ਰਸਾਵਲਛੰਦ॥
ਰਸਾਵਲ ਛੰਦ:
RASAAVAL STANZA
रसावल छंद ॥
ਧਨੁਰਬਾਨਧਾਰੇ॥
(ਉਸ ਨੇ) ਤੀਰ ਕਮਾਨ ਧਾਰਨ ਕੀਤੀ ਹੋਈ ਹੈ
He seems bedecked beautifully
धनुर बान धारे ॥
ਛਕੇਛੈਲਭਾਰੇ॥
ਅਤੇ ਸ੍ਰੇਸ਼ਠ ਯੁੱਧ-ਵੀਰ ਵਾਂਗ ਫਬ ਰਿਹਾ ਹੈ।
Wielding his bow and arrows.
छके छैल भारे ॥
ਲਏਖਗਐਸੇ॥
ਹੱਥ ਵਿਚ ਤਲਵਾਰ ਇੰਜ ਧਾਰਨ ਕੀਤੀ ਹੋਈ ਹੈ,
He holds the sword
लए खग ऐसे ॥
ਮਹਾਬੀਰਜੈਸੇ॥੩੭॥
ਜਿਵੇਂ ਕੋਈ ਵੱਡਾ ਸੂਰਮਾ ਹੁੰਦਾ ਹੈ ॥੩੭॥
Like a great warrior. 37.
महाबीर जैसे ॥३७॥
ਜੁਰੇਜੰਗਜੋਰੰ॥
(ਉਹ ਜਦੋਂ ਕਦੇ) ਜ਼ੋਰ ਨਾਲ ਜੰਗ ਵਿਚ ਜੁਟਦਾ ਹੇ
He is forcefully engaged in war
जुरे जंग जोरं ॥
ਕਰੇਜੁਧਘੋਰੰ॥
(ਤਾਂ) ਭਿਆਨਕ ਯੁੱਧ ਕਰਦਾ ਹੈ।
Fighting frightening battles.
करे जुध घोरं ॥
ਕ੍ਰਿਪਾਨਿਧਿਦਿਆਲੰ॥
(ਉਹ) ਕ੍ਰਿਪਾ ਦਾ ਸਮੁੰਦਰ ਅਤੇ ਦਇਆ ਦਾ ਘਰ ਹੈ।
He is the treasure of mercy
क्रिपानिधि दिआलं ॥
ਸਦਾਯੰਕ੍ਰਿਪਾਲੰ॥੩੮॥
(ਉਹ) ਹਮੇਸ਼ਾਂ ਹੀ ਕ੍ਰਿਪਾਲੂ ਹੈ ॥੩੮॥
And ever kind.38.
सदायं क्रिपालं ॥३८॥
ਸਦਾਏਕਰੂਪੰ॥
(ਉਹ) ਸਦਾ ਇਕ ਰੂਪ ਵਾਲਾ ਹੈ।
He is always the same (Kinds Lord)
सदा एक रूपं ॥
ਸਭੈਲੋਕਭੂਪੰ॥
(ਉਹ) ਸਾਰਿਆਂ ਲੋਕਾਂ ਦਾ ਰਾਜਾ ਹੈ।
And the monarch of all.
सभै लोक भूपं ॥
ਅਜੇਅੰਅਜਾਯੰ॥
(ਉਹ) ਜਿਤਿਆ ਨਹੀਂ ਜਾ ਸਕਦਾ ਅਤੇ ਜਨਮ ਵਿਚ ਨਹੀਂ ਆਉਂਦਾ।
He is Unconquerable and birthless
अजेअं अजायं ॥
ਸਰਨਿਯੰਸਹਾਯੰ॥੩੯॥
(ਉਹ) ਸ਼ਰਨ ਆਇਆਂ ਦੀ ਸਹਾਇਤਾ ਕਰਦਾ ਹੈ ॥੩੯॥
And helps those who come under His refuge.39.
सरनियं सहायं ॥३९॥
ਤਪੈਖਗਪਾਨੰ॥
(ਉਸ ਦੇ) ਹੱਥ ਵਿਚ ਤਲਵਾਰ ਤਪ ਰਹੀ ਹੈ (ਅਰਥਾਤ ਚਲਣ ਲਈ ਉਤਾਵਲੀ ਹੈ)
The sword shines in His hand
तपै खग पानं ॥
ਮਹਾਲੋਕਦਾਨੰ॥
(ਉਹ) ਲੋਕਾਂ ਵਿਚ ਵੱਡਾ ਦਾਨੀ ਹੈ।
And He is a Great Donor for the people.
महा लोक दानं ॥
ਭਵਿਖਿਅੰਭਵੇਅੰ॥
ਵਰਤਮਾਨ ਅਤੇ ਭਵਿਖਤ ਕਾਲ ਵਿਚ (ਜਿਸ ਦੇ) ਜੋੜ ਦਾ ਕੋਈ ਨਹੀਂ,
I salute the Supreme KAL
भविखिअं भवेअं ॥
ਨਮੋਨਿਰਜੁਰੇਅੰ॥੪੦॥
(ਉਸ ਪਰਮ-ਸੱਤਾ ਨੂੰ ਮੈਂ) ਨਮਸਕਾਰ ਕਰਦਾ ਹਾਂ ॥੪੦॥
Who is unique in the present and shall be unique in future. 40.
नमो निरजुरेअं ॥४०॥
ਮਧੋਮਾਨਮੁੰਡੰ॥
ਮਧੁ ਦੈਂਤ ਦੇ ਮਾਨ ਨੂੰ ਖ਼ਤਮ ਕਰਨ ਵਾਲਾ
He is the effacer of the pride of the demon Madhu
मधो मान मुंडं ॥
ਸੁਭੰਰੁੰਡਝੁੰਡੰ॥
ਅਤੇ ਧੜਾਂ ਦੇ ਸਮੂਹ ਵਿਚ ਸੋਭਣ ਵਾਲਾ ਹੈ।
And the destroyer of the demon Sumbh.
सुभं रुंड झुंडं ॥
ਸਿਰੰਸੇਤਛਤ੍ਰੰ॥
(ਉਸ ਦੇ) ਸਿਰ ਉਤੇ ਸਫੈਦ ਛਤ੍ਰ (ਝੂਲਦਾ ਹੈ)
He hath white canopy over His head
सिरं सेत छत्रं ॥
ਲਸੰਹਾਥਅਤ੍ਰੰ॥੪੧॥
ਅਤੇ ਹੱਥ ਵਿਚ ਅਸਤ੍ਰ ਲਿਸ਼ਕਦੇ ਹਨ ॥੪੧॥
And the weapons glisten in His hands.41.
लसं हाथ अत्रं ॥४१॥
ਸੁਣੇਨਾਦਭਾਰੀ॥
(ਉਸ ਦੇ) ਭਾਰੀ ਨਾਦ ਨੂੰ ਸੁਣ ਕੇ
Hearing His loud voice
सुणे नाद भारी ॥
ਤ੍ਰਸੈਛਤ੍ਰਧਾਰੀ॥
ਛਤ੍ਰਧਾਰੀ ਰਾਜੇ ਵੀ ਭੈਭੀਤ ਹੋ ਜਾਂਦੇ ਹਨ।
The great monarchs are frightened.
त्रसै छत्रधारी ॥
ਦਿਸਾਬਸਤ੍ਰਰਾਜੰ॥
ਦਿਸ਼ਾਵਾਂ ਹੀ (ਉਸ ਦੇ) ਬਸਤ੍ਰ ਹਨ (ਅਰਥਾਤ ਉਹ ਨਗਨ ਹੈ)
He wears elegantly the garments of directions
दिसा बसत्र राजं ॥
ਸੁਣੇਦੋਖਭਾਜੰ॥੪੨॥
(ਉਸ ਦਾ ਨਾਂ) ਸੁਣਦਿਆਂ ਹੀ ਦੋਖ ਭਜ ਜਾਂਦੇ ਹਨ ॥੪੨॥
And listening to His voice the sorrows run away. 42.
सुणे दोख भाजं ॥४२॥
ਸੁਣੇਗਦਸਦੰ॥
(ਉਸ ਦੀ) ਗਦਾ ਦੀ ਆਵਾਜ਼ ਨੂੰ ਸੁਣ ਕੇ
Hearing His call
सुणे गद सदं ॥
ਅਨੰਤੰਬੇਹਦੰ॥
ਅਨੰਤ ਅਤੇ ਬੇਹੱਦ (ਡਰ ਪੈਦਾ ਹੋ ਜਾਂਦਾ ਹੈ)
The infinite happiness is attained.
अनंतं बेहदं ॥
ਘਟਾਜਾਣੁਸਿਆਮੰ॥
ਮਾਨੋ ਕਾਲੀ ਘਟਾ (ਚੜ੍ਹੀ ਹੋਵੇ)
He is Shyam in the form of clouds
घटा जाणु सिआमं ॥
ਦੁਤੰਅਭਿਰਾਮੰ॥੪੩॥
ਜਿਸ ਦੀ ਸ਼ੋਭਾ ਬਹੁਤ ਮਨੋਹਰ ਹੈ ॥੪੩॥
And appears beautiful and impressive.43.
दुतं अभिरामं ॥४३॥
ਚਤੁਰਬਾਹਚਾਰੰ॥
(ਉਸ ਦੀਆਂ) ਸੁੰਦਰ ਚਾਰ ਬਾਂਹਵਾਂ ਹਨ
He hath four beautiful arms
चतुर बाह चारं ॥
ਕਰੀਟੰਸੁਧਾਰੰ॥
ਅਤੇ (ਸਿਰ ਉਤੇ) ਮੁਕਟ ਧਾਰਨ ਕੀਤਾ ਹੋਇਆ ਹੈ।
And is wearing crown on the head.
करीटं सुधारं ॥
ਗਦਾਸੰਖਚਕ੍ਰੰ॥
(ਉਸ ਦਾ) ਗਦਾ, ਸੰਖ, ਚੱਕਰ
The mace conch and disc glisten
गदा संख चक्रं ॥
ਦਿਪੈਕ੍ਰੂਰਬਕ੍ਰੰ॥੪੪॥
ਅਤੇ ਭਿਆਨਕ ਤੇ ਟੇਢੀਆਂ (ਭਵਾਂ) ਲਿਸ਼ਕ ਰਹੀਆਂ ਹਨ ॥੪੪॥
And seem frightful and resplendent. 44.
दिपै क्रूर बक्रं ॥४४॥
GURBANI.WORLD