GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਸੋਰਠਿ - ਗੁਰੂ ਅਰਜਨ ਦੇਵ ਜੀ
ਅੰਗ 626
Display Settings
Translations
ਸੋਰਠਿਮਹਲਾ
Sorat'h, Fifth Mahalaa:
सोरठि महला ५ ॥
ਸੋਈਕਰਾਇਜੋਤੁਧੁਭਾਵੈ
ਹੇ ਪ੍ਰਭੂ ਪਾਤਿਸ਼ਾਹ! ਤੂੰ ਮੈਥੋਂ ਉਹੀ ਕੰਮ ਕਰਾਇਆ ਕਰ ਜੋ ਤੈਨੂੰ ਚੰਗਾ ਲੱਗਦਾ ਹੈ,
You make me do what pleases You.
सोई कराइ जो तुधु भावै ॥
ਮੋਹਿਸਿਆਣਪਕਛੂਆਵੈ
ਮੈਨੂੰ ਕੋਈ ਅਕਲ ਦੀ ਗੱਲ ਕਰਨੀ ਨਹੀਂ ਆਉਂਦੀ।
I have no cleverness at all.
मोहि सिआणप कछू न आवै ॥
ਹਮਬਾਰਿਕਤਉਸਰਣਾਈ
ਹੇ ਪ੍ਰਭੂ! ਅਸੀਂ (ਤੇਰੇ) ਬੱਚੇ ਤੇਰੀ ਸ਼ਰਨ ਆਏ ਹਾਂ।
I am just a child - I seek Your Protection.
हम बारिक तउ सरणाई ॥
ਪ੍ਰਭਿਆਪੇਪੈਜਰਖਾਈ॥੧॥
ਹੇ ਭਾਈ! (ਸ਼ਰਨ ਪਏ ਜੀਵ ਦੀ) ਪ੍ਰਭੂ ਨੇ ਆਪ ਹੀ ਇੱਜ਼ਤ (ਸਦਾ) ਰਖਾਈ ਹੈ ॥੧॥
God Himself preserves my honor. ||1||
प्रभि आपे पैज रखाई ॥१॥
ਮੇਰਾਮਾਤਪਿਤਾਹਰਿਰਾਇਆ
ਹੇ ਪ੍ਰਭੂ ਪਾਤਿਸ਼ਾਹ! ਤੂੰ ਹੀ ਮੇਰੀ ਮਾਂ ਹੈਂ, ਤੂੰ ਹੀ ਮੇਰਾ ਪਿਉ ਹੈਂ।
The Lord is my King; He is my mother and father.
मेरा मात पिता हरि राइआ ॥
ਕਰਿਕਿਰਪਾਪ੍ਰਤਿਪਾਲਣਲਾਗਾਕਰਂੀਤੇਰਾਕਰਾਇਆਰਹਾਉ
ਮੇਹਰ ਕਰ ਕੇ ਤੂੰ ਆਪ ਹੀ ਮੇਰੀ ਪਾਲਣਾ ਕਰ ਰਿਹਾ ਹੈਂ। ਹੇ ਪ੍ਰਭੂ! ਮੈਂ ਉਹੀ ਕੁਝ ਕਰਦਾ ਹਾਂ, ਜੋ ਤੂੰ ਮੈਥੋਂ ਕਰਾਂਦਾ ਹੈਂ ਰਹਾਉ॥
In Your Mercy, You cherish me; I do whatever You make me do. ||Pause||
करि किरपा प्रतिपालण लागा करीं तेरा कराइआ ॥ रहाउ ॥
ਜੀਅਜੰਤਤੇਰੇਧਾਰੇ
ਹੇ ਪ੍ਰਭੂ! ਸਾਰੇ ਜੀਵ ਤੇਰੇ ਹੀ ਆਸਰੇ ਹਨ।
The beings and creatures are Your creation.
जीअ जंत तेरे धारे ॥
ਪ੍ਰਭਡੋਰੀਹਾਥਿਤੁਮਾਰੇ
(ਅਸਾਂ ਜੀਵਾਂ ਦੀ ਜ਼ਿੰਦਗੀ ਦੀ) ਡੋਰ ਤੇਰੇ ਹੱਥ ਵਿਚ ਹੈ।
O God, their reins are in Your hands.
प्रभ डोरी हाथि तुमारे ॥
ਜਿਕਰਾਵੈਸੋਕਰਣਾ
ਅਸੀਂ ਜੀਵ ਉਹੀ ਕੁਝ ਕਰ ਸਕਦੇ ਹਾਂ ਜੋ ਕੁਝ ਪਰਮਾਤਮਾ ਸਾਥੋਂ ਕਰਾਂਦਾ ਹੈ।
Whatever You cause us to do, we do.
जि करावै सो करणा ॥
ਨਾਨਕਦਾਸਤੇਰੀਸਰਣਾ॥੨॥੭॥੭੧॥
ਹੇ ਨਾਨਕ! (ਆਖ-ਹੇ ਪ੍ਰਭੂ!) ਤੇਰੇ ਦਾਸ ਤੇਰੀ ਹੀ ਸ਼ਰਨ ਪਏ ਰਹਿੰਦੇ ਹਨ ॥੨॥੭॥੭੧॥
Nanak, Your slave, seeks Your Protection. ||2||7||71||
नानक दास तेरी सरणा ॥२॥७॥७१॥
WWW.GURBANI.WORLD
ਪਿਛਲਾ Share ਹੋਮ Save ਅਗਲਾ