ਸੋਰਠਿਮਹਲਾ੫॥
Sorat'h, Fifth Mahalaa:
सोरठि महला ५ ॥
ਤਾਪੁਗਵਾਇਆਗੁਰਿਪੂਰੇ॥
ਪੂਰੇ ਗੁਰੂ ਨੇ (ਹਰਿ-ਨਾਮ ਦੀ ਦਵਾਈ ਦੇ ਕੇ ਜਿਸ ਮਨੁੱਖ ਦੇ ਅੰਦਰੋਂ) ਤਾਪ ਦੂਰ ਕਰ ਦਿੱਤਾ,
The Perfect Guru has dispelled the fever.
तापु गवाइआ गुरि पूरे ॥
ਵਾਜੇਅਨਹਦਤੂਰੇ॥
(ਉਸ ਦੇ ਅੰਦਰ ਆਤਮਕ ਆਨੰਦ ਦੇ, ਮਾਨੋ) ਇਕ-ਰਸ ਵਾਜੇ ਵੱਜਣ ਲੱਗ ਪਏ।
The unstruck melody of the sound current resounds.
वाजे अनहद तूरे ॥
ਸਰਬਕਲਿਆਣਪ੍ਰਭਿਕੀਨੇ॥
ਪ੍ਰਭੂ ਨੇ ਸਾਰੇ ਸੁਖ ਆਨੰਦ ਆਨੰਦ ਬਖ਼ਸ਼ ਦਿੱਤੇ।
God has bestowed all comforts.
सरब कलिआण प्रभि कीने ॥
ਕਰਿਕਿਰਪਾਆਪਿਦੀਨੇ॥੧॥
ਉਸ ਨੇ ਕਿਰਪਾ ਕਰ ਕੇ ਆਪ ਹੀ ਇਹ ਸੁਖ ਬਖ਼ਸ਼ ਦਿੱਤੇ ॥੧॥
In His Mercy, He Himself has given them. ||1||
करि किरपा आपि दीने ॥१॥
ਬੇਦਨਸਤਿਗੁਰਿਆਪਿਗਵਾਈ॥
ਹੇ ਭਾਈ! (ਜਿਸ ਨੇ ਭੀ ਪਰਮਾਤਮਾ ਦਾ ਨਾਮ ਸਿਮਰਿਆ) ਗੁਰੂ ਨੇ ਆਪ (ਉਸ ਦੀ ਹਰੇਕ) ਪੀੜਾ ਦੂਰ ਕਰ ਦਿੱਤੀ।
The True Guru Himself has eradicated the disease.
बेदन सतिगुरि आपि गवाई ॥
ਸਿਖਸੰਤਸਭਿਸਰਸੇਹੋਏਹਰਿਹਰਿਨਾਮੁਧਿਆਈ॥ਰਹਾਉ॥
ਸਾਰੇ ਸਿੱਖ ਸੰਤ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਆਨੰਦ-ਭਰਪੂਰ ਹੋਏ ਰਹਿੰਦੇ ਹਨ ਰਹਾਉ॥
All the Sikhs and Saints are filled with joy, meditating on the Name of the Lord, Har, Har. ||Pause||
सिख संत सभि सरसे होए हरि हरि नामु धिआई ॥ रहाउ ॥
ਜੋਮੰਗਹਿਸੋਲੇਵਹਿ॥
ਹੇ ਪ੍ਰਭੂ! (ਤੇਰੇ ਦਰ ਤੋਂ ਤੇਰੇ ਸੰਤ ਜਨ) ਜੋ ਕੁਝ ਮੰਗਦੇ ਹਨ, ਉਹ ਹਾਸਲ ਕਰ ਲੈਂਦੇ ਹਨ।
They obtain that which they ask for.
जो मंगहि सो लेवहि ॥
ਪ੍ਰਭਅਪਣਿਆਸੰਤਾਦੇਵਹਿ॥
ਤੂੰ ਆਪਣੇ ਸੰਤਾਂ ਨੂੰ (ਆਪ ਸਭ ਕੁਝ) ਦੇਂਦਾ ਹੈਂ।
God gives to His Saints.
प्रभ अपणिआ संता देवहि ॥
ਹਰਿਗੋਵਿਦੁਪ੍ਰਭਿਰਾਖਿਆ॥
(ਹੇ ਭਾਈ! ਬਾਲਕ) ਹਰਿ ਗੋਬਿੰਦ ਨੂੰ (ਭੀ) ਪ੍ਰਭੂ ਨੇ (ਆਪ) ਬਚਾਇਆ ਹੈ (ਕਿਸੇ ਦੇਵੀ ਆਦਿਕ ਨੇ ਨਹੀਂ)
God saved Hargobind.
हरि गोविदु प्रभि राखिआ ॥
ਜਨਨਾਨਕਸਾਚੁਸੁਭਾਖਿਆ॥੨॥੬॥੭੦॥
ਹੇ ਦਾਸ ਨਾਨਕ! (ਆਖ-) ਮੈਂ ਤਾਂ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦਾ ਨਾਮ ਹੀ ਉਚਾਰਦਾ ਹਾਂ ॥੨॥੬॥੭੦॥
Servant Nanak speaks the Truth. ||2||6||70||
जन नानक साचु सुभाखिआ ॥२॥६॥७०॥
WWW.GURBANI.WORLD