ਸੂਹੀਮਹਲਾ੫॥
Soohee, Fifth Mahalaa:
सूही महला ५ ॥
ਮੀਤੁਸਾਜਨੁਸੁਤਬੰਧਪਭਾਈ॥
ਹੇ ਭਾਈ! ਪਰਮਾਤਮਾ ਹੀ ਮੇਰਾ ਮਿੱਤਰ ਹੈ, ਸੱਜਣ ਹੈ, ਪਰਮਾਤਮਾ ਹੀ (ਮੇਰੇ ਵਾਸਤੇ) ਪੁੱਤਰ ਰਿਸ਼ਤੇਦਾਰ ਭਰਾ ਹੈ।
He is my friend, companion, child, relative and sibling.
मीतु साजनु सुत बंधप भाई ॥
ਜਤਕਤਪੇਖਉਹਰਿਸੰਗਿਸਹਾਈ॥੧॥
ਮੈਂ ਜਿਧਰ ਕਿਧਰ ਵੇਖਦਾ ਹਾਂ, ਪਰਮਾਤਮਾ ਮੇਰੇ ਨਾਲ ਮਦਦਗਾਰ ਹੈ ॥੧॥
Wherever I look, I see the Lord as my companion and helper. ||1||
जत कत पेखउ हरि संगि सहाई ॥१॥
ਜਤਿਮੇਰੀਪਤਿਮੇਰੀਧਨੁਹਰਿਨਾਮੁ॥
ਹੇ ਭਾਈ! ਪਰਮਾਤਮਾ ਦਾ ਨਾਮ ਮੇਰੀ (ਉੱਚੀ) ਜਾਤਿ ਹੈ, ਮੇਰੀ ਇੱਜ਼ਤ ਹੈ, ਮੇਰਾ ਧਨ ਹੈ।
The Lord's Name is my social status, my honor and wealth.
जति मेरी पति मेरी धनु हरि नामु ॥
ਸੂਖਸਹਜਆਨੰਦਬਿਸਰਾਮ॥੧॥ਰਹਾਉ॥
(ਇਸ ਦੀ ਬਰਕਤਿ ਨਾਲ ਮੇਰੇ ਅੰਦਰ) ਆਨੰਦ ਹੈ ਸ਼ਾਂਤੀ ਹੈ, ਆਤਮਕ ਅਡੋਲਤਾ ਦੇ ਸੁਖ ਹਨ ॥੧॥ ਰਹਾਉ ॥
He is my pleasure, poise, bliss and peace. ||1||Pause||
सूख सहज आनंद बिसराम ॥१॥ रहाउ ॥
ਪਾਰਬ੍ਰਹਮੁਜਪਿਪਹਿਰਿਸਨਾਹ॥
ਹੇ ਭਾਈ! (ਸਦਾ) ਪਰਮਾਤਮਾ (ਦਾ ਨਾਮ) ਜਪਿਆ ਕਰ, (ਹਰਿ-ਨਾਮ ਦੀ) ਸੰਜੋਅ ਪਹਿਨੀ ਰੱਖ।
I have strapped on the armor of meditation on the Supreme Lord God.
पारब्रहमु जपि पहिरि सनाह ॥
ਕੋਟਿਆਵਧਤਿਸੁਬੇਧਤਨਾਹਿ॥੨॥
ਇਸ (ਸੰਜੋਅ) ਨੂੰ (ਕਾਮਾਦਿਕ) ਕ੍ਰੋੜਾਂ ਹਥਿਆਰ ਵਿੰਨ੍ਹ ਨਹੀਂ ਸਕਦੇ ॥੨॥
It cannot be pierced, even by millions of weapons. ||2||
कोटि आवध तिसु बेधत नाहि ॥२॥
ਹਰਿਚਰਨਸਰਣਗੜਕੋਟਹਮਾਰੈ॥
ਹੇ ਭਾਈ! ਮੇਰੇ ਵਾਸਤੇ (ਤਾਂ) ਪਰਮਾਤਮਾ ਦੇ ਚਰਨਾਂ ਦੀ ਸਰਨ ਅਨੇਕਾਂ ਕਿਲ੍ਹੇ ਹੈ।
The Sanctuary of the Lord's Feet is my fortress and battlement.
हरि चरन सरण गड़ कोट हमारै ॥
ਕਾਲੁਕੰਟਕੁਜਮੁਤਿਸੁਨਬਿਦਾਰੈ॥੩॥
ਇਸ (ਕਿਲ੍ਹੇ) ਨੂੰ ਦੁਖਦਾਈ ਮੌਤ (ਦਾ ਡਰ) ਨਾਸ ਨਹੀਂ ਕਰ ਸਕਦਾ ॥੩॥
The Messenger of Death, the torturer, cannot demolish it. ||3||
कालु कंटकु जमु तिसु न बिदारै ॥३॥
ਨਾਨਕਦਾਸਸਦਾਬਲਿਹਾਰੀ॥
ਹੇ ਨਾਨਕ! (ਆਖ-) ਹੇ ਪ੍ਰਭੂ! ਮੈਂ ਤੇਰੇ ਸੇਵਕਾਂ ਸੰਤਾਂ ਤੋਂ ਸਦਾ ਸਦਕੇ ਜਾਂਦਾ ਹਾਂ
Slave Nanak is forever a sacrifice
नानक दास सदा बलिहारी ॥
ਸੇਵਕਸੰਤਰਾਜਾਰਾਮਮੁਰਾਰੀ॥੪॥੧੯॥੨੫॥
ਹੇ ਪ੍ਰਭੂ-ਪਾਤਿਸ਼ਾਹ! ਹੇ ਮੁਰਾਰੀ! (ਜਿਨ੍ਹਾਂ ਦੀ ਸੰਗਤਿ ਵਿਚ ਤੇਰਾ ਨਾਮ ਪ੍ਰਾਪਤ ਹੁੰਦਾ ਹੈ) ॥੪॥੧੯॥੨੫॥
to the selfless servants and Saints of the Sovereign Lord, the Destroyer of ego. ||4||19||25||
सेवक संत राजा राम मुरारी ॥४॥१९॥२५॥
WWW.GURBANI.WORLD