GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਬਚਿਤ੍ਰ ਨਾਟਕ - ਗੁਰੂ ਗੋਬਿੰਦ ਸਿੰਘ ਜੀ
ਅੰਗ 60
Display Settings
Translations
ਅਥਰਾਜਸਾਜਕਥਨੰ
ਹੁਣ ਰਾਜ-ਸਾਜ ਦਾ ਕਥਨ
Here begins the Description of the Magnificence of Authority:
अथ राज साज कथनं ॥
ਚੌਪਈ
ਚੌਪਈ:
CHAUPAI
चौपई ॥
ਰਾਜਸਾਜਹਮਪਰਜਬਆਯੋ
ਜਦੋਂ ਗੁਰਗੱਦੀ (ਰਾਜ) ਦੀ ਜ਼ਿਮੇਵਾਰੀ ਸਾਡੇ ਉਤੇ ਪਈ
राज साज हम पर जब आयो ॥
ਜਥਾਸਕਤਿਤਬਧਰਮੁਚਲਾਯੋ
ਤਾਂ (ਅਸਾਂ) ਆਪਣੀ ਵਿਤ ਅਨੁਸਾਰ ਧਰਮ ਦਾ ਪ੍ਰਚਲਨ ਕੀਤਾ।
When I obtained the position of responsibility, I performed the religious acts to the best of my ability.
जथा सकति तब धरमु चलायो ॥
ਭਾਂਤਿਭਾਂਤਿਬਨਿਖੇਲਿਸਿਕਾਰਾ
ਬਨ ਵਿਚ ਤਰ੍ਹਾਂ ਤਰ੍ਹਾਂ ਦੇ ਸ਼ਿਕਾਰ ਕੀਤੇ
भांति भांति बनि खेलि सिकारा ॥
ਮਾਰੇਰੀਛਰੋਝਝੰਖਾਰਾ॥੧॥
ਅਤੇ ਰਿਛ, ਰੋਝ (ਨੀਲਗਾਏ) ਅਤੇ ਬਾਰਹ ਸਿੰਘੇ ਮਾਰੇ ॥੧॥
I went hunting various kinds of animals in the forest and killed bears, nilgais (blue bulls) and elks.1.
मारे रीछ रोझ झंखारा ॥१॥
ਦੇਸਚਾਲਹਮਤੇਪੁਨਿਭਈ
ਫਿਰ ਸਾਨੂੰ ਦੇਸ (ਆਨੰਦਪੁਰ) ਤੋਂ ਜਾਣਾ ਪਿਆ
देस चाल हम ते पुनि भई ॥
ਸਹਰਪਾਵਟਾਕੀਸੁਧਿਲਈ
ਅਤੇ ਪਾਂਵਟਾ ਨਗਰ ਵਲ ਚਲੇ ਗਏ।
Then I left my home and went to place named Paonta.
सहर पावटा की सुधि लई ॥
ਕਾਲਿੰਦ੍ਰੀਤਟਿਕਰੇਬਿਲਾਸਾ
(ਉਥੇ) ਜਮਨਾ ਨਦੀ ਦੇ ਕੰਢੇ (ਅਨੇਕ) ਕੌਤਕ ਕੀਤੇ
कालिंद्री तटि करे बिलासा ॥
ਅਨਿਕਭਾਂਤਿਕੇਪੇਖਿਤਮਾਸਾ॥੨॥
ਅਤੇ ਕਈ ਤਰ੍ਹਾਂ ਦੇ ਤਮਾਸ਼ੇ ਵੇਖੇ ॥੨॥
I enjoyed my stay on the banks of Kalindri (Yamuna) and saw amusement of various kind2.
अनिक भांति के पेखि तमासा ॥२॥
ਤਹਕੇਸਿੰਘਘਨੇਚੁਨਿਮਾਰੇ
ਉਥੋਂ (ਦੇ ਜੰਗਲ ਵਿਚੋਂ) ਅਨੇਕ ਸ਼ੇਰ ਚੁਣ ਚੁਣ ਕੇ ਮਾਰੇ
तह के सिंघ घने चुनि मारे ॥
ਰੋਝਰੀਛਬਹੁਭਾਂਤਿਬਿਦਾਰੇ
ਅਤੇ ਕਈ ਤਰ੍ਹਾਂ ਦੇ ਰਿਛਾਂ ਅਤੇ ਨੀਲਗਾਵਾਂ (ਰੋਝ) ਨੂੰ ਮਾਰਿਆ।
There I killed may lions, nilgais and bears.
रोझ रीछ बहु भांति बिदारे ॥
ਫਤੇਸਾਹਕੋਪਾਤਬਿਰਾਜਾ
ਤਦ ਫਤੇ ਸ਼ਾਹ ਰਾਜਾ (ਸਾਡੇ ਨਾਲ) ਖ਼ਫ਼ਾ ਹੋ ਗਿਆ,
फते साह कोपा तबि राजा ॥
ਲੋਹਪਰਾਹਮਸੋਬਿਨੁਕਾਜਾ॥੩॥
(ਫਲਸਰੂਪ) ਬਿਨਾ ਕਿਸੇ ਕਾਰਨ ਸਾਡੇ ਨਾਲ ਜੰਗ ਹੋ ਗਈ ॥੩॥
On this the king Fateh Shah become angry and fought with me without any reason.3.
लोह परा हम सो बिनु काजा ॥३॥
GURBANI.WORLD
ਪਿਛਲਾ Share ਹੋਮ Save ਅਗਲਾ