤਪੁਨੀਤਕਰਿਲੀਨੇ
ਸੰਤ ਜਨ ਵਿਕਾਰਾਂ ਵਿਚ ਡਿੱਗੇ ਹੋਇਆਂ ਨੂੰ (ਭੀ) ਪਵਿਤ੍ਰ ਜੀਵਨ ਵਾਲਾ ਬਣਾ ਲੈਂਦੇ ਹਨ,
I am a sinner, but the Lord made me pure.
पतित पुनीत करि लीने ॥
ਕਰਿਕਿਰਪਾਹਰਿਜਸੁਦੀਨੇ॥੨॥
(ਜਦੋਂ ਉਹ) ਕਿਰਪਾ ਕਰ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਦਾਤਿ ਦੇਂਦੇ ਹਨ ॥੨॥
By His Kind Mercy, the Lord blessed me with His Praises. ||2||
करि किरपा हरि जसु दीने ॥२॥
ਪਾਰਬ੍ਰਹਮੁਕਰੇਪ੍ਰਤਿਪਾਲਾ
ਹੇ ਭਾਈ! ਪਰਮਾਤਮਾ ਆਪ (ਸਿਫ਼ਤ-ਸਾਲਾਹ ਕਰਨ ਵਾਲਿਆਂ ਦੀ) ਰਾਖੀ ਕਰਦਾ ਹੈ,
The Supreme Lord God cherishes and nurtures me.
पारब्रहमु करे प्रतिपाला ॥
ਸਦਜੀਅਸੰਗਿਰਖਵਾਲਾ
ਸਦਾ ਉਹਨਾਂ ਦੀ ਜਿੰਦ ਦੇ ਨਾਲ ਰਾਖਾ ਬਣਿਆ ਰਹਿੰਦਾ ਹੈ।
He is always with me, the Protector of my soul.
सद जीअ संगि रखवाला ॥
ਹਰਿਦਿਨੁਰੈਨਿਕੀਰਤਨੁਗਾਈਐ
(ਤਾਂ ਤੇ) ਦਿਨ ਰਾਤ (ਹਰ ਵੇਲੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਗਾਂਦੇ ਰਹਿਣਾ ਚਾਹੀਦਾ ਹੈ,
Singing the Kirtan of the Lord's Praises day and night,
हरि दिनु रैनि कीरतनु गाईऐ ॥
ਬਹੁੜਿਜੋਨੀਪਾਈਐ॥੩॥
(ਸਿਫ਼ਤ-ਸਾਲਾਹ ਦੀ ਬਰਕਤਿ ਨਾਲ) ਮੁੜ ਜਨਮ ਮਰਨ ਦੇ ਗੇੜ ਵਿਚ ਨਹੀਂ ਪਈਦਾ ॥੩॥
I shall not be consigned to reincarnation again. ||3||
बहुड़ि न जोनी पाईऐ ॥३॥
ਜਿਸੁਦੇਵੈਪੁਰਖੁਬਿਧਾਤਾ
(ਪਰ) ਜਿਸ ਮਨੁੱਖ ਨੂੰ ਸਿਰਜਣਹਾਰ ਸਰਬ-ਵਿਆਪਕ ਪ੍ਰਭੂ ਆਪ (ਇਹ ਦਾਤਿ) ਦੇਂਦਾ ਹੈ,
One who is blessed by the Primal Lord, the Architect of Destiny,
जिसु देवै पुरखु बिधाता ॥
ਹਰਿਰਸੁਤਿਨਹੀਜਾਤਾ
ਉਸ ਨੇ ਹੀ ਪਰਮਾਤਮਾ ਦੇ ਨਾਮ ਦਾ ਸੁਆਦ ਸਮਝਿਆ ਹੈ (ਕਦਰ ਜਾਣੀ ਹੈ)।
realizes the subtle essence of the Lord.
हरि रसु तिन ही जाता ॥
ਜਮਕੰਕਰੁਨੇੜਿਆਇਆ
ਜਮ-ਦੂਤ ਭੀ ਉਸ ਦੇ ਨੇੜੇ ਨਹੀਂ ਢੁਕਦਾ।
The Messenger of Death does not come near him.
जमकंकरु नेड़ि न आइआ ॥
ਸੁਖੁਨਾਨਕਸਰਣੀਪਾਇਆ॥੪॥੯॥੫੯॥
ਪਰਮਾਤਮਾ ਦੀ ਸ਼ਰਨ ਪਿਆ ਰਹਿ ਕੇ ਉਹ ਆਤਮਕ ਆਨੰਦ ਮਾਣਦਾ ਰਹਿੰਦਾ ਹੈ ॥੪॥੯॥੫੯॥
In the Lord's Sanctuary, Nanak has found peace. ||4||9||59||
सुखु नानक सरणी पाइआ ॥४॥९॥५९॥
WWW.GURBANI.WORLD
ਪਿਛਲਾ Share ਹੋਮ Save ਅਗਲਾ