GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਬਚਿਤ੍ਰ ਨਾਟਕ - ਗੁਰੂ ਗੋਬਿੰਦ ਸਿੰਘ ਜੀ
ਅੰਗ 60
Display Settings
Translations
ਅਥਕਬਿਜਨਮਕਥਨੰ
ਹੁਣ ਕਵੀ ਦੇ ਜਨਮ ਦਾ ਕਥਨ:
HERE BEGINS THE DESCRIPTION OF THE BIRTH OF THE POET.
अथ कबि जनम कथनं ॥
ਚੌਪਈ
ਚੌਪਈ:
CHAUPAI
चौपई ॥
ਮੁਰਪਿਤਪੂਰਬਿਕਿਯਸਿਪਯਾਨਾ
ਮੇਰੇ ਪਿਤਾ (ਭਾਵ ਗੁਰੂ ਤੇਗ ਬਹਾਦੁਰ) ਨੇ ਪੂਰਬ ਵਲ ਜਾਣਾ ਕੀਤਾ
मुर पित पूरबि कियसि पयाना ॥
ਭਾਂਤਿਭਾਂਤਿਕੇਤੀਰਥਿਨ੍ਹਾਨਾ
ਅਤੇ ਭਿੰਨ ਭਿੰਨ ਤੀਰਥਾਂ ਉਤੇ ਇਸ਼ਨਾਨ ਕੀਤਾ।
My father proceeded towards the east and visited several places of pilgrimage.
भांति भांति के तीरथि न्हाना ॥
ਜਬਹੀਜਾਤਿਤ੍ਰਿਬੇਣੀਭਏ
ਜਦ ਉਹ ਤ੍ਰਿਵੇਣੀ (ਪ੍ਰਯਾਗ) ਪਹੁੰਚੇ,
जब ही जाति त्रिबेणी भए ॥
ਪੁੰਨਦਾਨਦਿਨਕਰਤਬਿਤਏ॥੧॥
(ਤਾਂ ਉਥੇ) ਪੁੰਨ-ਦਾਨ ਕਰਦਿਆਂ ਕਈ ਦਿਨ ਬਿਤਾ ਦਿੱਤੇ ॥੧॥
When he went to Triveni (Prayag), he passed his days in act of charity.1.
पुंन दान दिन करत बितए ॥१॥
ਤਹੀਪ੍ਰਕਾਸਹਮਾਰਾਭਯੋ
ਉਥੇ ਹੀ ਸਾਡਾ ਪ੍ਰਕਾਸ਼ ਹੋਇਆ (ਅਰਥਾਤ ਗਰਭ-ਸਥਿਤ ਹੋਏ)
तही प्रकास हमारा भयो ॥
ਪਟਨਾਸਹਰਬਿਖੈਭਵਲਯੋ
ਅਤੇ ਪਟਨਾ ਸ਼ਹਿਰ ਵਿਚ ਜਨਮ ਹੋਇਆ।
I was conceived there and took birth at Patna.
पटना सहर बिखै भव लयो ॥
ਮਦ੍ਰਦੇਸਹਮਕੋਲੇਆਏ
(ਪੂਰਬ ਤੋਂ) ਸਾਨੂੰ ਮਦ੍ਰ ਦੇਸ਼ (ਪੰਜਾਬ) ਵਿਚ ਲੈ ਆਏ
मद्र देस हम को ले आए ॥
ਭਾਂਤਿਭਾਂਤਿਦਾਈਅਨਦੁਲਰਾਏ॥੨॥
ਅਤੇ ਤਰ੍ਹਾਂ ਤਰ੍ਹਾਂ ਦਾਈਆਂ ਨੇ ਲਾਡ ਕਰਕੇ (ਵੱਡਾ ਕੀਤਾ) ॥੨॥
Whence I was brought to Madra Desh (Punjab), where I was caressed by various nurses.2
भांति भांति दाईअन दुलराए ॥२॥
ਕੀਨੀਅਨਿਕਭਾਂਤਿਤਨਰਛਾ
ਅਨੇਕ ਤਰ੍ਹਾਂ ਨਾਲ (ਮੇਰੇ) ਸ਼ਰੀਰ ਦੀ ਰਖਿਆ ਕੀਤੀ ਗਈ
कीनी अनिक भांति तन रछा ॥
ਦੀਨੀਭਾਂਤਿਭਾਂਤਿਕੀਸਿਛਾ
ਅਤੇ ਕਈ ਤਰ੍ਹਾਂ ਦੀ ਸਿਖਿਆ ਦਿੱਤੀ ਗਈ।
I was given physical protection in various ways and given various types of education.
दीनी भांति भांति की सिछा ॥
ਜਬਹਮਧਰਮਕਰਮਮੋਆਇ
ਜਦ ਅਸੀਂ ਧਰਮ ਕਰਮ (ਨੂੰ ਸਮਝਣ ਦੇ) ਯੋਗ ਹੋਏ
जब हम धरम करम मो आइ ॥
ਦੇਵਲੋਕਿਤਬਪਿਤਾਸਿਧਾਏ॥੩॥
ਤਾਂ ਪਿਤਾ ਜੀ ਦੇਵ-ਲੋਕ ਨੂੰ ਚਲੇ ਗਏ (ਭਾਵ ਸ਼ਹੀਦ ਹੋ ਗਏ) ॥੩॥
When I began to perform the act of Dharma (righteousness), my father departed for his heavenly abode.3.
देव लोकि तब पिता सिधाए ॥३॥
ਇਤਿਸ੍ਰੀਬਚਿਤ੍ਰਨਾਟਕਗ੍ਰੰਥੇਕਬਿਜਨਮਬਰਨਨੰਨਾਮਸਪਤਮੋਧਿਆਇਸਮਾਤਪਮਸਤੁਸੁਭਮਸਤੁ॥੭॥੨੮੨॥
ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦਾ 'ਕਬਿ ਜਨਮ ਕਥਨ' ਨਾਂ ਦਾ ਸੱਤਵਾਂ ਅਧਿਆਇ ਸਮਾਪਤ ਹੋਇਆ, ਸਭ ਸ਼ੁਭ ਹੈ ॥੭॥੨੮੨॥
End of the Seventh Chapter of BACHITTTAR NATAK entitled Description of the Poet.7.282
इति स्री बचित्र नाटक ग्रंथे कबि जनम बरननं नाम सपतमो धिआइ समातपम सतु सुभम सतु ॥७॥२८२॥
GURBANI.WORLD
ਪਿਛਲਾ Share ਹੋਮ Save ਅਗਲਾ