ਸ੍ਵੈਯਾ॥
ਸ੍ਵੈਯਾ:
SWAYYA.
स्वैया ॥
ਮੇਰੁਕਰੋਤ੍ਰਿਣਤੇਮੁਹਿਜਾਹਿਗਰੀਬਨਿਵਾਜਨਦੂਸਰਤੋਸੋ॥
ਮੇਰੇ ਵਰਗੇ ਤਿਨਕੇ ਨੂੰ ਸੁਮੇਰ ਪਰਬਤ ਬਣਾਉਣ ਵਾਲੇ ਗ਼ਰੀਬ-ਨਿਵਾਜ ਤੇਰੇ ਵਰਗਾ ਹੋਰ ਕੋਈ ਦੂਜਾ ਨਹੀਂ ਹੈ।
There is no other support for the poor except Thee, who hath made me a mountain from a straw.
मेरु करो त्रिण ते मुहि जाहि गरीब निवाज न दूसर तो सो ॥
ਭੂਲਛਿਮੋਹਮਰੀਪ੍ਰਭਆਪਨਭੂਲਨਹਾਰਕਹੂੰਕੋਊਮੋਸੋ॥
ਹੇ ਪ੍ਰਭੂ! ਆਪ ਮੇਰੀ ਭੁਲ ਬਖਸ਼ ਦਿਓ (ਕਿਉਂਕਿ) ਮੇਰੇ ਵਰਗਾ ਹੋਰ ਕੋਈ ਭੁਲਣਹਾਰ ਨਹੀਂ ਹੈ।
O Lord! Forgive me for my mistakes, because who is there so much blunderhead like me?
भूल छिमो हमरी प्रभ आपन भूलनहार कहूं कोऊ मो सो ॥
ਸੇਵਕਰੀਤੁਮਰੀਤਿਨਕੇਸਭਹੀਗ੍ਰਿਹਦੇਖੀਅਤਦ੍ਰਬਭਰੋਸੋ॥
(ਜਿਨ੍ਹਾਂ ਨੇ) ਤੇਰੀ ਸੇਵਾ ਕੀਤੀ ਹੈ, ਉਨ੍ਹਾਂ ਸਾਰਿਆਂ ਦੇ ਘਰ ਦੌਲਤ ਨਾਲ ਭਰੇ ਹੋਏ ਦਿਸਦੇ ਹਨ।
Those who have served Thee, there seems wealth and self-confidence in all there homes.
सेव करी तुमरी तिन के सभ ही ग्रिह देखीअत द्रब भरो सो ॥
ਯਾਕਲਮੈਸਭਕਾਲਕ੍ਰਿਪਾਨਕੇਭਾਰੀਭੁਜਾਨਕੋਭਾਰੀਭਰੋਸੋ॥੯੨॥
ਇਸ ਕਲਿਯੁਗ ਵਿਚ (ਮੈਨੂੰ) (ਮਹਾ) ਕਾਲ ਦੀ ਕ੍ਰਿਪਾਨ ਅਤੇ ਭਾਰੀਆਂ ਭੁਜਾਵਾਂ ਦਾ ਵੱਡਾ ਭਰੋਸਾ ਹੈ ॥੯੨॥
In this Iron age, the supreme trust is only for KAL, Who is the Sword-incarnate and hath mighty arms.92.
या कल मै सभ काल क्रिपान के भारी भुजान को भारी भरोसो ॥९२॥
ਸੁੰਭਨਿਸੁੰਭਸੇਕੋਟਨਿਸਾਚਰਜਾਹਿਛਿਨੇਕਬਿਖੈਹਨਿਡਾਰੇ॥
ਜਿਸ ਨੇ ਸ਼ੁੰਭ-ਨਿਸ਼ੁੰਭ ਵਰਗੇ ਕਰੋੜਾਂ ਰਾਖਸ਼ ਛਿਣ ਭਰ ਵਿਚ ਨਸ਼ਟ ਕਰ ਦਿੱਤੇ ਹਨ;
He, who hath destroyed millions of demons like Sumbh and Nisumbh in and instant.
सुंभ निसुंभ से कोट निसाचर जाहि छिनेक बिखै हनि डारे ॥
ਧੂਮਰਲੋਚਨਚੰਡਅਉਮੁੰਡਸੇਮਾਹਿਖਸੇਪਲਬੀਚਨਿਵਾਰੇ॥
ਧੂਮ੍ਰਲੋਚਨ, ਚੰਡ ਮੁੰਡ ਅਤੇ ਮਹਿਖਾਸੁਰ ਵਰਗੇ (ਦੈਂਤ) ਪਲ ਵਿਚ ਹੀ ਖ਼ਤਮ ਕਰ ਦਿੱਤੇ ਹਨ;
Who hath annihilated in and instant the demons like Dhumarlochan, Chand, Mund and Mahishasura.
धूमर लोचन चंड अउ मुंड से माहिख से पल बीच निवारे ॥
ਚਾਮਰਸੇਰਣਿਚਿਛਰਸੇਰਕਤਿਛਣਸੇਝਟਦੈਝਝਕਾਰੇ॥
ਚਾਮਰ, ਚਿੱਛਰ, ਲਾਲ ਅੱਖਾਂ ਵਾਲੇ ਦੈਂਤ ਯੁੱਧ-ਭੂਮੀ ਵਿਚ ਜਲਦੀ ਹੀ ਝਾੜ ਸੁਟੇ ਹਨ;
Who hath immediately thrashed and thrown down far away the demons like Chamar, Ranchichchhar and Rakat Beej.
चामर से रणि चिछर से रकतिछण से झट दै झझकारे ॥
ਐਸੋਸੁਸਾਹਿਬੁਪਾਇਕਹਾਪਰਵਾਹਰਹੀਇਹਦਾਸਤਿਹਾਰੇ॥੯੩॥
ਅਜਿਹੇ ਮਾਲਕ ਨੂੰ ਪ੍ਰਾਪਤ ਕਰ ਕੇ ਤੁਹਾਡੇ ਇਸ ਦਾਸ ਨੂੰ ਕਾਹਦੀ ਪਰਵਾਹ ਰਹੀ ਹੈ ॥੯੩॥
On realizing the Lord like Thee, this servant of yours doth not care for anyone else.93.
ऐसो सु साहिबु पाइ कहा परवाह रही इह दास तिहारे ॥९३॥
ਮੁੰਡਹੁਸੇਮਧੁਕੀਟਭਸੇਮੁਰਸੇਅਘਸੇਜਿਨਿਕੋਟਿਦਲੇਹੈ॥
ਮੁੰਡ ਵਰਗੇ, ਮਧੁ-ਕੈਟਭ ਜਿਹੇ, ਮੁਰ ਅਤੇ ਅਘ ਵਰਗੇ ਕਰੋੜਾਂ (ਦੈਂਤ) ਜਿਸ ਨੇ ਮਾਰ ਦਿੱਤੇ ਹਨ,
He, Who hath mashed millions of demons like Mundakasura, Madhu, Kaitabh, Murs and Aghasura.
मुंडहु से मधु कीटभ से मुर से अघ से जिनि कोटि दले है ॥
ਓਟਿਕਰੀਕਬਹੂੰਨਜਿਨੈਰਣਿਚੋਟਪਰੀਪਗਦ੍ਵੈਨਟਲੇਹੈ॥
ਜਿਸ ਨੇ ਯੁੱਧ ਵਿਚ ਕਦੀ (ਵੈਰੀ ਦੇ ਪ੍ਰਹਾਰ ਤੋਂ ਬਚਣ ਲਈ) ਓਟ ਨਹੀਂ ਲਈ ਅਤੇ ਜੋ (ਸ਼ਸਤ੍ਰ ਦੀ) ਚੋਟ ਲਗਣ ਤੇ ਯੁੱਧ ਵਿਚ ਦੋ ਕਦਮ ਵੀ ਹਿਲਣ ਵਾਲਾ ਨਹੀਂ ਹੈ,
And such heroes who never asked anyone for support in the battlefield and had never turned back even two feet.
ओटि करी कबहूं न जिनै रणि चोट परी पग द्वै न टले है ॥
ਸਿੰਧੁਬਿਖੈਜੇਨਬੂਡੇਨਿਸਾਚਰਪਾਵਕਬਾਣਬਹੇਨਜਲੇਹੈ॥
ਜੋ ਦੈਂਤ ਸਮੁੰਦਰ ਵਿਚ ਡੁਬ ਨਹੀਂ ਸਕੇ ਅਤੇ ਅਗਨ-ਬਾਣ ਚਲਣ ਤੇ ਵੀ ਸੜ ਨਹੀਂ ਸਕੇ,
And such demons, who could not be drowned even in the sea and there was no impact on them of the fireshafts.
सिंधु बिखै जे न बूडे निसाचर पावक बाण बहे न जले है ॥
ਤੇਅਸਿਤੋਰਿਬਿਲੋਕਿਅਲੋਕਸੁਲਾਜਕੋਛਾਡਕੈਭਾਜਿਚਲੇਹੈ॥੯੪॥
ਉਹ ਵੀ ਤੇਰੀ ਅਲੌਕਿਕ ਤਲਵਾਰ ਨੂੰ ਵੇਖ ਕੇ ਲੱਜਾ ਨੂੰ ਤਿਆਗ ਕੇ ਭਜ ਗਏ ਹਨ ॥੯੪॥
On seeing Thy Sword and forsaking their shyness, they are fleeing away.94.
ते असि तोरि बिलोकि अलोक सु लाज को छाड कै भाजि चले है ॥९४॥
ਰਾਵਣਸੇਮਹਿਰਾਵਣਸੇਘਟਕਾਨਹੁਸੇਪਲਬੀਚਪਛਾਰੇ॥
ਰਾਵਣ, ਮਹਿਰਾਵਣ ਅਤੇ ਕੁੰਭਕਰਨ ਵਰਗੇ (ਜਿਸ ਨੇ) ਪਲ ਭਰ ਵਿਚ ਮਾਰ ਦਿੱਤੇ;
Thou hast destroyed in and instant the warriors like Ravana, Kumbhkarna and Ghatksura.
रावण से महिरावण से घटकानहु से पल बीच पछारे ॥
ਬਾਰਦਨਾਦਅਕੰਪਨਸੇਜਗਜੰਗਜੁਰੈਜਿਨਸਿਉਜਮਹਾਰੇ॥
ਮੇਘਨਾਦ ਅਤੇ ਅਕੰਪਨ ਵਰਗੇ ਯੋਧੇ, ਜਿਨ੍ਹਾਂ ਨਾਲ ਜਗਤ ਵਿਚ ਯੁੱਧ ਕਰ ਕੇ ਯਮ ਵੀ ਹਾਰ ਜਾਂਦਾ ਹੈ,
And like Meghnad, who could defeat even Yama in the war..
बारद नाद अकंपन से जग जंग जुरै जिन सिउ जम हारे ॥
ਕੁੰਭਅਕੁੰਭਸੇਜੀਤਸਭੈਜਗਿਸਾਤਹੂੰਸਿੰਧਹਥਿਆਰਪਖਾਰੇ॥
ਕੁੰਭ ਅਤੇ ਅਕੁੰਭ ਵਰਗੇ (ਯੋਧੇ ਜਿਨ੍ਹਾਂ ਨੇ) ਸਾਰੇ ਸੰਸਾਰ ਨੂੰ ਜਿਤ ਕੇ ਸੱਤਾਂ ਸਮੁੰਦਰਾਂ ਵਿਚ ਆਪਣੇ ਹਥਿਆਰ ਸਾਫ਼ ਕੀਤੇ ਸਨ,
And the demons like Kumbh and Akumbh, who conquering all, washed away the blood from their weapons in seven seas, etc.
कुंभ अकुंभ से जीत सभै जगि सातहूं सिंध हथिआर पखारे ॥
ਜੇਜੇਹੁਤੇਅਕਟੇਬਿਕਟੇਸੁਕਟੇਕਰਿਕਾਲਕ੍ਰਿਪਾਨਕੇਮਾਰੇ॥੯੫॥
(ਇਹ ਤੇ) ਅਜਿਹੇ ਹੋਰ ਆਕੜਖਾਨ ਅਤੇ ਕਠੋਰ (ਦੈਂਤ) ਕਾਲ ਦੀ ਕ੍ਰਿਪਾਨ ਨਾਲ ਕਟ ਕੇ ਮਾਰੇ ਗਏ ॥੯੫॥
All of them died with the terrible sword of the mighty KAL.95.
जे जे हुते अकटे बिकटे सु कटे करि काल क्रिपान के मारे ॥९५॥
ਜੋਕਹੂੰਕਾਲਤੇਭਾਜਕੇਬਾਚੀਅਤਤੋਕਿਹਕੁੰਟਕਹੋਭਜਿਜਈਯੈ॥
ਜੇ ਕਾਲ ਤੋਂ ਭਜ ਕੇ ਕਿਤੇ ਬਚਿਆ ਜਾ ਸਕਦਾ ਹੋਵੇ, ਤਾਂ (ਦਸੋ) ਕਿਹੜੀ ਦਿਸ਼ਾ ਨੂੰ ਭਜ ਕੇ ਚਲੇ ਜਾਈਐ।
If one tries to flee and escape from KAL, then tell in which direction shall he flee?
जो कहूं काल ते भाज के बाचीअत तो किह कुंट कहो भजि जईयै ॥
ਆਗੇਹੂੰਕਾਲਧਰੇਅਸਿਗਾਜਤਛਾਜਤਹੈਜਿਹਤੇਨਸਿਅਈਯੈ॥
(ਜਿਧਰ ਜਾਈਏ ਉਧਰ) ਅਗੇ ਹੀ ਕਾਲ ਤਲਵਾਰ ਧਾਰੇ ਗੱਜਦਾ ਹੋਇਆ ਸੋਭ ਰਿਹਾ ਹੈ ਜਿਸ ਕਰ ਕੇ (ਵਾਪਸ) ਭਜ ਆਈਦਾ ਹੈ।
Wherever one may go, even there he will perceive the well-seated thundering sword of KAL.
आगे हूं काल धरे असि गाजत छाजत है जिह ते नसि अईयै ॥
ਐਸੇਨਕੈਗਯੋਕੋਈਸੁਦਾਵਰੇਜਾਹਿਉਪਾਵਸੋਘਾਵਬਚਈਐ॥
ਕੋਈ ਵੀ ਅਜਿਹਾ ਦਾਉ ਦਸ ਨਹੀਂ ਸਕਿਆ ਜਿਸ ਦੇ ਉਪਾ ਨਾਲ (ਕਾਲ ਦੀ) ਚੋਟ ਤੋਂ ਬਚ ਸਕੀਏ।
None hath been able to tell uptil now the measure, which, may be adopted to save himself from the blow of KAL.
ऐसे न कै गयो कोई सु दाव रे जाहि उपाव सो घाव बचईऐ ॥
ਜਾਤੇਨਛੁਟੀਐਮੁੜਕਹੂੰਹਸਿਤਾਕੀਨਕਿਉਸਰਣਾਗਤਿਜਈਯੈ॥੯੬॥
ਹੇ ਮੂਰਖ! ਜਿਸ ਤੋਂ ਕਿਸੇ ਤਰ੍ਹਾਂ ਛੁਟਿਆ ਨਹੀਂ ਜਾ ਸਕਦਾ, ਉਸ ਦੀ ਸ਼ਰਨ ਵਿਚ ਖੁਸ਼ੀ ਖੁਸ਼ੀ ਕਿਉਂ ਨਾ ਜਾਇਆ ਜਾਏ ॥੯੬॥
O foolish mind! The one from whom Thou cannot escape in any manner, why doth thee not go under His Refuge.96.
जा ते न छुटीऐ मुड़ कहूं हसि ता की न किउ सरणागति जईयै ॥९६॥
ਕ੍ਰਿਸਨਅਉਬਿਸਨੁਜਪੇਤੁਹਿਕੋਟਿਕਰਾਮਰਹੀਮਭਲੀਬਿਧਿਧਿਆਯੋ॥
(ਹੇ ਜਿਗਿਆਸੂ!) ਤੂੰ ਕ੍ਰਿਸ਼ਨ ਅਤੇ ਵਿਸ਼ਣੂ ਆਦਿ ਕਰੋੜਾਂ (ਦੇਵਤਿਆਂ ਨੂੰ) ਜਪਿਆ ਹੈ ਅਤੇ ਰਾਮ ਤੇ ਰਹੀਮ ਨੂੰ ਚੰਗੀ ਤਰ੍ਹਾਂ ਧਿਆਇਆ ਹੈ,
Thou hast meditated on millions of Krishnas, Vishnus, Ramas and Rahims.
क्रिसन अउ बिसनु जपे तुहि कोटिक राम रहीम भली बिधि धिआयो ॥
ਬ੍ਰਹਮਜਪਿਓਅਰੁਸੰਭੁਥਪਿਓਤਹਿਤੇਤੁਹਿਕੋਕਿਨਹੂੰਨਬਚਾਯੋ॥
(ਤੂੰ) ਬ੍ਰਹਮਾ ਨੂੰ ਜਪਿਆ ਹੈ, ਅਤੇ ਸ਼ਿਵ ਦੀ ਆਰਾਧਨਾ ਕੀਤੀ ਹੈ ਤਾਂ ਵੀ ਤੈਨੂੰ ਕਿਸੇ ਨੇ ਵੀ ਨਹੀਂ ਬਚਾਇਆ।
Thou hast recited the name of Brahma and established Shivalingam, even then none could save thee.
ब्रहम जपिओ अरु संभु थपिओ तहि ते तुहि को किनहूं न बचायो ॥
ਕੋਟਿਕਰੀਤਪਸਾਦਿਨਕੋਟਿਕਕਾਹੂਨਕੌਡੀਕੋਕਾਮਕਢਾਯੋ॥
(ਤੂੰ) ਕਰੋੜਾਂ (ਇਸ਼ਟ-ਦੇਵਾਂ ਦੀ) ਕਰੋੜਾਂ ਦਿਨ ਤਪਸਿਆ ਕੀਤੀ, ਪਰ ਕਿਸ ਨੇ ਵੀ (ਤੇਰਾ) ਕੌਡੀ ਦਾ ਕੰਮ ਵੀ ਨਹੀਂ ਕਢਾਇਆ।
Thou hast observed millions of austerities for millions of days, but thou couldst not be recompensed even for the value of a couldst not be recompensed even for the value of a cowrie.
कोटि करी तपसा दिन कोटिक काहू न कौडी को काम कढायो ॥
ਕਾਮਕਾਮੰਤ੍ਰਕਸੀਰੇਕੇਕਾਮਨਕਾਲਕੋਘਾਉਕਿਨਹੂੰਨਬਚਾਯੋ॥੯੭॥
ਕਾਮਨਾ-ਭਰਿਆ ਮੰਤ੍ਰ ਦੰਮੜੀ ਦੇ ਮੁੱਲ ਦਾ ਨਹੀਂ, (ਕਿਉਂਕਿ) ਕਿਸੇ ਨੇ ਵੀ ਕਾਲ ਦੀ ਚੋਟ ਤੋਂ ਬਚਾਉਣਾ ਨਹੀਂ ਹੈ ॥੯੭॥
The Mantra recited for fulfillment of worldly desires doth not even bring the least gain and none of such Mantras can’t save from the blow of KAL.97.
काम का मंत्र कसीरे के काम न काल को घाउ किनहूं न बचायो ॥९७॥
ਕਾਹੇਕੋਕੂਰਕਰੇਤਪਸਾਇਨਕੀਕੋਊਕੌਡੀਕੇਕਾਮਨਐਹੈ॥
ਇਨ੍ਹਾਂ ਦੀ ਕੂੜੀ ਤਪਸਿਆ ਕਿਸ ਲਈ ਕਰਦਾ ਹੈਂ; (ਇਨ੍ਹਾਂ ਵਿਚੋਂ) ਕੋਈ ਕੌਡੀ ਦੇ ਕੰਮ ਵੀ ਨਹੀਂ ਆਉਣ ਵਾਲਾ।
Why doth thou indulge in false austerities, because they will not bring in gain of even one cowrie.
काहे को कूर करे तपसा इन की कोऊ कौडी के काम न ऐहै ॥
ਤੋਹਿਬਚਾਇਸਕੈਕਹੁਕੈਸੇਕੈਆਪਨਘਾਵਬਚਾਇਨਐਹੈ॥
(ਉਹ) ਤੈਨੂੰ ਭਲਾ ਕਿਵੇਂ ਬਚਾ ਸਕੇਗਾ, ਜੋ ਆਪਣੇ ਆਪ ਨੂੰ (ਕਾਲ ਦੀ) ਚੋਟ ਤੋਂ ਨਹੀਂ ਬਚਾ ਸਕਦਾ।
The cannot save themselves form the blow (of KAL), how can they protect thee?
तोहि बचाइ सकै कहु कैसे कै आपन घाव बचाइ न ऐहै ॥
ਕੋਪਕਰਾਲਕੀਪਾਵਕਕੁੰਡਮੈਆਪਿਟੰਗਿਓਤਿਮਤੋਹਿਟੰਗੈਹੈ॥
ਗੁੱਸੇ ਨਾਲ ਭਿਆਨਕ ਹੋਏ (ਕਾਲ ਦੇ) ਅਗਨੀ-ਕੁੰਡ ਵਿਚ (ਇਹ ਸਾਰੇ) ਆਪ ਟੰਗੇ ਹੋਏ ਹਨ, ਤੈਨੂੰ ਵੀ ਉਸੇ ਤਰ੍ਹਾਂ ਟੰਗਵਾ ਦੇਣਗੇ।
They are all hanging in the blazing fire of anger, therefore they will cause thy hanging similarly.
कोप कराल की पावक कुंड मै आपि टंगिओ तिम तोहि टंगै है ॥
ਚੇਤਰੇਚੇਤਅਜੋਜੀਅਮੈਜੜਕਾਲਕ੍ਰਿਪਾਬਿਨੁਕਾਮਨਐਹੈ॥੯੮॥
ਹੇ ਮੂਰਖ! ਹੋਸ਼ ਕਰ ਅਤੇ ਹੁਣ ਵੀ ਦਿਲ ਵਿਚ ਸਮਝ ਲੈ ਕਿ ਕਾਲ ਦੀ ਕ੍ਰਿਪਾ ਤੋਂ ਬਿਨਾ (ਹੋਰ ਕੋਈ ਉਪਾ ਵੀ) ਕੰਮ ਆਉਣ ਵਾਲਾ ਨਹੀਂ ਹੈ ॥੯੮॥
O fool! Ruminate now in thy mind; none will be of any use to thee except the grace of KAL.98.
चेत रे चेत अजो जीअ मै जड़ काल क्रिपा बिनु काम न ऐहै ॥९८॥
ਤਾਹਿਪਛਾਨਤਹੈਨਮਹਾਪਸੁਜਾਕੋਪ੍ਰਤਾਪੁਤਿਹੂੰਪੁਰਮਾਹੀ॥
ਹੇ ਮਹਾ ਪਸ਼ੂ! ਉਸ ਨੂੰ (ਤੂੰ) ਨਹੀਂ ਪਛਾਣਦਾ ਜਿਸ ਦਾ ਪ੍ਰਤਾਪ ਤਿੰਨਾਂ ਲੋਕਾਂ ਵਿਚ ਵਿਆਪਤ ਹੈ।
O foolish beast! Thou doth not recognize Him, Whose Glory hath spread over all the three worlds.
ताहि पछानत है न महा पसु जा को प्रतापु तिहूं पुर माही ॥
ਪੂਜਤਹੈਪਰਮੇਸਰਕੈਜਿਹਕੈਪਰਸੈਪਰਲੋਕਪਰਾਹੀ॥
(ਤੂੰ ਉਨ੍ਹਾਂ ਨੂੰ) ਪਰਮੇਸ਼ਵਰ ਕਰ ਕੇ ਪੂਜਦਾ ਹੈਂ, ਜਿਨ੍ਹਾਂ ਨੂੰ ਛੋਹਣ ਨਾਲ (ਭਾਵ ਪੂਜਣ ਨਾਲ) ਪਰਲੋਕ ਤੋਂ ਹੋਰ ਵੀ ਦੂਰ ਹੋ ਜਾਵੇਂਗਾ।
Thou worshippest those as God, by whose touch thou shalt be driven far away from the next world.
पूजत है परमेसर कै जिह कै परसै परलोक पराही ॥
ਪਾਪਕਰੋਪਰਮਾਰਥਕੈਜਿਹਪਾਪਨਤੇਅਤਿਪਾਪਲਜਾਈ॥
(ਤੂੰ) ਪਰਮਾਰਥ ਸਮਝ ਕੇ ਜੋ ਪਾਪ ਕਰਦਾ ਹੈਂ, ਉਨ੍ਹਾਂ (ਘੋਰ) ਪਾਪਾਂ ਨੂੰ ਵੇਖ ਕੇ ਅਤਿ ਰੂਪ ਵਾਲੇ ਪਾਪ ਵੀ ਲੱਜਾ ਜਾਂਦੇ ਹਨ।
Thou art committing such sins in th name of parmarath (the subtle truth) that by committing them the Great sins may feel shy.
पाप करो परमारथ कै जिह पापन ते अति पाप लजाई ॥
ਪਾਇਪਰੋਪਰਮੇਸਰਕੇਜੜਪਾਹਨਮੈਪਰਮੇਸਰਨਾਹੀ॥੯੯॥
ਹੇ ਮੂਰਖ! (ਤੂੰ) ਪਰਮੇਸ਼ਵਰ ਦੇ ਪੈਰੀਂ ਪੈ, (ਇਨ੍ਹਾਂ ਪੱਥਰਾਂ ਦੇ ਪੈਰੀਂ ਨਾ ਪੈ ਕਿਉਂਕਿ) ਪੱਥਰਾਂ ਵਿਚ ਪਰਮੇਸ਼ਵਰ ਨਹੀਂ ਹੈ ॥੯੯॥
O fool! Fall at the feet of Lord-God, the Lord is not within the stone-idols.99.
पाइ परो परमेसर के जड़ पाहन मै परमेसर नाही ॥९९॥
ਮੋਨਭਜੇਨਹੀਮਾਨਤਜੇਨਹੀਭੇਖਸਜੇਨਹੀਮੂੰਡਮੁੰਡਾਏ॥
(ਉਸ ਨੂੰ) ਮੌਨ ਰੂਪ ਵਿਚ ਭਜਣ ਨਾਲ, ਮਾਣ (ਹੰਕਾਰ) ਛੱਡਣ ਨਾਲ, ਭੇਖ ਧਾਰਨ ਕਰਨ ਨਾਲ ਅਤੇ ਸਿਰ ਮੂੰਹ ਮੁਨਾਉਣ ਨਾਲ (ਪ੍ਰਾਪਤ) ਨਹੀਂ ਕੀਤਾ ਜਾ ਸਕਦਾ।
The Lord cannot be realized by observing silence, by forsaking pride, by adopting guises and by shaving the head.
मोन भजे नही मान तजे नही भेख सजे नही मूंड मुंडाए ॥
ਕੰਠਿਨਕੰਠੀਕਠੋਰਧਰੈਨਹੀਸੀਸਜਟਾਨਕੇਜੂਟਸੁਹਾਏ॥
ਗਲ ਵਿਚ ਕੰਠੀ ਧਾਰਨ ਕਰਨ ਨਾਲ, ਕਠੋਰ ਤਪਸਿਆ ਕਰਨ ਨਾਲ ਅਤੇ ਸਿਰ ਉਤੇ ਜਟਾਵਾਂ ਦਾ ਜੂੜਾ ਬਣਾਉਣ ਨਾਲ (ਉਸ ਨੂੰ) ਨਹੀਂ (ਮਿਲਿਆ ਜਾ ਸਕਦਾ)।
He cannot be realized by wearing Kanthi (a short necklace of small beads of different kinds made of wood or seeds worn by mendicants or ascetics) for severe austerities or Thy making a knot of matted hair on the head.
कंठि न कंठी कठोर धरै नही सीस जटान के जूट सुहाए ॥
ਸਾਚੁਕਹੋਸੁਨਿਲੈਚਿਤੁਦੈਬਿਨੁਦੀਨਦਿਆਲਕੀਸਾਮਸਿਧਾਏ॥
ਸੱਚ ਕਹਿੰਦਾ ਹਾਂ, ਚਿਤ ਦੇ ਕੇ ਸੁਣ ਲਵੋ ਕਿ ਬਿਨਾ ਦੀਨ-ਦਿਆਲ ਦੀ ਸ਼ਰਨ ਗਏ (ਕਿਸੇ ਹੋਰ ਉਪਾ ਰਾਹੀਂ ਗਤਿ ਨਹੀਂ ਹੁੰਦੀ)।
Listen attentively, I speak Turth, Thou shalt not achieve the target without going under the Refuge of the LORD, Who is ever Merciful to the lowly.
साचु कहो सुनि लै चितु दै बिनु दीन दिआल की साम सिधाए ॥
ਪ੍ਰੀਤਿਕਰੇਪ੍ਰਭੁਪਾਯਤਹੈਕਿਰਪਾਲਨਭੀਜਤਲਾਂਡਕਟਾਏ॥੧੦੦॥
ਪ੍ਰੀਤ ਕਰਨ ਨਾਲ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ। ਸੁੰਨਤ ਆਦਿ ਕਰਾਉਣ ਨਾਲ ਪਰਮਾਤਮਾ ਪ੍ਰਸੰਨ ਨਹੀਂ ਹੁੰਦਾ ॥੧੦੦॥
God can only be realized with LOVE, He is not pleased by circumcision.100.
प्रीति करे प्रभु पायत है किरपाल न भीजत लांड कटाए ॥१००॥
ਕਾਗਦਦੀਪਸਭੈਕਰਿਕੈਅਰਸਾਤਸਮੁੰਦ੍ਰਨਕੀਮਸੁਕੈਹੋ॥
ਸਾਰੇ ਦੀਪਾਂ ਨੂੰ ਕਾਗਜ਼ ਬਣਾ ਕੇ ਅਤੇ ਸੱਤਾਂ ਸਮੁੰਦਰਾਂ ਦੀ ਸਿਆਹੀ ਬਣਾ ਲਈਏ,
If all the continents are transformed into paper and all the seven seas into ink
कागद दीप सभै करि कै अर सात समुंद्रन की मसु कैहो ॥
ਕਾਟਿਬਨਾਸਪਤੀਸਿਗਰੀਲਿਖਬੇਹੂੰਕੇਲੇਖਨਕਾਜਿਬਨੈਹੋ॥
ਸਾਰੀ ਬਨਸਪਤੀ ਨੂੰ ਕਟ ਕੇ ਲਿਖਣ ਲਈ ਲੇਖਣ ਸਾਮਗ੍ਰੀ (ਕਲਮਾਂ) ਬਣਾ ਲਈਏ;
By chopping all the vegetation the pen may be made for the sake of writing
काटि बनासपती सिगरी लिखबे हूं के लेखन काजि बनैहो ॥
ਸਾਰਸੁਤੀਬਕਤਾਕਰਿਕੈਜੁਗਕੋਟਿਗਨੇਸਕੈਹਾਥਿਲਿਖੈਹੋ॥
ਸਰਸਵਤੀ ਦੇਵੀ ਖੁਦ ਬੋਲਣ ਵਾਲੀ ਹੋਵੇ ਅਤੇ ਕਰੋੜਾਂ ਯੁਗਾਂ ਤਕ ਗਣੇਸ਼ ਦੇ ਹੱਥੀਂ (ਉਪਮਾ) ਲਿਖਵਾਈ ਜਾਏ
If the goddess Saraswati be made the speaker (of eulogies) and Ganesha be there to write with hands for millions of ages
सारसुती बकता करि कै जुग कोटि गनेस कै हाथि लिखैहो ॥
ਕਾਲਕ੍ਰਿਪਾਨਬਿਨਾਬਿਨਤੀਨਤਊਤੁਮਕੋਪ੍ਰਭਨੈਕੁਰਿਝੈਹੋ॥੧੦੧॥
(ਪਰ) ਕਾਲ ਦੀ ਕ੍ਰਿਪਾ ਤੋਂ ਬਿਨਾ, ਹੇ ਪ੍ਰਭੂ! ਕੋਈ ਵੀ ਬੇਨਤੀ ਤੈਨੂੰ ਥੋੜਾ ਜਿੰਨਾ ਵੀ ਰਿਝਾ ਨਹੀਂ ਸਕਦੀ ॥੧੦੧॥
Even then, O God! O sword-incannate KAL! Without supplication, none can make Thee pleased even a little.101.
काल क्रिपान बिना बिनती न तऊ तुम को प्रभ नैकु रिझैहो ॥१०१॥
ਇਤਿਸ੍ਰੀਬਚਿਤ੍ਰਨਾਟਕਗ੍ਰੰਥੇਸ੍ਰੀਕਾਲਜੀਕੀਉਸਤਤਿਪ੍ਰਿਥਮਧਿਆਇਸੰਪੂਰਨੰਸਤੁਸੁਭਮਸਤੁ॥੧॥੧੦੧॥
ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਸ੍ਰੀ ਕਾਲ ਜੀ ਕੀ ਉਸਤਤਿ ਨਾਂ ਵਾਲਾ ਪਹਿਲਾ ਅਧਿਆਇ ਸੰਪੂਰਨ ਹੁੰਦਾ ਹੈ ਸਭ ਸ਼ੁਭ ਹੈ ॥੧॥੧੦੧॥
Here ends the First Chapter of BACHITTAR NATAK entitled The Eulogy of Sri KAL.’1.
इति स्री बचित्र नाटक ग्रंथे स्री काल जी की उसतति प्रिथम धिआइ संपूरनं सतु सुभम सतु ॥१॥१०१॥
GURBANI.WORLD