ਸੋਰਠਿਮਹਲਾ੫॥
Sorat'h, Fifth Mahalaa:
सोरठि महला ५ ॥
ਪ੍ਰਭੁਅਪੁਨਾਰਿਦੈਧਿਆਏ॥
ਹੇ ਸੰਤ ਜਨੋ! ਜੇਹੜਾ ਮਨੁੱਖ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ,
Within my heart, I meditate on God.
प्रभु अपुना रिदै धिआए ॥
ਘਰਿਸਹੀਸਲਾਮਤਿਆਏ॥
ਉਹ ਮਨੁੱਖ ਆਪਣੀ ਆਤਮਕ ਜੀਵਨ ਦੀ ਰਾਸਿ-ਪੂੰਜੀ ਨੂੰ ਵਿਕਾਰਾਂ ਤੋਂ ਪੂਰੀ ਤਰ੍ਹਾਂ ਬਚਾ ਕੇ ਹਿਰਦੇ-ਘਰ ਵਿਚ ਟਿਕਿਆ ਰਹਿੰਦਾ ਹੈ।
I have returned home safe and sound.
घरि सही सलामति आए ॥
ਸੰਤੋਖੁਭਇਆਸੰਸਾਰੇ॥
ਦੁਨੀਆ ਦੀ ਕਿਰਤ-ਕਾਰ ਕਰਦਿਆਂ ਭੀ (ਉਸ ਦੇ ਮਨ ਵਿਚ ਮਾਇਆ ਵਲੋਂ) ਸੰਤੋਖ ਬਣਿਆ ਰਹਿੰਦਾ ਹੈ।
The world has become contented.
संतोखु भइआ संसारे ॥
ਗੁਰਿਪੂਰੈਲੈਤਾਰੇ॥੧॥
ਪੂਰੇ ਗੁਰੂ ਨੇ ਉਸ ਦੀ ਬਾਂਹ ਫੜ ਕੇ ਉਸ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲਿਆ ਹੁੰਦਾ ਹੈ ॥੧॥
The Perfect Guru has saved me. ||1||
गुरि पूरै लै तारे ॥१॥
ਸੰਤਹੁਪ੍ਰਭੁਮੇਰਾਸਦਾਦਇਆਲਾ॥
ਹੇ ਸੰਤ ਜਨੋ! ਮੇਰਾ ਪ੍ਰਭੂ (ਆਪਣੇ ਸੇਵਕਾਂ ਉਤੇ) ਸਦਾ ਹੀ ਦਇਆਵਾਨ ਰਹਿੰਦਾ ਹੈ।
O Saints, my God is forever merciful.
संतहु प्रभु मेरा सदा दइआला ॥
ਅਪਨੇਭਗਤਕੀਗਣਤਨਗਣਈਰਾਖੈਬਾਲਗੁਪਾਲਾ॥੧॥ਰਹਾਉ॥
ਪ੍ਰਭੂ ਆਪਣੇ ਭਗਤਾਂ ਦੇ ਕਰਮਾਂ ਦਾ ਲੇਖਾ ਨਹੀਂ ਵਿਚਾਰਦਾ, (ਕਿਉਂਕਿ) ਸ੍ਰਿਸ਼ਟੀ ਦਾ ਪਾਲਕ-ਪ੍ਰਭੂ ਬੱਚਿਆਂ ਵਾਂਗ (ਸੇਵਕਾਂ ਨੂੰ ਵਿਕਾਰਾਂ ਤੋਂ) ਬਚਾਈ ਰੱਖਦਾ ਹੈ (ਇਸ ਕਰਕੇ ਉਹਨਾਂ ਦਾ ਵਿਕਾਰਾਂ ਦਾ ਲੇਖਾ ਕੋਈ ਰਹਿ ਹੀ ਨਹੀਂ ਜਾਂਦਾ ॥੧॥ ਰਹਾਉ ॥
The Lord of the world does not call His devotee to account; He protects His children. ||1||Pause||
अपने भगत की गणत न गणई राखै बाल गुपाला ॥१॥ रहाउ ॥
ਹਰਿਨਾਮੁਰਿਦੈਉਰਿਧਾਰੇ॥
ਹੇ ਸੰਤ ਜਨੋ! ਜੇਹੜਾ ਮਨੁੱਖ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ,
I have enshrined the Lord's Name within my heart.
हरि नामु रिदै उरि धारे ॥
ਤਿਨਿਸਭੇਥੋਕਸਵਾਰੇ॥
(ਯਕੀਨ ਜਾਣੋ) ਉਸ ਨੇ ਆਪਣੇ ਸਾਰੇ ਆਤਮਕ ਗੁਣ ਸੋਹਣੇ ਬਣਾ ਲਏ ਹਨ।
He has resolved all my affairs.
तिनि सभे थोक सवारे ॥
ਗੁਰਿਪੂਰੈਤੁਸਿਦੀਆ॥
ਪੂਰੇ ਗੁਰੂ ਨੇ (ਜਿਸ ਮਨੁੱਖ ਨੂੰ) ਪ੍ਰਸੰਨ ਹੋ ਕੇ ਨਾਮ ਦੀ ਦਾਤਿ ਬਖ਼ਸ਼ੀ,
The Perfect Guru was pleased, and blessed me,
गुरि पूरै तुसि दीआ ॥
ਫਿਰਿਨਾਨਕਦੂਖੁਨਥੀਆ॥੨॥੨੧॥੮੫॥
ਹੇ ਨਾਨਕ! ਉਸ ਨੂੰ ਮੁੜ ਕਦੇ ਕੋਈ ਦੁੱਖ ਪੋਹ ਨਾਹ ਸਕਿਆ ॥੨॥੨੧॥੮੫॥
and now, Nanak shall never again suffer pain. ||2||21||85||
फिरि नानक दूखु न थीआ ॥२॥२१॥८५॥
WWW.GURBANI.WORLD