ਚੌਪਈ॥
ਚੌਪਈ:
CHAUPAI
चौपई ॥
ਤਾਤੇਸੂਰਜਰੂਪਕੋਧਰਾ॥
ਉਨ੍ਹਾਂ (ਬੱਚਿਆਂ) ਵਿਚੋਂ ਕਿਸੇ ਨੇ ਸੂਰਜ ਦਾ ਰੂਪ ਧਾਰਨ ਕੀਤਾ
ता ते सूरज रूप को धरा ॥
ਜਾਤੇਬੰਸਪ੍ਰਚੁਰਰਵਿਕਰਾ॥
ਜਿਸ ਤੋਂ ਸੂਰਜ ਬੰਸ ਦਾ ਵਿਸਤਾਰ ਹੋਇਆ।
From that (Aditi), the sun was born, from whom Suraj Vansh (the Sun dynasty) originated.
जा ते बंस प्रचुर रवि करा ॥
ਜੌਤਿਨਕੇਕਹਿਨਾਮਸੁਨਾਊ॥
ਜੇ ਉਨ੍ਹਾਂ ਦੇ (ਬੰਸ਼ ਦੇ ਰਾਜਿਆਂ ਦੇ) ਨਾਂ ਸੁਣਾਵਾਂ
जौ तिन के कहि नाम सुनाऊ ॥
ਕਥਾਬਢਨਤੇਅਧਿਕਡਰਾਊ॥੧੯॥
ਤਾਂ ਕਥਾ ਦੇ ਵਧਣ ਦਾ ਬਹੁਤ ਡਰ ਲਗਦਾ ਹੈ ॥੧੯॥
If I describe the names of the kings of this of this clan, I fear a great extension of the story.19.
कथा बढन ते अधिक डराऊ ॥१९॥
ਤਿਨਕੇਬੰਸਬਿਖੈਰਘੁਭਯੋ॥
ਉਸ (ਸੂਰਜ) ਦੇ ਬੰਸ ਵਿਚ ਰਘੂ (ਨਾਂ ਦਾ ਰਾਜਾ) ਹੋਇਆ
तिन के बंस बिखै रघु भयो ॥
ਰਘੁਬੰਸਹਿਜਿਹਜਗਹਿਚਲਯੋ॥
ਜਿਸ ਤੋਂ ਜਗਤ ਵਿਚ ਰਘੂਬੰਸ ਚਲਿਆ।
In this clan, there was a king named Raghu, who was the originator of Raghuvansh (the clan of Raghu) in the world.
रघु बंसहि जिह जगहि चलयो ॥
ਤਾਤੇਪੁਤ੍ਰਹੋਤਭਯੋਅਜੁਬਰੁ॥
ਉਸਦਾ 'ਅਜ' ਨਾਂ ਦਾ ਸ੍ਰੇਸ਼ਠ ਪੁੱਤਰ ਪੈਦਾ ਹੋਇਆ
ता ते पुत्र होत भयो अजु बरु ॥
ਮਹਾਰਥੀਅਰੁਮਹਾਧਨੁਰਧਰ॥੨੦॥
ਜੋ ਮਹਾਰਥੀ ਅਤੇ ਮਹਾਨ ਧਨੁਸ਼ਧਾਰੀ ਸੀ ॥੨੦॥
He had a great son Aja, a mighty warrior and superb archer.20.
महारथी अरु महा धनुरधर ॥२०॥
ਜਬਤਿਨਭੇਸਜੋਗਕੋਲਯੋ॥
ਜਦੋਂ ਉਸ ਨੇ ਯੋਗ ਦਾ ਭੇਖ ਲਿਆ
जब तिन भेस जोग को लयो ॥
ਰਾਜਪਾਟਦਸਰਥਕੋਦਯੋ॥
ਤਾਂ ਰਾਜ-ਪਾਟ (ਆਪਣੇ ਪੁੱਤਰ) ਦਸ਼ਰਥ ਨੂੰ ਸੌਂਪ ਦਿੱਤਾ।
When he renounced the world as a Yogi, he passed on his kingdom to his son Dastratha.
राज पाट दसरथ को दयो ॥
ਹੋਤਭਯੋਵਹਿਮਹਾਧੁਨੁਰਧਰ॥
ਉਹ ਵੀ ਮਹਾਨ ਧਨੁਸ਼ਧਾਰੀ ਸੀ,
होत भयो वहि महा धुनुरधर ॥
ਤੀਨਤ੍ਰਿਆਨਬਰਾਜਿਹਰੁਚਿਕਰ॥੨੧॥
ਉਸ ਨੇ ਆਪਣੀ ਖੁਸ਼ੀ ਨਾਲ ਤਿੰਨ ਇਸਤਰੀਆਂ ਨਾਲ ਵਿਆਹ ਕੀਤਾ ॥੨੧॥
Who had been a great archer and had married three wives with pleasure.21.
तीन त्रिआन बरा जिह रुचि कर ॥२१॥
ਪ੍ਰਿਥਮਜਯੋਤਿਹਰਾਮੁਕੁਮਾਰਾ॥
ਪਹਿਲੀ (ਰਾਣੀ ਕੌਸ਼ਲਿਆ) ਨੇ ਰਾਮ ਨਾਂ ਦੇ ਕੁਮਾਰ ਨੂੰ ਜਨਮ ਦਿੱਤਾ।
प्रिथम जयो तिह रामु कुमारा ॥
ਭਰਥਲਛਮਨਸਤ੍ਰਬਿਦਾਰਾ॥
(ਬਾਕੀ ਦੋ ਰਾਣੀਆਂ ਕੈਕਈ ਅਤੇ ਸੁਮਿਤ੍ਰਾ ਨੇ) ਭਰਤ, ਲੱਛਮਣ ਅਤੇ ਸ਼ਤਰੂਘਨ (ਨੂੰ ਜਨਮ ਦਿੱਤਾ)।
The eldest one gave birth to Rama, the others gave birth to Bharat, Lakshman and Shatrughan.
भरथ लछमन सत्र बिदारा ॥
ਬਹੁਤਕਾਲਤਿਨਰਾਜਕਮਾਯੋ॥
ਉਨ੍ਹਾਂ ਨੇ ਬਹੁਤ ਚਿਰ ਤਕ ਰਾਜ ਕਮਾਇਆ,
बहुत काल तिन राज कमायो ॥
ਕਾਲਪਾਇਸੁਰਪੁਰਹਿਸਿਧਾਯੋ॥੨੨॥
(ਪਰ) ਸਮਾਂ ਆਉਣ ਤੇ ਦੇਵਲੋਕ ਨੂੰ ਚਲੇ ਗਏ ॥੨੨॥
They ruled over their kingdom for a long time, after which they left for their heavenly abode.22.
काल पाइ सुर पुरहि सिधायो ॥२२॥
ਸੀਅਸੁਤਬਹੁਰਿਭਏਦੁਇਰਾਜਾ॥
ਫਿਰ ਸੀਤਾ ਦੇ ਦੋਵੇਂ ਪੁੱਤਰ (ਲਵ ਅਤੇ ਕੁਸ਼) ਰਾਜਾ ਬਣੇ
सीअ सुत बहुरि भए दुइ राजा ॥
ਰਾਜਪਾਟਉਨਹੀਕਉਛਾਜਾ॥
ਅਤੇ ਰਾਜ-ਪਾਟ ਉਨ੍ਹਾਂ ਨੂੰ ਬਹੁਤ ਫਬਿਆ।
After that the two sons of Sita (and Rama) became the kings.
राज पाट उन ही कउ छाजा ॥
ਮਦ੍ਰਦੇਸਏਸ੍ਵਰਜਾਬਰੀਜਬ॥
ਜਦੋਂ ਉਨ੍ਹਾਂ ਨੇ ਮਦ੍ਰ ਦੇਸ਼ (ਪੰਜਾਬ) ਦੀਆਂ ਰਾਜਕੁਮਾਰੀਆਂ ਵਿਆਹੀਆਂ
मद्र देस एस्वरजा बरी जब ॥
ਭਾਂਤਿਭਾਂਤਿਕੇਜਗਕੀਏਤਬ॥੨੩॥
ਤਾਂ ਭਾਂਤ ਭਾਂਤ ਦੇ ਯੱਗ ਕੀਤੇ ॥੨੩॥
They married the Punjabi princesses and performed various types of sacrifices.23.
भांति भांति के जग कीए तब ॥२३॥
ਤਹੀਤਿਨੈਬਾਧੇਦੁਇਪੁਰਵਾ॥
ਉਥੇ (ਪੰਜਾਬ ਵਿਚ) ਉਨ੍ਹਾਂ ਨੇ ਦੋ ਨਗਰ ਵਸਾਏ
तही तिनै बाधे दुइ पुरवा ॥
ਏਕਕਸੂਰਦੁਤੀਯਲਹੁਰਵਾ॥
(ਜਿਨ੍ਹਾਂ ਵਿਚੋਂ) ਇਕ ਦਾ ਨਾਂ ਕਸੂਰ ਅਤੇ ਦੂਜੇ ਦਾ ਨਾਂ ਲਾਹੌਰ (ਲਵਪੁਰਾ-ਲਹੁਰਵਾ) ਪਿਆ।
There they founded two cities, the one Kasur and the other Lahore.
एक कसूर दुतीय लहुरवा ॥
ਅਧਕਪੁਰੀਤੇਦੋਊਬਿਰਾਜੀ॥
ਉਹ ਦੋਵੇਂ ਨਗਰ ਬਹੁਤ ਸ਼ੋਭਾਸ਼ਾਲੀ ਸਨ
अधक पुरी ते दोऊ बिराजी ॥
ਨਿਰਖਿਲੰਕਅਮਰਾਵਤਿਲਾਜੀ॥੨੪॥
(ਜਿਨ੍ਹਾਂ ਨੂੰ) ਵੇਖ ਕੇ ਲੰਕਾ ਅਤੇ ਅਮਰਾਵਤੀ (ਇੰਦਰਪੁਰੀ) ਵੀ ਲਜਾਂਦੀਆਂ ਸਨ ॥੨੪॥
Both the cities surpassed in beauty to that of Lanka and Amravati. 24.
निरखि लंक अमरावति लाजी ॥२४॥
ਬਹੁਤਕਾਲਤਿਨਰਾਜੁਕਮਾਯੋ॥
ਉਨ੍ਹਾਂ ਦੋਹਾਂ ਨੇ ਬਹੁਤ ਸਮੇਂ ਤਕ ਰਾਜ ਕੀਤਾ,
बहुत काल तिन राजु कमायो ॥
ਜਾਲਕਾਲਤੇਅੰਤਿਫਸਾਯੋ॥
(ਪਰ) ਅੰਤ ਵਿਚ ਕਾਲ ਨੇ (ਉਨ੍ਹਾਂ ਨੂੰ ਆਪਣੇ) ਜਾਲ ਵਿਚ ਫਸਾ ਲਿਆ।
For a long time, both the brothers ruled over their kingdom and ultimately they were bound down by the noose of death.
जाल काल ते अंति फसायो ॥
ਤਿਨਕੇਪੁਤ੍ਰਪੌਤ੍ਰਜੇਵਏ॥
ਉਨ੍ਹਾਂ ਦੇ ਜੋ ਪੁੱਤਰ ਪੋਤਰੇ ਹੋਏ,
तिन के पुत्र पौत्र जे वए ॥
ਰਾਜਕਰਤਇਹਜਗਕੋਭਏ॥੨੫॥
ਉਹ ਵੀ ਇਸ ਜਗਤ ਵਿਚ ਰਾਜ ਕਰਦੇ ਰਹੇ ॥੨੫॥
After them their sons and grandson ruled over the world.25.
राज करत इह जग को भए ॥२५॥
ਕਹਾਲਗੇਤੇਬਰਨਸੁਨਾਊਂ॥
ਕਿਥੋਂ ਤਕ (ਉਨ੍ਹਾਂ ਦੇ ਹਾਲ ਦਾ) ਵਰਣਨ ਕਰ ਕੇ ਸੁਣਾਵਾਂ,
कहा लगे ते बरन सुनाऊं ॥
ਤਿਨਕੇਨਾਮਨਸੰਖਿਆਪਾਊਂ॥
ਉਨ੍ਹਾਂ ਦੇ ਨਾਂਵਾਂ ਦੀ ਗਿਣਤੀ ਹੀ ਨਹੀਂ ਹੋ ਸਕਦੀ।
They were innumerable, therefore it is difficult to describe all.
तिन के नाम न संखिआ पाऊं ॥
ਹੋਤਚਹੂੰਜੁਗਮੈਜੇਆਏ॥
ਚੌਹਾਂ ਯੁਗਾਂ ਵਿਚ ਜੋ (ਰਾਜੇ ਹੁੰਦੇ) ਆਏ,
होत चहूं जुग मै जे आए ॥
ਤਿਨਕੇਨਾਮਨਜਾਤਗਨਾਏ॥੨੬॥
ਉਨ੍ਹਾਂ ਦੇ ਨਾਂ ਗਿਣਾਏ ਨਹੀਂ ਜਾ ਸਕਦੇ ॥੨੬॥
It is not possible to count the names of all those who ruled over their kingdoms in all the four ages.26.
तिन के नाम न जात गनाए ॥२६॥
ਜੇਅਬਤਵਕਿਰਪਾਬਲਪਾਊਂ॥
ਜੇ ਹੁਣ ਤੇਰੀ ਕ੍ਰਿਪਾ ਨਾਲ ਬਲ ਪ੍ਰਾਪਤ ਕਰਾਂ
जे अब तव किरपा बल पाऊं ॥
ਨਾਮਜਥਾਮਤਿਭਾਖਿਸੁਨਾਊਂ॥
(ਤਾਂ ਉਨ੍ਹਾਂ ਦੇ) ਨਾਂ ਯਥਾ-ਬੁੱਧੀ ਆਖ ਸੁਣਾਵਾਂ।
If now you shower your grace upon me, I shall describe (a few) names, as I know them.
नाम जथामति भाखि सुनाऊं ॥
ਕਾਲਕੇਤਅਰੁਕਾਲਰਾਇਭਨਿ॥
ਕਾਲ ਕੇਤੁ ਅਤੇ ਕਾਲ ਰਾਇ (ਦੇ ਨਾਂ) ਲੈਂਦਾ ਹਾਂ
कालकेत अरु कालराइ भनि ॥
ਜਿਨਕੇਭਏਪੁਤ੍ਰਘਰਿਅਨਗਨ॥੨੭॥
ਜਿਨ੍ਹਾਂ ਦੇ ਘਰ ਅਣਗਿਣਤ ਪੁੱਤਰ ਪੈਦਾ ਹੋਏ ॥੨੭॥
Kalket and Kal Rai had innumerable descendants.27.
जिन के भए पुत्र घरि अनगन ॥२७॥
ਕਾਲਕੇਤਭਯੋਬਲੀਅਪਾਰਾ॥
ਕਾਲ ਕੇਤੁ ਬਹੁਤ ਬਲਵਾਨ ਹੋਇਆ
कालकेत भयो बली अपारा ॥
ਕਾਲਰਾਇਜਿਨਿਨਗਰਨਿਕਾਰਾ॥
ਜਿਸ ਨੇ ਕਾਲ ਰਾਇ ਨੂੰ ਨਗਰ ਤੋਂ ਕਢ ਦਿੱਤਾ।
Kalket was a mighty warrior, who drove out Kal Rai from his city.
कालराइ जिनि नगर निकारा ॥
ਭਾਜਿਸਨੌਢਦੇਸਿਤੇਗਏ॥
ਉਥੋਂ ਉਹ ਭਜ ਕੇ ਸਨੌਢ ਦੇਸ਼ ਨੂੰ ਚਲਿਆ ਗਿਆ
भाजि सनौढ देसि ते गए ॥
ਤਹੀਭੂਪਜਾਬਿਆਹਤਭਏ॥੨੮॥
ਅਤੇ ਉਥੋਂ ਦੀ ਰਾਜ-ਕੁਮਾਰੀ ਨਾਲ (ਉਸ ਦਾ) ਵਿਆਹ ਹੋਇਆ ॥੨੮॥
Kal Rai settled in the country named Sanaudh and married the king’s daughter.28.
तही भूपजा बिआहत भए ॥२८॥
ਤਿਹਤੇਪੁਤ੍ਰਭਯੋਜੋਧਾਮਾ॥
ਉਸ (ਰਾਜ ਕੁਮਾਰੀ) ਤੋਂ ਘਰ ਵਿਚ ਜੋ ਪੁੱਤਰ ਪੈਦਾ ਹੋਇਆ,
तिह ते पुत्र भयो जो धामा ॥
ਸੋਢੀਰਾਇਧਰਾਤਿਹਿਨਾਮਾ॥
ਉਸ ਦਾ ਨਾਂ ਸੋਢੀ ਰਾਇ ਰਖਿਆ।
A son was born to him, who was named Sodhi Rai.
सोढी राइ धरा तिहि नामा ॥
ਬੰਸਸਨੌਢਤਦਿਨਤੇਥੀਆ॥
ਉਸ ਦਿਨ ਤੋਂ ਸਨੌਢ ਬੰਸ ਚਲਿਆ
बंस सनौढ तदिन ते थीआ ॥
ਪਰਮਪਵਿਤ੍ਰਪੁਰਖਜੂਕੀਆ॥੨੯॥
(ਜੋ) ਪਰਮ ਪਵਿਤਰ ਪੁਰਸ਼ (ਪਰਮਾਤਮਾ) ਨੇ ਸਾਜਿਆ ਸੀ ॥੨੯॥
Sodhi Rai was the founder of Sanaudh dynasty by the Will of the Supreme Purusha.29.
परम पवित्र पुरख जू कीआ ॥२९॥
ਤਾਤੇਪੁਤ੍ਰਪੌਤ੍ਰਹੁਇਆਇ॥
ਉਸ (ਸੋਢੀ ਰਾਇ) ਤੋਂ ਜੋ ਪੁੱਤਰ ਪੋਤਰੇ ਹੁੰਦੇ ਆਏ,
ता ते पुत्र पौत्र हुइ आइ ॥
ਤੇਸੋਢੀਸਭਜਗਤਿਕਹਾਏ॥
ਉਹ (ਸਭ) ਜਗਤ ਵਿਚ ਸੋਢੀ ਅਖਵਾਏ।
His sons and grandsons were called sodhis.
ते सोढी सभ जगति कहाए ॥
ਜਗਮੈਅਧਿਕਸੁਭਏਪ੍ਰਸਿਧਾ॥
ਜਗਤ ਵਿਚ ਉਹ ਬਹੁਤ ਪ੍ਰਸਿੱਧ ਹੋ ਗਏ
जग मै अधिक सु भए प्रसिधा ॥
ਦਿਨਦਿਨਤਿਨਕੇਧਨਕੀਬ੍ਰਿਧਾ॥੩੦॥
ਅਤੇ ਉਨ੍ਹਾਂ ਦੇ ਘਰ (ਦਿਨੋ ਦਿਨ) ਧਨ ਦਾ ਵਾਧਾ ਹੁੰਦਾ ਰਿਹਾ ॥੩੦॥
They became very famous in the world and gradually prospered in wealth.30.
दिन दिन तिन के धन की ब्रिधा ॥३०॥
ਰਾਜਕਰਤਭਏਬਿਬਿਧਪ੍ਰਕਾਰਾ॥
(ਉਨ੍ਹਾਂ ਨੇ) ਅਨੇਕ ਤਰ੍ਹਾਂ ਨਾਲ ਰਾਜ ਕੀਤਾ
राज करत भए बिबिध प्रकारा ॥
ਦੇਸਦੇਸਕੇਜੀਤਨ੍ਰਿਪਾਰਾ॥
ਅਤੇ ਦੇਸ਼-ਦੇਸ਼ਾਂਤਰਾਂ ਦੇ ਰਾਜੇ ਜਿੱਤ ਲਏ।
They ruled over the country in various ways and subdued kings of many countries.
देस देस के जीत न्रिपारा ॥
ਜਹਾਤਹਾਤਿਹਧਰਮਚਲਾਯੋ॥
ਜਿਥੇ ਕਿਥੇ ਉਨ੍ਹਾਂ ਨੇ ਧਰਮ ਦਾ ਵਿਸਤਾਰ ਕੀਤਾ
जहा तहा तिह धरम चलायो ॥
ਅਤ੍ਰਪਤ੍ਰਕਹਸੀਸਿਢੁਰਾਯੋ॥੩੧॥
ਅਤੇ ਸਿਰ ਉਤੇ ਛਤ੍ਰ ਝੁਲਵਾਇਆ ॥੩੧॥
They extended their Dharma everywhere and had the royal canopy over their head.31.
अत्र पत्र कह सीसि ढुरायो ॥३१॥
ਰਾਜਸੂਅਬਹੁਬਾਰਨਕੀਏ॥
(ਉਨ੍ਹਾਂ ਨੇ) ਬਹੁਤ ਵਾਰ ਰਾਜਸੂਯ ਯੱਗ ਕੀਤੇ
राजसूअ बहु बारन कीए ॥
ਜੀਤਿਜੀਤਿਦੇਸੇਸ੍ਵਰਲੀਏ॥
ਅਤੇ ਦੇਸ਼ਾਂ ਦੇ ਸੁਆਮੀਆਂ (ਰਾਜਿਆਂ) ਨੂੰ ਜਿੱਤ ਲਿਆ।
They performed Rajasu sacrifice several times declaring themselves as supreme rulers, after conquering kings of various countries.
जीति जीति देसेस्वर लीए ॥
ਬਾਜਮੇਧਬਹੁਬਾਰਨਕਰੇ॥
(ਉਨ੍ਹਾਂ ਨੇ) ਬਹੁਤ ਵਾਰ ਅਸ਼੍ਵਮੇਧ ਯੱਗ ਵੀ ਕੀਤੇ
बाज मेध बहु बारन करे ॥
ਸਕਲਕਲੂਖਨਿਜਕੁਲਕੇਹਰੇ॥੩੨॥
ਅਤੇ ਆਪਣੀ ਕੁਲ ਦੇ ਸਾਰੇ ਪਾਪ ਨਸ਼ਟ ਕਰ ਦਿੱਤੇ ॥੩੨॥
They performed Bajmedh-sacrifice (horse—sacrifice) several times, clearing their dynasty of all the blemishes.32.
सकल कलूख निज कुल के हरे ॥३२॥
ਬਹੁਤਬੰਸਮੈਬਢੋਬਿਖਾਧਾ॥
ਫਿਰ (ਉਨ੍ਹਾਂ ਦੀ) ਬੰਸ ਵਿਚ ਝਗੜਾ ਬਹੁਤ ਵਧ ਗਿਆ
बहुत बंस मै बढो बिखाधा ॥
ਮੇਟਨਸਕਾਕੋਊਤਿਹਸਾਧਾ॥
ਜਿਸ ਨੂੰ ਕੋਈ ਵੀ ਭਲਾ ਪੁਰਸ਼ ਮੇਟ ਨਾ ਸਕਿਆ।
After that there arose quarrels and differences within the dynasty, and none could set the things right.
मेट न सका कोऊ तिह साधा ॥
ਬਿਚਰੇਬੀਰਬਨੈਤੁਅਖੰਡਲ॥
ਬਾਂਕੇ ਵੀਰ ਯੋਧਿਆਂ ਦੇ ਸਮੂਹ ਫਿਰਨ ਲਗੇ
बिचरे बीर बनैतु अखंडल ॥
ਗਹਿਗਹਿਚਲੇਭਿਰਨਰਨਮੰਡਲ॥੩੩॥
ਅਤੇ ਸ਼ਸਤ੍ਰ ਫੜ ਫੜ ਕੇ ਯੁੱਧ-ਭੂਮੀ ਨੂੰ ਤੁਰ ਪਏ ॥੩੩॥
The great warriors and archers moved towards the battlefield for a fight.33.
गहि गहि चले भिरन रन मंडल ॥३३॥
ਧਨਅਰੁਭੂਮਿਪੁਰਾਤਨਬੈਰਾ॥
ਧਨ ਅਤੇ ਧਰਤੀ ਦਾ ਪੁਰਾਣਾ ਵੈਰ ਹੈ
धन अरु भूमि पुरातन बैरा ॥
ਜਿਨਕਾਮੂਆਕਰਤਿਜਗਘੇਰਾ॥
ਜਿਨ੍ਹਾਂ ਦਾ ਘੇਰਿਆ ਹੋਇਆ ਸਾਰਾ ਜਗਤ ਮਰ ਰਿਹਾ ਹੈ।
The world hath perished after quarrel on wealth and property from very olden times.
जिन का मूआ करति जग घेरा ॥
ਮੋਹਬਾਦਅਹੰਕਾਰਪਸਾਰਾ॥
ਮੋਹ ਅਤੇ ਹੰਕਾਰ ਹੀ (ਇਸ) ਝਗੜੇ ਦੇ ਪ੍ਰਸਾਰ (ਦੇ ਕਾਰਨ ਹਨ)
मोह बाद अहंकार पसारा ॥
ਕਾਮਕ੍ਰੋਧਜੀਤਾਜਗਸਾਰਾ॥੩੪॥
ਅਤੇ ਕਾਮ-ਕ੍ਰੋਧ ਨੇ ਸਾਰਾ ਜਗਤ ਜਿਤ ਲਿਆ ਹੈ ॥੩੪॥
The attachment, ego and infights spread widely and the world was conquered by lust and anger.34.
काम क्रोध जीता जग सारा ॥३४॥
GURBANI.WORLD