ਸੋਰਠਿਮਃ੫॥
Sorat'h, Fifth Mahalaa:
सोरठि मः ५ ॥
ਗੁਰੁਪੂਰਾਨਮਸਕਾਰੇ॥
ਹੇ ਭਾਈ! ਜੇਹੜਾ ਮਨੁੱਖ ਪੂਰੇ ਗੁਰੂ ਦੀ ਸ਼ਰਨ ਪੈਂਦਾ ਹੈ,
I bow in reverence to the Perfect Guru.
गुरु पूरा नमसकारे ॥
ਪ੍ਰਭਿਸਭੇਕਾਜਸਵਾਰੇ॥
(ਯਕੀਨ ਜਾਣੋ ਕਿ) ਪਰਮਾਤਮਾ ਨੇ ਉਸ ਦੇ ਸਾਰੇ ਕੰਮ ਸਵਾਰ ਦਿੱਤੇ,
God has resolved all my affairs.
प्रभि सभे काज सवारे ॥
ਹਰਿਅਪਣੀਕਿਰਪਾਧਾਰੀ॥
ਪ੍ਰਭੂ ਨੇ ਉਸ ਮਨੁੱਖ ਉੱਤੇ ਮੇਹਰ (ਦੀ ਨਿਗਾਹ) ਕੀਤੀ,
The Lord has showered me with His Mercy.
हरि अपणी किरपा धारी ॥
ਪ੍ਰਭਪੂਰਨਪੈਜਸਵਾਰੀ॥੧॥
ਤੇ (ਲੋਕ ਪਰਲੋਕ ਵਿਚ) ਉਸ ਦੀ ਲਾਜ ਚੰਗੀ ਤਰ੍ਹਾਂ ਰੱਖ ਲਈ ॥੧॥
God has perfectly preserved my honor. ||1||
प्रभ पूरन पैज सवारी ॥१॥
ਅਪਨੇਦਾਸਕੋਭਇਓਸਹਾਈ॥
ਹੇ ਭਾਈ! ਪਰਮਾਤਮਾ ਆਪਣੇ ਸੇਵਕ ਦਾ ਮਦਦਗਾਰ ਬਣਦਾ ਹੈ।
He has become the help and support of His slave.
अपने दास को भइओ सहाई ॥
ਸਗਲਮਨੋਰਥਕੀਨੇਕਰਤੈਊਣੀਬਾਤਨਕਾਈ॥ਰਹਾਉ॥
ਕਰਤਾਰ ਨੇ (ਸਦਾ ਤੋਂ ਹੀ ਆਪਣੇ ਦਾਸ ਦੀਆਂ) ਸਾਰੀਆਂ ਮਨੋ-ਕਾਮਨਾਂ ਪੂਰੀਆਂ ਕੀਤੀਆਂ ਹਨ, ਸੇਵਕ ਨੂੰ (ਕਿਸੇ ਕਿਸਮ ਦੀ) ਕੋਈ ਥੁੜ ਨਹੀਂ ਰਹਿੰਦੀ ਰਹਾਉ॥
The Creator has achieved all my goals, and now, nothing is lacking. ||Pause||
सगल मनोरथ कीने करतै ऊणी बात न काई ॥ रहाउ ॥
ਕਰਤੈਪੁਰਖਿਤਾਲੁਦਿਵਾਇਆ॥
(ਹੇ ਭਾਈ! ਜੇਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ) ਸਰਬ-ਵਿਆਪਕ ਕਰਤਾਰ ਨੇ (ਉਸ ਨੂੰ ਗੁਰੂ ਦੀ ਰਾਹੀਂ) ਗੁਪਤ ਨਾਮ-ਖ਼ਜ਼ਾਨਾ ਦਿਵਾ ਦਿੱਤਾ,
The Creator Lord has caused the pool of nectar to be constructed.
करतै पुरखि तालु दिवाइआ ॥
ਪਿਛੈਲਗਿਚਲੀਮਾਇਆ॥
(ਉਸ ਨੂੰ ਮਾਇਆ ਦੀ ਲਾਲਸਾ ਨਹੀਂ ਰਹਿ ਜਾਂਦੀ) ਮਾਇਆ ਉਸ ਦੇ ਪਿੱਛੇ ਪਿੱਛੇ ਤੁਰੀ ਫਿਰਦੀ ਹੈ।
The wealth of Maya follows in my footsteps,
पिछै लगि चली माइआ ॥
ਤੋਟਿਨਕਤਹੂਆਵੈ॥
(ਮਾਇਆ ਵਲੋਂ ਉਸ ਨੂੰ) ਕਿਤੇ ਭੀ ਘਾਟ ਮਹਿਸੂਸ ਨਹੀਂ ਹੁੰਦੀ।
and now, nothing is lacking at all.
तोटि न कतहू आवै ॥
ਮੇਰੇਪੂਰੇਸਤਿਗੁਰਭਾਵੈ॥੨॥
ਮੇਰੇ ਪੂਰੇ ਸਤਿਗੁਰੂ ਨੂੰ (ਉਸ ਵਡ-ਭਾਗੀ ਮਨੁੱਖ ਵਾਸਤੇ ਇਹੀ ਗੱਲ) ਚੰਗੀ ਲੱਗਦੀ ਹੈ ॥੨॥
This is pleasing to my Perfect True Guru. ||2||
मेरे पूरे सतिगुर भावै ॥२॥
ਸਿਮਰਿਸਿਮਰਿਦਇਆਲਾ॥
ਹੇ ਭਾਈ! ਦਇਆ ਦੇ ਘਰ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ (ਸਿਮਰਨ ਕਰਨ ਵਾਲੇ)
Remembering, remembering the Merciful Lord in meditation,
सिमरि सिमरि दइआला ॥
ਸਭਿਜੀਅਭਏਕਿਰਪਾਲਾ॥
ਸਾਰੇ ਹੀ ਜੀਵ ਉਸ ਦਇਆ-ਸਰੂਪ ਪ੍ਰਭੂ ਦਾ ਰੂਪ ਬਣ ਜਾਂਦੇ ਹਨ।
all beings have become kind and compassionate to me.
सभि जीअ भए किरपाला ॥
ਜੈਜੈਕਾਰੁਗੁਸਾਈ॥
(ਇਸ ਵਾਸਤੇ, ਹੇ ਭਾਈ!) ਉਸ ਸ੍ਰਿਸ਼ਟੀ ਦੇ ਮਾਲਕ-ਪ੍ਰਭੂ ਦੀ ਸਿਫ਼ਤ-ਸਾਲਾਹ ਕਰਦੇ ਰਿਹਾ ਕਰੋ,
Hail! Hail to the Lord of the world,
जै जै कारु गुसाई ॥
ਜਿਨਿਪੂਰੀਬਣਤਬਣਾਈ॥੩॥
ਜਿਸ ਨੇ (ਜੀਵਾਂ ਨੂੰ ਆਪਣੇ ਨਾਲ ਮਿਲਾਣ ਦੀ) ਇਹ ਸੋਹਣੀ ਵਿਓਂਤ ਬਣਾ ਦਿੱਤੀ ਹੈ ॥੩॥
who created the perfect creation. ||3||
जिनि पूरी बणत बणाई ॥३॥
ਤੂਭਾਰੋਸੁਆਮੀਮੋਰਾ॥
ਹੇ ਪ੍ਰਭੂ! ਤੂੰ ਮੇਰਾ ਵੱਡਾ ਮਾਲਕ ਹੈਂ।
You are my Great Lord and Master.
तू भारो सुआमी मोरा ॥
ਇਹੁਪੁੰਨੁਪਦਾਰਥੁਤੇਰਾ॥
ਤੇਰਾ ਨਾਮ-ਪਦਾਰਥ (ਜੋ ਮੈਨੂੰ ਗੁਰੂ ਦੀ ਰਾਹੀਂ ਮਿਲਿਆ ਹੈ) ਤੇਰੀ ਹੀ ਬਖ਼ਸ਼ਸ਼ ਹੈ।
These blessings and wealth are Yours.
इहु पुंनु पदारथु तेरा ॥
ਜਨਨਾਨਕਏਕੁਧਿਆਇਆ॥
ਹੇ ਦਾਸ ਨਾਨਕ! (ਆਖ-) ਜਿਸ ਮਨੁੱਖ ਨੇ (ਗੁਰੂ ਦੀ ਸ਼ਰਨ ਪੈ ਕੇ) ਪਰਮਾਤਮਾ ਦਾ ਸਿਮਰਨਾ ਸ਼ੁਰੂ ਕਰ ਦਿੱਤਾ,
Servant Nanak has meditated on the One Lord;
जन नानक एकु धिआइआ ॥
ਸਰਬਫਲਾਪੁੰਨੁਪਾਇਆ॥੪॥੧੪॥੬੪॥
ਉਸ ਨੇ ਸਾਰੇ ਫਲ ਦੇਣ ਵਾਲੀ (ਰੱਬੀ) ਬਖ਼ਸ਼ਸ਼ ਪ੍ਰਾਪਤ ਕਰ ਲਈ ॥੪॥੧੪॥੬੪॥
he has obtained the fruitful rewards for all good deeds. ||4||14||64||
सरब फला पुंनु पाइआ ॥४॥१४॥६४॥
WWW.GURBANI.WORLD