GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਬਚਿਤ੍ਰ ਨਾਟਕ - ਗੁਰੂ ਗੋਬਿੰਦ ਸਿੰਘ ਜੀ
ਅੰਗ 47
Display Settings
Translations
ਚੌਪਈ
ਚੌਪਈ:
CHAUPAI
चौपई ॥
ਪ੍ਰਿਥਮਕਾਲਜਬਕਰਾਪਸਾਰਾ
ਜਦੋਂ ਕਾਲ ਨੇ ਸਭ ਤੋਂ ਪਹਿਲਾਂ ਪ੍ਰਸਾਰ ਕੀਤਾ,
In the beginning when KAL created the world
प्रिथम काल जब करा पसारा ॥
ਓਅੰਕਾਰਤੇਸ੍ਰਿਸਟਿਉਪਾਰਾ
ਤਦੋਂ ਓਅੰਕਾਰ ਤੋਂ ਸ੍ਰਿਸ਼ਟੀ ਨੂੰ ਪੈਦਾ ਕੀਤਾ।
It was brought into being by Aumkara (the One Lord).
ओअंकार ते स्रिसटि उपारा ॥
ਕਾਲਸੈਨਪ੍ਰਥਮੈਭਇਓਭੂਪਾ
ਕਾਲ ਸੈਣ (ਨਾਂ ਦਾ) ਪਹਿਲਾ ਰਾਜਾ ਹੋਇਆ
Kal sain was the first king
कालसैन प्रथमै भइओ भूपा ॥
ਅਧਿਕਅਤੁਲਬਲਿਰੂਪਅਨੂਪਾ॥੧੦॥
ਜੋ ਅਧਿਕ ਬਲ ਵਾਲਾ, ਅਤੁੱਲ ਰੂਪ ਵਾਲਾ ਅਤੇ ਅਨੂਪਮ ਸੀ ॥੧੦॥
Who was of immeasurable strength and supreme beauty.10.
अधिक अतुल बलि रूप अनूपा ॥१०॥
ਕਾਲਕੇਤੁਦੂਸਰਭੂਅਭਇਓ
ਕਾਲ ਕੇਤ (ਨਾਂ ਦਾ) ਦੂਜਾ ਰਾਜਾ ਹੋਇਆ,
Kalket became the second king
कालकेतु दूसर भूअ भइओ ॥
ਕ੍ਰੂਰਬਰਸਤੀਸਰਜਗਿਠਯੋ
ਜਗਤ ਵਿਚ ਤੀਜਾ (ਰਾਜਾ) ਕ੍ਰੂਰ-ਬਰਸ ਪੈਦਾ ਹੋਇਆ।
And Kurabaras, the third.
क्रूरबरस तीसर जगि ठयो ॥
ਕਾਲਧੁਜਚਤੁਰਥਨ੍ਰਿਪਸੋਹੈ
ਕਾਲ ਧੁਜ ਚੌਥਾ ਰਾਜਾ ਸੁਸ਼ੋਭਿਤ ਹੋਇਆ
Kaldhuj was the fourth kin
कालधुज चतुरथ न्रिप सोहै ॥
ਜਿਹਤੇਭਯੋਜਗਤਸਭਕੋਹੈ॥੧੧॥
ਜਿਸ ਤੋਂ ਜਗਤ ਦਾ ਸਭ ਕੁਝ ਹੋਂਦ ਵਿਚ ਆਇਆ ॥੧੧॥
From whon the whole world originated. 11.
जिह ते भयो जगत सभ को है ॥११॥
ਸਹਸਰਾਛਜਾਕੋਸੁਭਸੋਹੈ
ਜਿਸ ਦੇ (ਸ਼ਰੀਰ ਉਤੇ) ਹਜ਼ਾਰ ਅੱਖਾਂ ਸ਼ੋਭਾ ਦਿੰਦੀਆਂ ਹਨ,
सहसराछ जा को सुभ सोहै ॥
ਸਹਸਪਾਦਜਾਕੇਤਨਿਮੋਹੈ
ਜਿਸ ਦੇ ਸ਼ਰੀਰ ਉਤੇ ਹਜ਼ਾਰ ਪੈਰ ਮੌਜੂਦ ਹਨ,
He had a thousand eyes and thousand feet.
सहस पाद जा के तनि मोहै ॥
ਸੇਖਨਾਗਪਰਸੋਇਬੋਕਰੈ
(ਜੋ) ਸ਼ੇਸ਼ਨਾਗ (ਦੀ ਸੇਜਾ) ਉਤੇ ਸੌਂਦਾ ਹੈ,
He slept on Sheshanaga
सेख नाग पर सोइबो करै ॥
ਜਗਤਿਹਸੇਖਸਾਇਉਚਰੈ॥੧੨॥
ਉਸਨੂੰ ਜਗਤ 'ਸੇਖ ਸਾਇ' (ਸ਼ੇਸ਼ਸ਼ਈ) ਕਹਿੰਦਾ ਹੈ ॥੧੨॥
Therefore he was called the master of Shesha.12.
जग तिह सेखसाइ उचरै ॥१२॥
ਏਕਸ੍ਰਵਣਤੇਮੈਲਨਿਕਾਰਾ
(ਉਸ ਨੇ) ਇਕ ਕੰਨ ਤੋਂ ਮੈਲ ਕੱਢੀ,
Out of the secretion from one of his ears
एक स्रवण ते मैल निकारा ॥
ਤਾਤੇਮਧੁਕੀਟਭਤਨਧਾਰਾ
ਉਸ ਤੋਂ ਮਧੁ ਅਤੇ ਕੈਟਭ ਨੇ ਸ਼ਰੀਰ ਧਾਰਨ ਕੀਤੇ।
Madhu and Kaitabh came into being.
ता ते मधु कीटभ तन धारा ॥
ਦੁਤੀਆਕਾਨਤੇਮੈਲਨਿਕਾਰੀ
ਉਸ ਨੇ ਦੂਜੇ ਕੰਨ ਵਿਚੋਂ ਮੈਲ ਕੱਢੀ,
And from the secretion of the other ear
दुतीआ कान ते मैल निकारी ॥
ਤਾਤੇਭਈਸ੍ਰਿਸਟਿਇਹਸਾਰੀ॥੧੩॥
ਉਸ ਤੋਂ ਇਹ ਸਾਰੀ ਸ੍ਰਿਸ਼ਟੀ ਬਣੀ ॥੧੩॥
The whole world materialized.13.
ता ते भई स्रिसटि इह सारी ॥१३॥
ਤਿਨਕੋਕਾਲਬਹੁਰਿਬਧਕਰਾ
ਫਿਰ ਕਾਲ ਨੇ ਉਨ੍ਹਾਂ (ਮਧੁ ਅਤੇ ਕੈਟਭ) ਦਾ ਵੱਧ ਕੀਤਾ।
After some period the Lord killed the demons (Madhu and Kaitabh).
तिन को काल बहुरि बध करा ॥
ਤਿਨਕੋਮੇਦਸਮੁੰਦਮੋਪਰਾ
ਉਨ੍ਹਾਂ ਦੀ ਮਿਝ (ਮੇਦ) ਸਮੁੰਦਰ ਵਿਚ ਡਿੱਗੀ,
Their marrow flowed into the ocean.
तिन को मेद समुंद मो परा ॥
ਚਿਕਨਤਾਸਜਲਪਰਤਿਰਰਹੀ
ਉਸ ਦੀ ਚਿਕਨਾਈ ਜਲ ਉਤੇ ਤਰਦੀ ਰਹੀ,
The greasy substance floated thereon because of that medital (marrow)
चिकन तास जल पर तिर रही ॥
ਮੇਧਾਨਾਮਤਬਹਿਤੇਕਹੀ॥੧੪॥
ਤਦ ਤੋਂ (ਧਰਤੀ ਦਾ) ਨਾਂ 'ਮੇਧਾ' ਕਿਹਾ ਜਾਣ ਲਗਿਆ ॥੧੪॥
The earth was called medha (or medani).14.
मेधा नाम तबहि ते कही ॥१४॥
ਸਾਧਕਰਮਜੇਪੁਰਖਕਮਾਵੈ
ਜੋ ਪੁਰਸ਼ ਭਲੇ ('ਸਾਧ') ਕਰਮ ਕਰਦਾ ਹੈ,
Because of virtuous actions
साध करम जे पुरख कमावै ॥
ਨਾਮਦੇਵਤਾਜਗਤਕਹਾਵੈ
ਉਹ ਦੇਵਤਾ ਨਾਂ ਨਾਲ ਜਾਣਿਆ ਜਾਂਦਾ ਹੈ।
A purusha (person) is known as devta (god)
नाम देवता जगत कहावै ॥
ਕੁਕ੍ਰਿਤਕਰਮਜੇਜਗਮੈਕਰਹੀ
ਜਿਹੜਾ ਸੰਸਾਰ ਵਿਚ ਮਾੜੇ ਕਰਮ ਕਰਦਾ ਹੈ,
And because of evil actions
कुक्रित करम जे जग मै करही ॥
ਨਾਮਅਸੁਰਤਿਨਕੋਸਭਧਰਹੀ॥੧੫॥
ਸਾਰੇ ਉਨ੍ਹਾਂ ਦਾ ਨਾਂ ਦੈਂਤ ('ਅਸੁਰ') ਰਖ ਦਿੰਦੇ ਹਨ ॥੧੫॥
He is known as asura (demon).15.
नाम असुर तिन को सभ धर ही ॥१५॥
ਬਹੁਬਿਸਥਾਰਕਹਲਗੈਬਖਾਨੀਅਤ
ਵਿਸਤਾਰ ਬਹੁਤ ਹੈ, ਕਿਥੋਂ ਤਕ ਬਖਾਨ ਕਰਾਂ
If everything is described in detail
बहु बिसथार कह लगै बखानीअत ॥
ਗ੍ਰੰਥਬਢਨਤੇਅਤਿਡਰੁਮਾਨੀਅਤ
(ਕਿਉਂਕਿ) ਗ੍ਰੰਥ ਦੇ ਵਧਣ ਦਾ ਬਹੁਤ ਡਰ ਲਗਦਾ ਹੈ।
It is feared that the description will become voluminous.
ग्रंथ बढन ते अति डरु मानीअत ॥
ਤਿਨਤੇਹੋਤਬਹੁਤਨ੍ਰਿਪਆਏ
ਉਨ੍ਹਾਂ ਤੋਂ (ਅਗੇ) ਬਹੁਤ ਰਾਜੇ ਹੋਏ
There were many kings after Kaldhuj
तिन ते होत बहुत न्रिप आए ॥
ਦਛਪ੍ਰਜਾਪਤਿਜਿਨਉਪਜਾਏ॥੧੬॥
ਜਿਨ੍ਹਾਂ ਨੇ ਦਕਸ਼ ਪ੍ਰਜਾਪਤੀ ਨੂੰ ਪੈਦਾ ਕੀਤਾ ॥੧੬॥
Like Daksha Prajapati etc. 16.
दछ प्रजापति जिन उपजाए ॥१६॥
ਦਸਸਹੰਸਤਿਹਿਗ੍ਰਿਹਭਈਕੰਨਿਆ
ਉਸ ਦੇ ਘਰ ਦਸ ਹਜ਼ਾਰ ਲੜਕੀਆਂ ਨੇ ਜਨਮ ਲਿਆ
Ten thousand daughters were born to them
दस सहंस तिहि ग्रिह भई कंनिआ ॥
ਜਿਹਸਮਾਨਕਹਲਗੈਅੰਨਿਆ
ਜਿਨ੍ਹਾਂ ਵਰਗੀ (ਸੁੰਦਰ) ਹੋਰ ਕੋਈ ਨਹੀਂ ਲਗਦੀ ਸੀ।
Whose beauty was not matched by others.
जिह समान कह लगै न अंनिआ ॥
ਕਾਲਕ੍ਰਿਆਐਸੀਤਹਭਈ
ਉਦੋਂ ਕਾਲ ਨੇ ਅਜਿਹੀ ਖੇਡ ਵਰਤਾਈ
In due course all these daughters
काल क्रिआ ऐसी तह भई ॥
ਤੇਸਭਬਿਆਹਨਰੇਸਨਦਈ॥੧੭॥
(ਕਿ ਉਸ ਨੇ) ਸਾਰੀਆਂ (ਲੜਕੀਆਂ) ਰਾਜਿਆਂ ਨੂੰ ਵਿਆਹ ਦਿੱਤੀਆਂ ॥੧੭॥
Were married with the kings.17.
ते सभ बिआह नरेसन दई ॥१७॥
GURBANI.WORLD
ਪਿਛਲਾ Share ਹੋਮ Save ਅਗਲਾ