ਚੌਪਈ॥
ਚੌਪਈ:
CHAUPAI
चौपई ॥
ਜੇਜੇਬਾਦਿਕਰਤਹੰਕਾਰਾ॥
ਜੋ ਜੋ ਹੰਕਾਰ-ਵਸ ਹੋ ਕੇ ਵਾਦ-ਵਿਵਾਦ ਕਰਦੇ ਹਨ,
जे जे बादि करत हंकारा ॥
ਤਿਨਤੇਭਿੰਨਰਹਤਕਰਤਾਰਾ॥
ਉਨ੍ਹਾਂ ਤੋਂ ਪਰਮਾਤਮਾ (ਹਮੇਸ਼ਾਂ) ਵਖ ਰਹਿੰਦਾ ਹੈ।
Those who quarrel in ego, they are far removed from the Lord.
तिन ते भिंन रहत करतारा ॥
ਬੇਦਕਤੇਬਬਿਖੈਹਰਿਨਾਹੀ॥
ਵੇਦਾਂ ਕਤੇਬਾਂ ਵਿਚ ਪਰਮਾਤਮਾ ਨਹੀਂ ਹੈ।
बेद कतेब बिखै हरि नाही ॥
ਜਾਨਲੇਹੁਹਰਿਜਨਮਨਮਾਹੀ॥੬੧॥
(ਇਸ ਤੱਥ ਨੂੰ) ਹਰਿ-ਜਨ ਆਪਣੇ ਮਨ ਵਿਚ ਚੰਗੀ ਤਰ੍ਹਾਂ ਜਾਣ ਲੈਣ ॥੬੧॥
O men of God! Understand this that the Lord doth not reside in Vedas and katebs. 61.
जान लेहु हरि जन मन माही ॥६१॥
ਆਂਖਮੂੰਦਿਕੋਊਡਿੰਭਦਿਖਾਵੈ॥
ਜੇ ਕੋਈ ਅੱਖਾਂ ਬੰਦ ਕਰ ਕੇ ਪਾਖੰਡ ਕਰਦਾ ਹੈ,
आंख मूंदि कोऊ डिंभ दिखावै ॥
ਆਂਧਰਕੀਪਦਵੀਕਹਪਾਵੈ॥
ਤਾਂ ਉਹ ਅੰਨ੍ਹਿਆਂ ਦਾ ਪਦ ਪ੍ਰਾਪਤ ਕਰਦਾ ਹੈ।
He, who exhibits heresy in closing his eyes, attains the state of blindness.
आंधर की पदवी कह पावै ॥
ਆਂਖਿਮੀਚਮਗੁਸੂਝਿਨਜਾਈ॥
ਅੱਖਾਂ ਮੀਟਣ ਨਾਲ (ਜਦ) ਰਸਤਾ ਹੀ ਨਹੀਂ ਦਿਸਦਾ
आंखि मीच मगु सूझि न जाई ॥
ਤਾਹਿਅਨੰਤਮਿਲੈਕਿਮਭਾਈ॥੬੨॥
ਤਾਂ ਹੇ ਭਾਈ! ਉਸ ਨੂੰ ਪਰਮਾਤਮਾ ਕਿਵੇਂ ਮਿਲੇਗਾ ॥੬੨॥
By closing the eyes one cannot know the path, how can then, O brother! He meet the Infinite Lord?62.
ताहि अनंत मिलै किम भाई ॥६२॥
ਬਹੁਬਿਸਥਾਰਕਹਲਉਕੋਈਕਹੈ॥
ਬਹੁਤ ਵਿਸਤਾਰ ਨਾਲ ਕੋਈ ਕਿਥੋਂ ਤਕ ਕਹੇ
बहु बिसथार कह लउ कोई कहै ॥
ਸਮਝਤਬਾਤਿਥਕਤਿਹੁਐਰਹੈ॥
(ਕਿਉਂਕਿ) (ਅਧਿਆਤਮਿਕ ਭੇਦ ਦੀ) ਗੱਲ ਸਮਝਣ ਤਕ (ਸਾਧਕ) ਥਕ ਜਾਂਦਾ ਹੈ।
To what extent, the details be given? When one understands, he feels tired.
समझत बाति थकति हुऐ रहै ॥
ਰਸਨਾਧਰੈਕਈਜੋਕੋਟਾ॥
ਜੇ ਕੋਈ ਕਰੋੜਾਂ ਜੀਭਾਂ ਧਾਰਨ ਕਰ ਲਏ,
रसना धरै कई जो कोटा ॥
ਤਦਪਿਗਨਤਤਿਹਪਰਤਸੁਤੋਟਾ॥੬੩॥
ਤਾਂ ਵੀ (ਉਸ ਦੇ ਨਾਮਾਂ ਅਥਵਾ ਗੁਣਾਂ ਦੀ) ਗਿਣਤੀ ਕਰਦਿਆਂ, ਘਾਟ ਹੀ ਮਹਿਸੂਸ ਹੋਵੇਗੀ ॥੬੩॥
If one is blessed with millions of tongues, even then he feels them short in number, (while singing the Praises of the Lord)63.
तदपि गनत तिह परत सु तोटा ॥६३॥
GURBANI.WORLD