ਰਸਾਵਲਛੰਦ॥
ਰਸਾਵਲ ਛੰਦ:
RASAAVAL STANZA
रसावल छंद ॥
ਜਸੰਵਾਲਧਾਏ॥
ਜਸਵਾਲ (ਦਾ ਰਾਜਾ ਕੇਸਰੀ ਚੰਦ)
जसंवाल धाए ॥
ਤੁਰੰਗੰਨਚਾਏ॥
ਘੋੜਾ ਨਚਾਉਂਦਾ ਹੋਇਆ ਅਗੇ ਵਧਿਆ।
The Raja of Jaswal rushed forward on the galloping horse.
तुरंगं नचाए ॥
ਲਯੋਘੇਰਿਹੁਸੈਨੀ॥
(ਉਸ ਨੇ) ਹੁਸੈਨੀ ਨੂੰ ਘੇਰ ਲਿਆ
लयो घेरि हुसैनी ॥
ਹਨ੍ਯੋਸਾਂਗਪੈਨੀ॥੩੩॥
ਅਤੇ ਤਿਖੀ ਬਰਛੀ ਦਾ ਵਾਰ ਕੀਤਾ ॥੩੩॥
He surrounded Hussain and struck his sharp lance at him.33.
हन्यो सांग पैनी ॥३३॥
ਤਿਨੂਬਾਣਬਾਹੇ॥
ਹੁਸੈਨੀ ਨੇ (ਅਗੋਂ) ਤੀਰ ਚਲਾਏ
तिनू बाण बाहे ॥
ਬਡੇਸੈਨਗਾਹੇ॥
ਅਤੇ ਬਹੁਤ ਸੈਨਾ ਲਿਤਾੜ ਦਿੱਤੀ।
He (Hussaini) discharged arrow and destroyed much of the army.
बडे सैन गाहे ॥
ਜਿਸੈਅੰਗਿਲਾਗ੍ਯੋ॥
(ਤੀਰ) ਜਿਸ ਦੇ ਸ਼ਰੀਰ ਵਿਚ ਲਗਦਾ ਹੈ,
जिसै अंगि लाग्यो ॥
ਤਿਸੇਪ੍ਰਾਣਤ੍ਯਾਗ੍ਯੋ॥੩੪॥
ਉਸੇ ਦੇ ਪ੍ਰਾਣ ਨਿਕਲ ਜਾਂਦੇ ਹਨ ॥੩੪॥
He, who is struck by the arrow on his chest, he breathes his last.34.
तिसे प्राण त्याग्यो ॥३४॥
ਜਬੈਘਾਵਲਾਗ੍ਯੋ॥
(ਜਿਸ ਕਿਸੇ ਨੂੰ) ਜਦੋਂ ਜ਼ਖਮ ਲਗਦਾ ਹੈ
जबै घाव लाग्यो ॥
ਤਬੈਕੋਪਜਾਗ੍ਯੋ॥
ਤਾਂ (ਉਸ ਦਾ) ਕ੍ਰੋਧ ਭੜਕ ਪੈਂਦਾ ਹੈ।
Whenever one is wounded, he gets highly infuriated.
तबै कोप जाग्यो ॥
ਸੰਭਾਰੀਕਮਾਣੰ॥
(ਉਹ ਫਿਰ) ਕਮਾਨ ਸੰਭਾਲ ਕੇ
संभारी कमाणं ॥
ਹਣੇਬੀਰਬਾਣੰ॥੩੫॥
ਸੂਰਮਿਆਂ ਨੂੰ ਬਾਣਾਂ ਨਾਲ ਮਾਰੀ ਜਾਂਦਾ ਹੈ ॥੩੫॥
Then, holding his bow, he kills the warriors with arrows. 35.
हणे बीर बाणं ॥३५॥
ਚਹੂੰਓਰਢੂਕੇ॥
(ਸੂਰਮੇ) ਚੌਹਾਂ ਪਾਸਿਆਂ ਤੋਂ ਅਗੇ ਢੁਕਦੇ ਹਨ
चहूं ओर ढूके ॥
ਮੁਖੰਮਾਰਕੂਕੇ॥
ਅਤੇ ਮੂੰਹ ਤੋਂ ਮਾਰੋ-ਮਾਰੋ ਪੁਕਾਰਦੇ ਹਨ।
The warriors advance from all the four sides and shout “kill, kill”.
मुखं मार कूके ॥
ਨ੍ਰਿਭੈਸਸਤ੍ਰਬਾਹੈ॥
(ਉਹ) ਨਿਰਭੈ ਹੋ ਕੇ ਸ਼ਸਤ੍ਰ ਚਲਾਉਂਦੇ ਹਨ
न्रिभै ससत्र बाहै ॥
ਦੋਊਜੀਤਚਾਹੈ॥੩੬॥
ਅਤੇ ਦੋਵੇਂ (ਆਪਣੀ ਆਪਣੀ) ਜਿਤ ਪ੍ਰਾਪਤ ਕਰਨ ਦੇ ਚਾਹਵਾਨ ਹੁੰਦੇ ਹਨ ॥੩੬॥
They strike their weapons fearlessly, both the sides wish for their victory.36.
दोऊ जीत चाहै ॥३६॥
ਰਿਸੇਖਾਨਜਾਦੇ॥
ਪਠਾਣ ਸੈਨਿਕ ਕ੍ਰੋਧਿਤ ਹੋ ਗਏ।
रिसे खानजादे ॥
ਮਹਾਮਦਮਾਦੇ॥
ਹੈਂਕੜ ਨਾਲ ਹੰਕਾਰੇ ਗਏ।
The sons of Khans, in great ire and puffed up with great ego,
महा मद मादे ॥
ਮਹਾਬਾਣਬਰਖੇ॥
ਤੀਰਾਂ ਦੀ ਬਰਖਾ ਹੋਣ ਲਗੀ।
महा बाण बरखे ॥
ਸਭੇਸੂਰਹਰਖੇ॥੩੭॥
ਸਾਰੇ ਸੂਰਮੇ ਪ੍ਰਸੰਨ ਹੋ ਗਏ ॥੩੭॥
Shower the rain of arrows all the warriors are filled with anger.37.
सभे सूर हरखे ॥३७॥
ਕਰੈਬਾਣਅਰਚਾ॥
(ਉਹ ਦ੍ਰਿਸ਼ ਅਜਿਹਾ ਸੀ) ਮਾਨੋ ਬਾਣ (ਸੁਗੰਧਿਤ ਪਦਾਰਥਾਂ ਦੀ) ਅਰਚਾ (ਛਿੜਕਾਉ) ਕਰ ਰਹੇ ਹੋਣ।
करै बाण अरचा ॥
ਧਨੁਰਬੇਦਚਰਚਾ॥
(ਧਨੁਸ਼ਾਂ ਦੀ ਟੰਕਾਰ ਨਾਲ) ਧਨੁਰ ਵੇਦ ਦਾ ਪਾਠ ਹੋ ਰਿਹਾ ਸੀ।
There is spattering of arrows (in worship) and the bows seem engaged in Vedic discussion.
धनुर बेद चरचा ॥
ਸੁਸਾਂਗੰਸਮ੍ਹਾਲੰ॥
ਉਸ ਥਾਂ ਤੇ (ਵੇਦ-ਪਾਠ ਦਾ)
सु सांगं सम्हालं ॥
ਕਰੈਤਉਨਠਾਮੰ॥੩੮॥
ਕੋਈ ਰੂਪਕ ਖੇਡਿਆ ਜਾ ਰਿਹਾ ਸੀ ॥੩੮॥
Wherever the warrior wants to strike the blow, he strikes it.38.
करै तउन ठामं ॥३८॥
ਬਲੀਬੀਰਰੁਝੇ॥
(ਉਸ ਕੰਮ ਵਿਚ) ਬਲਵਾਨ ਵੀਰ ਰੁਝੇ ਹੋਏ ਸਨ।
बली बीर रुझे ॥
ਸਮੁਹਸਸਤ੍ਰਜੁਝੇ॥
ਸਾਰੇ ਸ਼ਸਤ੍ਰਾਂ ਨਾਲ ਜੂਝ ਰਹੇ ਸਨ।
The brave fighters are busy in this task they are engaged in war with all their wepons.
समुह ससत्र जुझे ॥
ਲਗੈਧੀਰਧਕੈ॥
ਧੀਰਜਵਾਨ (ਸੂਰਮਿਆਂ) ਦੇ ਧਕੇ ਵਜ ਰਹੇ ਸਨ
लगै धीर धकै ॥
ਕ੍ਰਿਪਾਣੰਝਨਕੈ॥੩੯॥
ਅਤੇ ਕ੍ਰਿਪਾਨਾਂ ਛਣਕ ਰਹੀਆਂ ਸਨ ॥੩੯॥
The warriors, with the quality of forbearance, are knocking forcefully and their swords are clattering.39.
क्रिपाणं झनकै ॥३९॥
ਕੜਕੈਕਮਾਣੰ॥
ਕਮਾਨਾਂ ਕੜਕਦੀਆਂ ਸਨ।
कड़कै कमाणं ॥
ਝਣਕੈਕ੍ਰਿਪਾਣੰ॥
ਕ੍ਰਿਪਾਨਾਂ ਛਣਕਦੀਆਂ ਸਨ।
The bows crackle and the swords clatter.
झणकै क्रिपाणं ॥
ਕੜਕਾਰਛੁਟੈ॥
ਕੜਾਕ ਕੜਾਕ (ਤੀਰ) ਚਲਦੇ ਸਨ।
कड़कार छुटै ॥
ਝਣੰਕਾਰਉਠੈ॥੪੦॥
(ਹਰ ਪਾਸੇ) ਝਣਕਾਰ (ਦਾ ਨਾਦ) ਪੈਦਾ ਹੋ ਰਿਹਾ ਸੀ ॥੪੦॥
The arrows, when discharged, produce knocking sound, and the weapons when struck, produce jingling sound.40.
झणंकार उठै ॥४०॥
ਹਠੀਸਸਤ੍ਰਝਾਰੇ॥
ਹਠੀ (ਸੂਰਮੇ) ਸ਼ਸਤ੍ਰਾਂ ਦਾ ਵਾਰ ਕਰਦੇ ਸਨ।
हठी ससत्र झारे ॥
ਨਸੰਕਾਬਿਚਾਰੇ॥
(ਮਨ ਵਿਚ) ਕੋਈ ਸ਼ੰਕਾ ਨਹੀਂ ਵਿਚਾਰਦੇ ਸਨ।
The warriors are striking their weapons, they do not think of the impending death.
न संका बिचारे ॥
ਕਰੇਤੀਰਮਾਰੰ॥
ਤੀਰ (ਇਤਨੇ ਅਧਿਕ) ਚਲਾਏ ਜਾ ਰਹੇ ਸਨ
करे तीर मारं ॥
ਫਿਰੈਲੋਹਧਾਰੰ॥੪੧॥
ਮਾਨੋ ਲੋਹੇ ਦੀ ਬਰਖਾ ਹੋ ਰਹੀ ਹੋਵੇ ॥੪੧॥
The arrows are being discharged and the swords are being struck. 41.
फिरै लोह धारं ॥४१॥
ਨਦੀਸ੍ਰੋਣਪੂਰੰ॥
ਨਦੀ ਲਹੂ ਨਾਲ ਪੂਰੀ ਗਈ ਹੈ।
नदी स्रोण पूरं ॥
ਫਿਰੈਗੈਣਿਹੂਰੰ॥
ਆਕਾਸ਼ ਵਿਚ ਹੂਰਾਂ ਵਿਚਰ ਰਹੀਆਂ ਹਨ।
The stream of bloods is full, the houris (the heavenly damsels) are moving in the sky.
फिरै गैणि हूरं ॥
ਉਭੇਖੇਤਪਾਲੰ॥
ਦੋਹਾਂ ਪਾਸਿਆਂ ਤੋਂ ਮੁੱਖੀ ਸੂਰਮੇ
उभे खेत पालं ॥
ਬਕੇਬਿਕਰਾਲੰ॥੪੨॥
ਭਿਆਨਕ ਆਵਾਜ਼ਾਂ ਕਢ ਰਹੇ ਹਨ ॥੪੨॥
On both sides, the warriors utter dreadful shouts.42.
बके बिकरालं ॥४२॥
GURBANI.WORLD